ਜਲੰਧਰ (ਵਰੁਣ)— ਲਗਾਤਾਰ ਤੀਜੇ ਦਿਨ ਵੀ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਸੜਕਾਂ ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ ਰਹੀ। ਤੀਜੇ ਦਿਨ ਵੀ ਰੈੱਡ ਕਰਾਸ ਮਾਰਕੀਟ, ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਰੈਣਕ ਬਾਜ਼ਾਰ ਤੱਕ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ।
ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ, ਟ੍ਰੈਫਿਕ ਪੁਲਸ ਦੀਆਂ ਟੀਮਾਂ, ਥਾਣਿਆਂ ਦੀ ਫੋਰਸ ਸਣੇ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀਆਂ ਟੀਮਾਂ ਨੇ ਰੈੱਡ ਕਰਾਸ ਚੌਕ ਦੇ ਆਲੇ-ਦੁਆਲੇ ਲੋਕਾਂ ਦੇ ਕਾਊਂਟਰ ਜ਼ਬਤ ਕੀਤੇ। ਟੀਮ ਨੇ ਰੈੱਡ ਕਰਾਸ ਮਾਰਕੀਟ ਦੇ ਬਾਹਰ ਰੋਡ 'ਤੇ ਲੱਗੀਆਂ ਰੇਹੜੀਆਂ ਅਤੇ ਫੜ੍ਹੀਆਂ ਲਗਾਉਣ ਵਾਲਿਆਂ ਨੂੰ ਸਖਤ ਚਿਤਾਵਨੀ ਦੇ ਕੇ ਉਥੋਂ ਹਟਵਾਇਆ। ਇਸ ਦੇ ਇਲਾਵਾ ਮਿਲਾਪ ਚੌਕ ਮੋਨਿਕਾ ਟਾਵਰ ਨੇੜੇ ਕੀਤੀ ਗਈ ਨਾਜਾਇਜ਼ ਪਾਰਕਿੰਗ ਨੂੰ ਵੀ ਹਟਵਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਜਲੰਧਰ ਨਗਰ ਨਿਗਮ ਟੀਮ ਨੇ ਪੂਰੀ ਤਰ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਸ਼ਿਕੰਜਾ ਕੱਸਿਆ ਹੋਇਆ ਹੈ। ਲਗਾਤਾਰ ਤਿੰਨ ਦਿਨਾਂ ਤੋਂ ਨਗਰ ਨਿਗਮ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ 'ਤੇ ਸਖਤ ਕਾਰਵਾਈ ਕਰਦੇ ਹੋਏ ਕਬਜ਼ੇ ਹਟਵਾਏ ਜਾ ਰਹੇ ਹਨ।
ਨਾਜਾਇਜ਼ ਇਸ਼ਤਿਹਾਰਾਂ ਤੋਂ ਪ੍ਰਾਈਵੇਟ ਵਸੂਲੀ ਕਰ ਰਿਹਾ ਨਿਗਮ ਸਟਾਫ
NEXT STORY