ਲੋਹੀਆਂ ਖਾਸ (ਰਾਜਪੂਤ)- ਬਲਾਕ ਲੋਹੀਆਂ ਖਾਸ ਦੇ ਪਿੰਡ ਜਾਣੀਆਂ ਚਾਹਲ ਦੇ ਬੰਨ੍ਹ ’ਤੇ 30 ਸਾਲਾਂ ਤੋਂ ਬੈਠੇ ਪ੍ਰਵਾਸੀਆਂ ਦੀਆਂ ਝੌਪੜੀਆਂ ਨੂੰ ਅੱਗ ਲਗਾ ਦਿੱਤੀ ਗਈ। ਮਜ਼ਦੂਰ ਰਾਜ ਕੁਮਾਰ ਮਹਿਤੋ, ਸੁਨੀਲ ਚੌਹਾਨ, ਸੁਦਿਲਮ, ਜਿਤਣ ਮਹਿਤੋ, ਲਛਮਣ ਅਤੇ ਗਦਰ ਸਿੰਘ ਨੇ ਸਥਾਨਕ ਪੁਲਸ, ਐੱਸ. ਐੱਸ. ਪੀ. ਜਲੰਧਰ, ਡੀ. ਸੀ. ਜਲੰਧਰ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਦਰਖ਼ਾਸਤਾਂ ਭੇਜ ਕੇ ਇਨਸਾਫ਼ ਦੀ ਮੰਗ ਕਰਦਿਆਂ ਦੱਸਿਆ ਕਿ ਮੇਹਰ ਸਿੰਘ ਜਾਣੀਆ ਚਾਹਲ, ਸੱਤਾ ਪੁੱਤਰ ਤਾਰਾ ਵਾਸੀ ਜਾਣੀਆ ਚਾਹਲ ਹੋਰ 8-9 ਮੁੰਡਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੀਆਂ ਘਰਨੁਮਾ ਝੌਂਪੜੀਆਂ ਅਤੇ ਛੰਨਾਂ ਨੂੰ ਅੱਗ ਲਾ ਦਿੱਤੀ ਅਤੇ ਟਰੈਕਟਰਾਂ ਨਾਲ ਰੱਸਿਆਂ ਨਾਲ ਉਨ੍ਹਾਂ ਦੀਆਂ ਛੰਨਾ-ਝੌਂਪੜੀਆਂ ਖਿੱਚ ਕੇ ਖਿਲਾਰ ਦਿੱਤੀਆਂ।
ਗੁੰਡਾਗਰਦੀ ਕਰਦਿਆਂ ਧੱਕੇਸ਼ਾਹੀ ਦੇ ਨਾਲ ਉਨ੍ਹਾਂ ਦਾ ਘਰ ਢਾਹ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ। ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਦੇ ਛੋਟੇ-ਛੋਟੇ ਬੱਚੇ ਰੁਲਣ ’ਤੇ ਮਜਬੂਰ ਹੋ ਗਏ ਹਨ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਨੌਜਵਾਨ ਭਾਰਤ ਸਭਾ ਦੀ ਹਾਜ਼ਰੀ ’ਚ ਐੱਸ. ਐੱਚ. ਓ. ਨੂੰ ਲਿਖਤੀ ਦਰਖਾਸਤ ਦਿੱਤੀ ਗਈ। ਇਸ ਮੌਕੇ ਯੂਨੀਅਨ ਆਗੂ ਜੀ. ਐੱਸ. ਅਟਵਾਲ ਤੇ ਸੋਨੂੰ ਅਰੋੜਾ ਨੇ ਕਿਹਾ ਕਿ ਬੜੇ ਲੰਬੇ ਅਰਸੇ ਤੋਂ ਲੱਗਭਗ 30 ਸਾਲ ਤੋਂ ਜਿਨ੍ਹਾਂ ਦਾ ਜਨਮ ਵੀ ਇਥੇ ਹੀ ਹੋਇਆ ਅਤੇ ਬੱਚੇ ਵੀ ਇਥੇ ਹੀ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਆਪਣਾ ਉੱਥੇ ਹੀ ਪਾਲਣ ਪੋਸ਼ਣ ਕੀਤਾ ਹੈ, ਉਨ੍ਹਾਂ ਦਾ ਉਜਾੜਾ ਕਰਨਾ ਬਹੁਤ ਹੀ ਨਿੰਦਣਯੋਗ ਹੈ। 5 ਸਾਲ ਪਹਿਲਾਂ ਵੀ ਉਕਤ ਪ੍ਰਵਾਸੀ ਮਜ਼ਦੂਰਾਂ ਨੂੰ ਐੱਸ. ਡੀ. ਐੱਮ. ਤੇ ਡੀ. ਐੱਸ. ਪੀ. ਸ਼ਾਹਕੋਟ ਨੇ ਭਰੋਸਾ ਦੁਆਇਆ ਸੀ ਕਿ ਇੱਥੇ ਬੈਠੇ ਰਹਿਣ ਤੁਹਾਨੂੰ ਇੱਥੋਂ ਕੋਈ ਨਹੀਂ ਉਠਾ ਸਕਦਾ, ਜਦੋਂ ਤੱਕ ਸਰਕਾਰ ਦਾ ਕੋਈ ਕਾਨੂੰਨ ਨਹੀਂ ਬਣਦਾ।
ਇਹ ਵੀ ਪੜ੍ਹੋ: ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਚਲਾਉਣ ਦੀ ਪਰਪੋਜ਼ਲ ਤਿਆਰ, ਜਲੰਧਰ ਨੂੰ ਕੀਤਾ ਨਜ਼ਰਅੰਦਾਜ਼
ਇਨ੍ਹਾਂ ਤੋਂ ਇਲਾਵਾ ਬੰਨ੍ਹ ’ਤੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਬੈਠੇ ਨੇ, ਜਿਨ੍ਹਾਂ ਨੇ ਪੱਕੇ ਘਰ ਬਣਾ ਕੇ ਰਿਹਾਇਸ਼ ਕੀਤੀ ਹੋਈ ਹੈ। ਫਿਰ ਵੀ ਜਾਣ-ਬੁੱਝ ਕੇ ਪਿੰਡ ਦੇ ਉਕਤ ਵਿਅਕਤੀਆਂ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਧੱਕੇਸ਼ਾਹੀ ਕੀਤੀ ਗਈ, ਜਿਨਾਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਬੈਠਣ ਲਈ ਮਜਬੂਰ ਕਰਦਿਆਂ ਉਨ੍ਹਾਂ ਦੇ ਸਿਰਾਂ ਤੋਂ ਕੱਚੀ ਛੱਤ ਵੀ ਖੋਹ ਲਈ ਗਈ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਆਗੂਆਂ ਕਿਹਾ ਕਿ 2 ਦਿਨ ਦੇ ਅੰਦਰ-ਅੰਦਰ ਉਕਤ ਸ਼ਰਾਰਤੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ’ਚ ਸਾਨੂੰ ਸੰਘਰਸ਼ ਕਰਨ ’ਤੇ ਮਜਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ DC ਵੱਲੋਂ ਸਖ਼ਤ ਹੁਕਮ ਜਾਰੀ, ਸਮਾਂ ਵੀ ਕੀਤਾ ਤੈਅ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ ਵਿਖੇ ਨਰਾਤਿਆਂ ਦੌਰਾਨ ਇਸ ਇਲਾਕੇ 'ਚ ਮਾਤਾ ਰਾਣੀ ਦੇ ਜਾਗਰਣ ਦਾ ਆਯੋਜਨ
NEXT STORY