ਜਲੰਧਰ (ਪੁਨੀਤ)–ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲੱਗੇ ਹਨ। ਬੀਤੇ ਦਿਨੀਂ 40 ਡਿਗਰੀ ਤਕ ਰਹੇ ਤਾਪਮਾਨ ਵਿਚ ਬੀਤੇ ਦਿਨ ਅਚਾਨਕ ਵਾਧਾ ਦਰਜ ਹੋਇਆ ਅਤੇ ਦੁਪਹਿਰ ਦੇ ਸਮੇਂ ਤਾਪਮਾਨ 42 ਡਿਗਰੀ ਤਕ ਪਹੁੰਚ ਗਿਆ। ਆਮ ਜਨ-ਜੀਵਨ ਦੇ ਨਾਲ-ਨਾਲ ਗਰਮੀ ਦਾ ਅਸਰ ਬਾਜ਼ਾਰਾਂ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਗਰਮੀ ਦੇ ਵਿਚਕਾਰ ਲੋਕ ਕੱਪੜੇ ਅਤੇ ਹੋਰ ਸਾਮਾਨ ਦੀ ਖ਼ਰੀਦਦਾਰੀ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਨਾਲ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚੋਂ ਰੌਣਕ ਗਾਇਬ ਹੋ ਚੁੱਕੀ ਹੈ। ਇਸ ਤੋਂ ਇਲਾਵਾ ਰੈਸਟੋਰੈਂਟ ਅਤੇ ਹੋਰ ਕਈ ਤਰ੍ਹਾਂ ਦੇ ਵਪਾਰਾਂ ਨੂੰ ਗਰਮੀ ਨੇ ਪ੍ਰਭਾਵਿਤ ਕੀਤਾ ਹੈ।

ਘਰਾਂ ਵਿਚ ਵੜੇ ਬੈਠੇ ਲੋਕਾਂ ਕਾਰਨ ਦੁਪਹਿਰ ਦੇ ਸਮੇਂ ਸ਼ਹਿਰ ਦੀਆਂ ਸੜਕਾਂ ਵੀ ਖਾਲੀ ਨਜ਼ਰ ਆ ਰਹੀਆਂ ਹਨ। ਬੀਤੇ ਦਿਨ ਗਰਮੀ ਆਪਣੇ ਸਿਖਰ ’ਤੇ ਨਜ਼ਰ ਆਈ, ਜਿਸ ਨਾਲ ਸ਼ਾਮ 6-7 ਵਜੇ ਤਕ ਵੀ ਰਾਹਤ ਨਹੀਂ ਮਿਲੀ। ਭਿਆਨਕ ਗਰਮੀ ਦੇ ਨਾਲ ਦੁਪਹਿਰ ਨੂੰ ਚੱਲਣ ਵਾਲੀ ਹੀਟ ਵੇਵ (ਗਰਮ ਹਵਾਵਾਂ) ਨਾਲ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਮੰਗਲਵਾਰ ਨੂੰ ਆਈ ਬਾਰਿਸ਼ ਨਾਲ ਲੋਕਾਂ ਨੂੰ ਭਾਵੇਂ ਕੁਝ ਰਾਹਤ ਮਿਲੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿੰਡਾ ਝੁਲਸਾ ਦੇਣ ਵਾਲੀ ਗਰਮੀ ਨੇ ਲੋਕਾਂ ਦੀ ਰੁਟੀਨ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ- ਮਲੋਟ 'ਚ ਵੱਡੀ ਵਾਰਦਾਤ, ਤੜਕਸਾਰ ਡਾਕਟਰ ਦਾ ਬੇਰਹਿਮੀ ਨਾਲ ਕਤਲ

ਜਲੰਧਰ ਤੋਂ ਇਲਾਵਾ ਦੂਜੇ ਸ਼ਹਿਰਾਂ ਵਿਚ ਵੀ ਤਾਪਮਾਨ 42 ਡਿਗਰੀ ਤਕ ਪਹੁੰਚ ਚੁੱਕਾ ਹੈ, ਜਿਸ ਕਾਰਨ ਵਪਾਰ ਦੇ ਸਿਲਸਿਲੇ ਵਿਚ ਜਲੰਧਰ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਗਿਰਾਵਟ ਦਰਜ ਹੋ ਰਹੀ ਹੈ। ਕੁੱਲ ਮਿਲਾ ਕੇ ਪਿਛਲੇ 2 ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਗਰਮੀ ਤੋਂ ਬਚਣ ਲਈ ਲੋਕਾਂ ਨੇ ਠੰਡੇ ਪੀਣ ਵਾਲੇ ਪਦਾਰਥਾਂ ਦਾ ਸਹਾਰਾ ਲਿਆ। ਗੰਨੇ ਦਾ ਰਸ, ਸ਼ਿਕੰਜਵੀ ਆਦਿ ਵੇਚਣ ਵਾਲਿਆਂ ਕੋਲ ਲੋਕਾਂ ਦੀ ਭੀੜ ਨਜ਼ਰ ਆਈ। ਗਰਮੀ ਤੋਂ ਬਚਣ ਲਈ ਕਈ ਲੋਕ ਵਾਟਰ ਪਾਰਕ ਜਾਣ ਨੂੰ ਮਹੱਤਵ ਦੇ ਰਹੇ ਹਨ।
ਇਹ ਵੀ ਪੜ੍ਹੋ- ਬਨੂੜ ਵਿਖੇ ਮਨੀਪੁਰ ਤੋਂ ਪੜ੍ਹਨ ਆਏ ਵਿਦਿਆਰਥੀ ਨੇ ਦੇਰ ਰਾਤ ਚੁੱਕਿਆ ਖ਼ੌਫ਼ਨਾਕ ਕਦਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਿਤ ਕਰਨ ਲਈ ਨਗਰ ਨਿਗਮ ਤੇ ਕੁਝ ਕਾਲੋਨੀਆਂ ਨੂੰ ਲੱਗਾ ਜੁਰਮਾਨਾ
NEXT STORY