ਜਲੰਧਰ (ਕਮਲੇਸ਼)— ਮੰਗਲਵਾਰ ਨੂੰ ਹੋਈ ਕਾਨਫਰੰਸ 'ਚ ਰਿਸ਼ੂ ਵੱਲੋਂ ਲਾਏ ਗਏ ਦੋਸ਼ਾਂ ਨੂੰ ਵਿਜੇ ਕੁਮਾਰ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਵਿਜੇ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਬਸਤੀ ਨੌਂ ਨੇ ਕਾਨਫਰੰਸ ਦੌਰਾਨ ਕਿਹਾ ਕਿ ਉਸ 'ਤੇ ਜਿਸ ਫੈਕਟਰੀ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਗਏ ਹਨ ਉਹ ਉਸ ਨੇ 1980 'ਚ ਦਿੱਲੀ ਵਾਸੀ ਸੁਰਿੰਦਰ ਕੁਮਾਰ ਕੁੰਦਰਾ ਤੋਂ 1200 ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਲਈ ਸੀ। ਉਕਤ ਫੈਕਟਰੀ ਉਸ ਨੇ ਗੁਰਸ਼ਰਨਜੀਤ ਉਰਫ ਰਿਸ਼ੂ ਅਤੇ ਉਸ ਦੇ ਹੋਰ ਸਾਥੀਆਂ ਨੂੰ ਸਾਮਾਨ ਰੱਖਣ ਲਈ ਦਿੱਤੀ ਸੀ ਪਰ ਉਨ੍ਹਾਂ ਨੇ ਫੈਕਟਰੀ ਦੇ ਤਾਲੇ ਬਦਲ ਦਿੱਤੇ ਅਤੇ ਉਸ ਦੇ ਸਾਮਾਨ ਨੂੰ ਵੀ ਖੁਰਦ-ਬੁਰਦ ਕਰ ਕੇ ਕਬਜ਼ਾ ਕਰ ਲਿਆ। ਉਹ ਫੈਕਟਰੀ 'ਚ ਆਪਣੇ ਰਿਸ਼ਤੇਦਾਰਾਂ ਨਾਲ ਇਸ ਗੱਲ ਦਾ ਵਿਰੋਧ ਕਰਨ ਵੀ ਗਿਆ ਸੀ, ਜਿੱਥੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਵਿਜੇ ਕੁਮਾਰ ਨੇ ਕਿਹਾ ਕਿ ਉਸ ਦਾ ਵਿਕਰਮ ਚੌਧਰੀ ਨਾਲ ਕੋਈ ਸਬੰਧ ਨਹੀਂ ਹੈ ਉਲਟਾ ਦੋਸ਼ ਲਾਉਣ ਵਾਲਿਆਂ ਦੀ ਰਾਜਨੀਤਕ ਪਹੁੰਚ ਹੈ ਜੇਕਰ ਉਨ੍ਹਾਂ 'ਤੇ ਕਿਸੇ ਦੀ ਸ਼ਹਿ ਹੁੰਦੀ ਤਾਂ ਅੱਜ ਉਹ ਆਪਣੀ ਖੁਦ ਦੀ ਫੈਕਟਰੀ ਤੋਂ ਬਾਹਰ ਨਾ ਹੁੰਦੇ। ਵਿਜੇ ਨੇ ਪੁਲਸ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
ਨਗਰ ਨਿਗਮ ਦਾ ਤੀਜੇ ਦਿਨ ਵੀ ਐਕਸ਼ਨ, ਫਿਰ ਹਟਵਾਏ ਰੈੱਡ ਕਰਾਸ ਮਾਰਕੀਟ ਨੇੜੇ ਕਬਜ਼ੇ
NEXT STORY