ਕਪੂਰਥਲਾ (ਭੂਸ਼ਣ/ਮਹਾਜਨ)-ਸਾਲ 2024 ਨੂੰ ਜਿੱਥੇ ਪੰਜਾਬ ਦੇ ਲਈ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ, ਉੱਥੇ ਹੀ ਇਸ ਸਾਲ ਸੂਬੇ ‘ਚ ਨਸ਼ੇ ਦਾ ਜੜ੍ਹ ਤੋਂ ਖ਼ਤਮ ਕਰਨ ਲਈ ਚੱਲ ਰਹੀ ਮੁਹਿੰਮ ਨੂੰ ਅੰਤਿਮ ਪੜਾਅ ਤੱਕ ਪਹੁੰਚਾਉਣਾ ਜਿੱਥੇ ਕਪੂਰਥਲਾ ਪੁਲਸ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ, ਉੱਥੇ ਹੀ ਇਸ ਸਾਲ ਦੌਰਾਨ ਅਪਰਾਧ ਵਿਰੋਧੀ ਮੁਹਿੰਮ ਨੂੰ ਤੇਜ ਕਰਨਾ ਕਪੂਰਥਲਾ ਪੁਲਸ ਦੀ ਪਹਿਲ ‘ਚ ਸ਼ਾਮਲ ਹੋਵੇਗਾ।
ਜ਼ਿਕਰਯੋਗ ਹੈ ਕਿ ਮਾਰਚ 2022 ‘ਚ ਸੂਬੇ ਦੀ ਸੱਤਾ ਸੰਭਾਲਣਾ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ‘ਤੇ ਸੂਬੇ ਭਰ ‘ਚ ਸਾਰੇ ਜ਼ਿਲਿਆਂ ‘ਚ ਤਾਇਨਾਤ ਕਮਿਸ਼ਨਰ ਅਤੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਨਸ਼ਾ ਮਾਫ਼ੀਆ ਖ਼ਿਲ਼ਾਫ ਸਖ਼ਤ ਮੁਹਿੰਮ ਚਲਾਉਣ ਦੇ ਨਾਲ-ਨਾਲ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਾ ਦੇਣ ਦੇ ਹੁਕਮ ਜਾਰੀ ਕੀਤੇ ਸੀ। ਪੁਲਸ ਵੱਲੋਂ ਚਲਾਈ ਗਈ ਇਸ ਮੁਹਿੰਮ ‘ਚ ਕਾਫ਼ੀ ਵਧੀਆ ਨਤੀਜੇ ਵੀ ਵੇਖਣ ਨੂੰ ਮਿਲੇ ਹਨ, ਜਿਸ ਦੌਰਾਨ ਕਪੂਰਥਲਾ ਪੁਲਸ ਨੇ ਜ਼ਿਲ੍ਹੇ ਦੇ 15 ਥਾਣਾ ਖੈਤਰਾਂ ‘ਚ ਜਿੱਥੇ ਵੱਡੀ ਗਿਣਤੀ ‘ਚ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਭੇਜਣ ‘ਚ ਸਫ਼ਲਤਾ ਹਾਸਲ ਕੀਤੀ ਹੈ ਉੱਥੇ ਹੀ ਸਾਲ 2023 ‘ਚ ਰਿਕਾਰਡ ਤੋੜ ਮਾਤਰਾ ‘ਚ ਹੈਰੋਇਨ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਪਰ ਇਸ ਦੇ ਬਾਵਜੂਦ ਅਜੇ ਵੀ ਜ਼ਿਲ੍ਹੇ ‘ਚ ਕਈ ਖੇਤਰਾਂ ‘ਚ ਡਰੱਗ ਮਾਫ਼ੀਆ ਦਾ ਪੂਰੀ ਤਰ੍ਹਾਂ ਨਾਲ ਖ਼ਾਤਮਾ ਨਹੀ ਹੋ ਸਕਿਆ ਹੈ। ਜਿਸ ‘ਚ ਖ਼ਾਸ ਤੌਰ ‘ਤੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਖੇਤਰ ਸ਼ਾਮਲ ਹਨ, ਜੋ ਕਿ ਦੇਸ਼ ਦੀ ਆਜਾਦੀ ਤੋਂ ਪਹਿਲਾਂ ਤੋਂ ਹੀ ਨਸ਼ੇ ਦੀ ਵਿਕਰੀ ‘ਚ ਲਿਪਤ ਰਹੇ ਸਨ।
ਇਹ ਵੀ ਪੜ੍ਹੋ : ‘ਜੀ ਆਇਆਂ ਨੂੰ-2024’: ਜਲੰਧਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ, ਵੇਖੋ ਤਸਵੀਰਾਂ
ਉੱਥੇ ਹੀ ਇਸ ਸਾਲ ਕਪੂਰਥਲਾ ਪੁਲਸ ਨੂੰ ਡਰੱਗ ਮਾਫ਼ੀਆ ਦਾ ਜੜ੍ਹ ਤੋਂ ਸਫਾਇਆ ਕਰਨ ਲਈ ਤੇਜ ਤਰਾਰ ਪੁਲਸ ਅਧਿਕਾਰੀਆ ਦੀ ਤਾਇਨਾਤੀ ਕਰਨੀ ਹੋਵੇਗੀ ਤਾਂ ਜੋ ਸਮਾਜ ਦੇ ਲਈ ਕੋਹੜ ਬਣ ਚੁੱਕੀ ਨਸ਼ਾ ਮਾਫ਼ੀਆ ‘ਚ ਦਹਿਸ਼ਤ ਪੈਦਾ ਕੀਤੀ ਜਾ ਸਕੇ। ਉੱਥੇ ਹੀ ਇਸ ਸਾਲ ਦੌਰਾਨ ਅਪਰਾਧਾਂ ਦੀ ਦਰ ‘ਚ ਕਮੀ ਲਿਆਉਣ ਅਤੇ ਲੁੱਟ-ਖੋਹ ਦੇ ਮਾਮਲਿਆਂ ਨੂੰ ਖ਼ਤਮ ਕਰਨ ਲਈ ਪੁਲਸ ਨੂੰ ਨਾਈਟ ਚੈਕਿੰਗ ਦੇ ਨਾਲ-ਨਾਲ ਜ਼ਿਲ੍ਹੇ ਦੇ ਮੁੱਖ ਹਾਈਵੇਅ 'ਤੇ ਸੰਪਰਕ ਮਾਰਗਾਂ ‘ਤੇ ਨਾਕਾਬੰਦੀ ਵਧਾਉਣ ਦੇ ਲਈ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਹੋਵੇਗੀ ਤਾਂ ਜੋ ਲੁੱਟ ਵਰਗੀ ਗੰਭੀਰ ਵਾਰਦਾਤਾਂ ਤੋਂ ਨਿਜਾਤ ਪਾਈ ਜਾ ਸਕੇ। ਉੱਥੇ ਹੀ ਇਸ ਸਾਲ ਅਪ੍ਰੈਲ ਮਈ ‘ਚ ਦੇਸ਼ ਭਰ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਕਪੂਰਥਲਾ ਪੁਲਸ ‘ਚ ਤਾਇਨਾਤ ਕਈ ਪੁਰਾਣੇ ਪੁਲਸ ਅਧਿਕਾਰੀਆਂ ਦੇ ਤਬਾਦਲੇ ਦੇ ਬਾਅਦ ਜ਼ਿਲ੍ਹੇ ‘ਚ ਨਵੇਂ ਆਏ ਪੁਲਸ ਅਧਿਕਾਰੀਆ ਨੂੰ ਮੈਰਿਟ ਦੇ ਆਧਾਰ ‘ਤੇ ਤਾਇਨਾਤ ਕਰਨਾ ਵੀ ਜ਼ਿਲਾ ਪੁਲਸ ਦੇ ਲਈ ਇਕ ਵੱਡੀ ਚੁਣੌਤੀ ਹੋਵੇਗਾ।
ਕੀ ਕਹਿੰਦੇ ਹਨ ਐੱਸ. ਐੱਸ. ਪੀ
ਇਸ ਸਬੰਧ ‘ਚ ਜਦੋਂ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਲ 2024 ‘ਚ ਉਨ੍ਹਾਂ ਦੀ ਇਹ ਪੂਰੀ ਕੋਸ਼ਿਸ਼ ਹੋਵੇਗੀ ਕਿ ਡਰੱਗ ਮਾਫ਼ੀਆ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕੀਤਾ ਜਾਵੇ। ਜਿਸ ਦੇ ਲਈ ਇਸ ਸਾਲ ਡਰੱਗ ਪ੍ਰਭਾਵਿਤ ਖੇਤਰਾਂ ‘ਚ ਜਨਤਾ ਨੂੰ ਜਾਗਰੂਕ ਕਰਨ ਦੇ ਲਈ ਲਗਾਤਾਰ ਸੈਮੀਨਾਰ ਲਗਾਏ ਜਾਣਗੇ ਉੱਥੇ ਹੀ ਅਪਰਾਧ ਵਿਰੋਧੀ ਮੁਹਿੰਮ ਨੂੰ ਤੇਜ ਕਰਨ ਲਈ ਇਕ ਨਵਾਂ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਵਾਂ ਸਾਲ ਗੁਰੂ ਦੇ ਨਾਲ, ਅਰਦਾਸ ਸਮਾਗਮਾਂ ਨਾਲ 2024 ਨੂੰ ਕਿਹਾ ਖ਼ੁਸ਼ਆਮਦੀਦ, ਲੱਗੀ ਗੁਰਬਾਣੀ ਕੀਰਤਨ ਦੀ ਛਹਿਬਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਘਣੀ ਧੁੰਦ ਦੀ ਲਪੇਟ ’ਚ ਹੁਸ਼ਿਆਰਪੁਰ ਜ਼ਿਲ੍ਹਾ, ਠੰਡ ਘਰਾਂ 'ਚੋਂ ਨਿਕਲਣਾ ਹੋਇਆ ਮੁਸ਼ਕਿਲ
NEXT STORY