ਜਲੰਧਰ (ਵਰੁਣ)- 2007 ਅਤੇ ਫਿਰ 2011 ’ਚ ਪਹਿਲਾਂ ਆਪਣੇ ਬੇਟੇ ਅਤੇ ਬੇਟੀ 75 ਫ਼ੀਸਦੀ ਲੈਕਚਰ ਪੂਰੇ ਨਾ ਹੋਣ ’ਤੇ ਵੀ ਦਯਾਨੰਦ ਆਯੁਰਵੈਦਿਕ ਕਾਲਜ ਦੇ ਪ੍ਰਿੰਸੀਪਲ ’ਤੇ ਦਬਾਅ ਪਾ ਕੇ ਰੋਲ ਨੰਬਰ ਦਿਵਾਉਣ ਵਾਲੇ ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ ਦਾ ਮੈਂਬਰ ਰਹੇ ਪਿਤਾ, ਉਸ ਸਮੇਂ ਦੇ ਪ੍ਰਿੰਸੀਪਲ ਅਤੇ ਪੇਪਰ ਦੇਣ ਵਾਲੇ ਭਰਾ-ਭੈਣ ਖ਼ਿਲਾਫ਼ ਥਾਣਾ ਨੰ. 1 ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ’ਤੇ ਇਕ ਸਾਜ਼ਿਸ਼ ਦੇ ਤਹਿਤ ਧੋਖਾਧੜੀ ਕਰਨ ਦਾ ਦੋਸ਼ ਹੈ। ਫਿਲਹਾਲ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਐੱਫ਼. ਆਈ. ਆਰ. ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਦੀ ਕੰਟਰੋਲਰ ਪ੍ਰੀਖਿਆਵਾਂ ਡਾ. ਅੰਜੂ ਬਾਲਾ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਹੈ। ਦਰਅਸਲ ਇਹ ਸਾਰਾ ਮਾਮਲਾ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਕਮਿਸ਼ਨ ਆਫ਼ ਇੰਡੀਅਨ ਸਿਸਟਮ ਐਂਡ ਮੈਡੀਸਨ ਦੇ ਧਿਆਨ ’ਚ ਵੀ ਲਿਆਂਦਾ ਗਿਆ ਸੀ, ਜਿਸ ਬਾਰੇ ਉਕਤ ਵਿਭਾਗਾਂ ਵੱਲੋਂ ਵੀ ਜਾਣਕਾਰੀ ਮੰਗੀ ਗਈ ਸੀ।
ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ
ਡਾ. ਅੰਜੂ ਬਾਲਾ ਨੇ ਆਪਣੇ ਬਿਆਨ ’ਚ ਦੱਸਿਆ ਕਿ ਵੈਦ ਜਗਜੀਤ ਸਿੰਘ 2007 ’ਚ ਨਵੀਂ ਦਿੱਲੀ ’ਚ ਕੇਂਦਰੀ ਕੌਂਸਲ ਆਫ਼ ਇੰਡੀਅਨ ਮੈਡੀਸਨ ਦੇ ਮੈਂਬਰ ਸਨ, ਜਦਕਿ ਉਨ੍ਹਾਂ ਦੇ ਪੁੱਤਰ ਡਾ. ਕਰਨਵੀਰ ਸਿੰਘ ਨੇ ਬੀ. ਏ. ਐੱਮ. ਐੱਸ. ’ਚ ਦਯਾਨੰਦ ਆਯੁਰਵੈਦਿਕ ਕਾਲਜ ’ਚ ਮੈਨੇਜਮੈਂਟ ਕੋਟੇ ’ਚ ਸੀਟ ਲਈ ਸੀ। 2011 ’ਚ ਵੈਦ ਜਗਜੀਤ ਸਿੰਘ ਦੀ ਪੁੱਤਰੀ ਡਾ. ਰੂਪਮ ਸਿੰਘ ਨੇ ਵੀ ਬੀ. ਏ. ਐੱਮ. ਐੱਸ. ਲਈ ਸੀਟ ਲਈ ਸੀ। ਦੋਸ਼ ਹੈ ਕਿ ਦੋਵੇਂ ਭੈਣ-ਭਰਾ ਸਿਰਫ਼ 25 ਫ਼ੀਸਦੀ ਲੈਕਚਰਾਂ ’ਚ ਹਾਜ਼ਰ ਹੋਏ, ਜਦਕਿ 75 ਫ਼ੀਸਦੀ ਲੈਕਚਰਾਂ ’ਚ ਬਿਲਕੁਲ ਵੀ ਹਾਜ਼ਰ ਨਹੀਂ ਹੋਏ।
ਉਸ ਸਮੇਂ ਦਯਾਨੰਦ ਆਯੁਰਵੈਦਿਕ ਕਾਲਜ ਦੇ ਪ੍ਰਿੰਸੀਪਲ ਡਾ. ਰਾਜ ਕੁਮਾਰ ਸ਼ਰਮਾ ਸਨ। ਵੈਦ ਜਗਜੀਤ ਸਿੰਘ ਨੇ ਉਦੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਤਤਕਾਲੀ ਪ੍ਰਿੰਸੀਪਲ ਡਾ. ਰਾਜ ਕੁਮਾਰ ਸ਼ਰਮਾ ’ਤੇ ਦਬਾਅ ਪਾ ਕੇ ਯੂਨੀਵਰਸਿਟੀ ਤੋਂ ਉਸ ਦੇ ਲੜਕੇ-ਲੜਕੀ ਦੇ ਰੋਲ ਨੰਬਰ ਲਏ ਤੇ ਉਨ੍ਹਾਂ ਦੇ ਪੇਪਰ ਵੀ ਦਿਵਾਏ। ਇੰਨਾ ਹੀ ਨਹੀਂ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਵੈਦ ਜਗਜੀਤ ਸਿੰਘ ਦੇ ਬੇਟੇ ਤੇ ਬੇਟੀ ਦੇ ਪੇਪਰ ਵੀ ਦਯਾਨੰਦ ਆਯੁਰਵੈਦਿਕ ਕਾਲਜ ਦੇ ਅਧਿਆਪਕਾਂ ਵੱਲੋਂ ਚੈੱਕ ਕੀਤੇ ਗਏ ਸਨ, ਜਦੋਂ ਤੱਕ ਇਸ ਪੂਰੇ ਮਾਮਲੇ 'ਤੇ ਪਰਦਾ ਚੁੱਕਿਆ ਗਿਆ, ਉਦੋਂ ਤੱਕ ਜਾਂਚ ਕਾਫੀ ਉੱਚੇ ਪੱਧਰ ’ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ:ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ
ਪਹਿਲਾਂ ਇਹ ਕੇਸ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਸੀ ਪਰ ਕਾਲਜ ਜਲੰਧਰ ਕਮਿਸ਼ਨਰੇਟ ਪੁਲਸ ਦੇ ਅਧੀਨ ਸੀ, ਜਿਸ ਕਾਰਨ ਇਹ ਕੇਸ 14 ਫਰਵਰੀ 2024 ਨੂੰ ਜਾਂਚ ਲਈ ਸੀ. ਪੀ. ਦਫ਼ਤਰ ’ਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਲੰਮੀ ਜਾਂਚ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਡਾ. ਕਰਨਵੀਰ ਸਿੰਘ, ਡਾ. ਰੂਪਮ ਸਿੰਘ, ਉਨ੍ਹਾਂ ਦੇ ਪਿਤਾ ਵੈਦ ਜਗਜੀਤ ਸਿੰਘ ਸਾਰੇ ਵਾਸੀ ਸੈਕਟਰ 132 ਸੀ, ਚੰਡੀਗੜ੍ਹ ਅਤੇ ਦਯਾਨੰਦ ਆਯੁਰਵੈਦਿਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਰਾਜ ਕੁਮਾਰ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪਿਆਕੜਾਂ ਲਈ ਅਹਿਮ ਖ਼ਬਰ, ਰਾਤ 12 ਵਜੇ ਤਕ ਵਿਕੇਗੀ ਸ਼ਰਾਬ, ਇੰਝ ਨਿਕਲਣਗੇ ਠੇਕੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੇ ਭਰਾ ਦਾ ਕਤਲ ਕਰਨ ਵਾਲਾ ਛੋਟਾ ਭਰਾ ਗ੍ਰਿਫ਼ਤਾਰ, ਪੁਲਸ ਨੇ ਲਿਆ ਰਿਮਾਂਡ 'ਤੇ
NEXT STORY