ਰੂਪਨਗਰ, (ਕੈਲਾਸ਼)- ਸਥਾਨਕ ਵਾਲਮੀਕਿ ਗੇਟ ਗਿਆਨੀ ਜ਼ੈਲ ਸਿੰਘ ਨਗਰ ’ਚ ਖੁੱਲ੍ਹੇ ਛੱਡਿਆ ਮੈਨਹੋਲ ਜੋ ਰੋਜ਼ਾਨਾ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ, ਦੇ ਸਬੰਧ ’ਚ ਲੋਕਾਂ ਨੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਵਿਰੁੱਧ ਰੋਸ ਜਤਾਇਆ। ਲੋਕਾਂ ਦਾ ਕਹਿਣਾ ਹੈ ਕਿ ਮਸਲੇ ਦੇ ਹੱਲ ਲਈ ਉਕਤ ਦੋਵੇਂ ਵਿਭਾਗ ਕਾਰਵਾਈ ਨਹੀਂ ਕਰ ਰਹੇ।
ਇਸ ਸਬੰਧੀ ਜਾਣਕਾਰੀ ਦਿੰਦੇ ਮੁਹੱਲਾ ਨਿਵਾਸੀ ਸੋਨੀ ਬੋਗਡ਼ਾ, ਗਿਰਧਾਰੀ ਲਾਲ, ਸੁਰਿੰਦਰ ਕੁਮਾਰ, ਰਾਜ ਕੁਮਾਰ, ਦੀਪਕ ਕੁਮਾਰ, ਪ੍ਰਵੀਨ, ਅਨਿਲ ਤੇ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਮੈਨਹੋਲ ਪਿਛਲੇ 6 ਮਹੀਨਿਆਂ ਤੋਂ ਖੁੱਲ੍ਹਾ ਪਿਆ ਹੈ ਅਤੇ ਉਕਤ ਹੋਲ ਦੀ ਮੁਰੰਮਤ ਕੀਤੀ ਜਾਣੀ ਹੈ। ਜਿਸ ’ਤੇ ਢਕਣ ਆਦਿ ਲਗਾ ਕੇ ਕਵਰ ਕੀਤਾ ਜਾਣਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਤੰਗ ਸਡ਼ਕ ’ਤੇ ਉਕਤ ਵੱਡਾ ਮੈਨਹੋਲ ਜੋ ਹਾਦਸਿਆਂ ਨੂੰ ਸੱਦਾ ਦੇਣ ਦੇ ਇਲਾਵਾ ਰਾਹਗੀਰਾਂ ਲਈ ਪ੍ਰੈਸ਼ਾਨੀ ਪੈਦਾ ਕਰਦਾ ਹੈ ਦੇ ਹੱਲ ਲਈ ਕੋਈ ਧਿਆਨ ਨਹੀਂ ਦਿੱਤਾ ਗਿਆ। ਬੀਤੇ ਦਿਨ ਇਕ ਕਾਰ ਸੀਵਰੇਜ ਮੈਨਹੋਲ ਤੋਂ ਬਚਾਅ ਕਰਦੇ ਸਮੇਂ ਨਾਲੇ ’ਚ ਫਸ ਗਈ ਸੀ। ਜਦੋਂ ਕਿ ਰਾਤ ਸਮੇਂ ਕੋਈ ਵੀ ਵਿਅਕਤੀ ਇਸ ਦੀ ਲਪੇਟ ’ਚ ਆ ਸਕਦਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸੀਵਰੇਜ ਹੋਲ ਨੂੰ ਤੁਰੰਤ ਬੰਦ ਕਰਵਾਇਆੇ ਜਾਵੇ ਤਾਂ ਕਿ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ।
ਕੀ ਕਹਿਣੈ ਨਗਰ ਕੌਂਸਲ ਪ੍ਰਧਾਨ ਦਾ
ਇਸ ਸਬੰਧ ’ਚ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੇ ਦੱਸਿਆ ਕਿ ਉਕਤ ਸਥਾਨ ’ਤੇ ਮੈਨਹੋਲ ਲਈ ਹੌਦੀ ਦਾ ਨਿਰਮਾਣ ਕੀਤਾ ਜਾਣਾ ਹੈ। ਪਰ ਕੰਮ ਨੂੰ ਲੱਗਣ ਵਾਲੀ ਦੇਰੀ ਦੇ ਸਬੰਧ ’ਚ ਉਹ ਕੁਝ ਨਹੀਂ ਕਹਿ ਸਕਦੇ ਪਰ ਜਲਦ ਉਕਤ ਮਸਲੇ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਨਸ਼ੇ ਵਾਲੇ ਪਾਊਡਰ ਸਣੇ ਨੌਜਵਾਨ ਕਾਬੂ
NEXT STORY