ਕਪੂਰਥਲਾ (ਭੂਸ਼ਣ, ਮਹਾਜਨ) : ਥਾਣਾ ਸਦਰ ਅਧੀਨ ਪੈਂਦੇ ਪਿੰਡ ਪਰਵੇਜ਼ ਨਗਰ ’ਚ ਇਕ ਨੌਜਵਾਨ ਤੇ ਉਸਦੇ 2 ਰਿਸ਼ਤੇਦਾਰਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 30 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਫਰਜ਼ੀ ਟ੍ਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ, ਗੁਰਵਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਪਰਵੇਜ਼ ਨਗਰ ਨੇ ਥਾਣਾ ਸਦਰ ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਕੈਨੇਡਾ ਤੇ ਉਸਦੀ ਭੂਆ ਦੇ 2 ਲੜਕੇ ਇੰਗਲੈਂਡ ਜਾਣਾ ਚਾਹੁੰਦੇ ਸਨ। ਇਸ ਦੌਰਾਨ ਜਲੰਧਰ ਵਾਸੀ ਟ੍ਰੈਵਲ ਏਜੰਟ ਦੇਵਰਿਸ਼ੀ ਬਖਸ਼ੀ ਨਾਲ ਉਨ੍ਹਾਂ ਦਾ ਸੰਪਰਕ ਹੋਇਆ, ਜਿਸਨੇ ਮਾਰਚ 2023 ’ਚ ਤਿੰਨਾਂ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਵਿਦੇਸ਼ ਭੇਜਣ ਲਈ ਪਾਸਪੋਰਟ ਤੇ 6 ਲੱਖ ਰੁਪਏ ਐਡਵਾਂਸ ਲੈ ਲਏ ਸਨ। ਇਸ ਤੋਂ ਬਾਅਦ ਉਕਤ ਟ੍ਰੈਵਲ ਏਜੰਟ ਨੇ ਹੌਲੀ-ਹੌਲੀ ਉਨ੍ਹਾਂ ਪਾਸੋਂ ਕਈ ਟ੍ਰਾਂਜੈਕਸ਼ਨਾਂ ਰਾਹੀਂ 24 ਲੱਖ ਰੁਪਏ ਲੈ ਲਏ ਪਰ ਉਕਤ ਏਜੰਟ ਟਾਲ-ਮਟੋਲ ਹੀ ਕਰਦਾ ਰਿਹਾ।
ਇਹ ਵੀ ਪੜ੍ਹੋ : LPG ਤੋਂ ਲੈ ਕੇ UPI ਤਕ, ਨਵਾਂ ਸਾਲ ਸ਼ੁਰੂ ਹੁੰਦੇ ਹੀ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਅਸਰ
ਕਈ ਵਾਰ ਕਹਿਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਦਸਤਾਵੇਜ਼ ਤੇ ਪੈਸੇ ਵਾਪਸ ਕੀਤੇ ਗਏ, ਜਦਕਿ ਏਜੰਟ ਕੋਲੋਂ ਪੈਸੇ ਵਾਪਸ ਮੰਗਣ ’ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਤੋਂ ਬਾਅਦ ਸਤੰਬਰ 2023 ’ਚ ਟ੍ਰੈਵਲ ਏਜੰਟ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਗਈ, ਜਿਸ ’ਚ ਉੱਚ ਅਧਿਕਾਰੀਆਂ ਨੇ ਜਾਂਚ ਕਰਦੇ ਹੋਏ ਮੁਲਜ਼ਮ ਦੇ ਖਿਲਾਫ ਕਾਰਵਾਈ ਕੀਤੀ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਦੀ ਉੱਚ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਜਾਂਚ ਕਰਨ ਉਪਰੰਤ ਟ੍ਰੈਵਲ ਏਜੰਟ ਦੇਵਰਿਸ਼ੀ ਬਖਸ਼ੀ ਪੁੱਤਰ ਯਸ਼ਪਾਲ ਬਖਸ਼ੀ ਵਾਸੀ ਏ. ਜੀ. ਆਈ. ਫਲੈਟ ਜਲੰਧਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Wonderland ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਚਿੱਠੀ 'ਚ ਲਿਖਿਆ- 'ਰੋਕ ਸਕੋ ਤਾਂ ਰੋਕ ਲਓ...'
NEXT STORY