ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਨਵਾਂਸ਼ਹਿਰ ਦੀ ਪੁਲਸ ਨੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20,41,189 ਰੁਪਏ ਦੀ ਠੱਗੀ ਮਾਰਨ ਵਾਲੇ ਅਖੌਤੀ ਦੋਸ਼ੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਰਾਜੇਸ਼ ਖੰਨਾ ਪੁੱਤਰ ਰਾਕੇਸ਼ ਖੰਨਾ ਨੇ ਦੱਸਿਆ ਕਿ ਉਸ ਦੀ ਸਲੋਹ ਰੋਡ ’ਤੇ ਫਰਨੀਚਰ ਅਤੇ ਸੈਨੇਟਰੀ ਦੀ ਦੁਕਾਨ ਹੈ ਅਤੇ ਉਹ ਉਸਾਰੀ ਦਾ ਕੰਮ ਵੀ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲਡ਼ਕਾ ਮੁੰਬਈ ’ਚ ਰਹਿੰਦਾ ਹੈ, ਜਿਸ ਨੇ ਉਸ ਦੀ ਪਛਾਣ ਮੁੰਬਈ ਵਾਸੀ ਗੁਲਸ਼ਨ ਮਹਿਤਾ ਪੁੱਤਰ ਪਿੰਡੀ ਮਹਿਤਾ ਨਾਲ ਕਰਵਾਈ।
ਉਸ ਨੇ ਦੱਸਿਆ ਕਿ ਉਹ ਉਕਤ ਗੁਲਸ਼ਨ ਨੂੰ ਬੰਗਾ ਰੋਡ ’ਤੇ ਇਕ ਹੋਟਲ ’ਚ ਮਿਲਿਆ ਅਤੇ ਉਸ ਨੇ ਦੱਸਿਆ ਕਿ ਉਸ ਦੇ ਗੁਜਰਾਤੀ ਦੋਸਤ ਦੀ ਅਮਰੀਕਾ ’ਚ ਕੰਪਨੀ ਹੈ ਅਤੇ ਉਸ ਨੂੰ ਆਪਣੀ ਕੰਪਨੀ ਲਈ ਹਰ ਸਾਲ 3-4 ਵਿਅਕਤੀ ਚਾਹੀਦੇ ਹਨ, ਜੋ ਵਰਕ ਪਰਮਿਟ ’ਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਮਹਿਤਾ ਨੇ ਦੱਸਿਆ ਕਿ 4 ਵਿਅਕਤੀਆਂ ਨੂੰ ਅਮਰੀਕਾ ਭੇਜਣਾ ਹੈ। ਉਸ ਨੇ ਉਸ ਨੂੰ ਲਾਲਚ ਦਿੱਤਾ ਕਿ ਉਹ ਆਪਣੇ ਚਾਰ ਵਿਅਕਤੀਆਂ ਨੂੰ ਵਰਕ ਪਰਮਿਟ ’ਤੇ ਅਮਰੀਕਾ ਭੇਜ ਸਕਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੇ ਕਹਿਣ ’ਤੇ ਉਸ ਨੇ ਉਸ ਦੇ ਲੜਕੇ ਹੇਤੁਲ ਖੰਨਾ ਸਮੇਤ ਉਸ ਦੇ ਦੋਸਤਾਂ ਮੋਹਨ ਗੁਲਾਟੀ, ਜਸਕਰਨ ਅਤੇ ਗੁਰਮੀਤ ਸਿੰਘ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਅਤੇ ਉਸ ਨਾਲ ਪ੍ਰਤੀ ਵਿਅਕਤੀ 25-25 ਲੱਖ ਰੁਪਏ ਵਿਚ ਸੌਦਾ ਤੈਅ ਹੋ ਗਿਆ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਦਸੂਹਾ 'ਚੋਂ ਲਾਵਾਰਿਸ ਥਾਰ ਬਰਾਮਦ, ਮਿਲੇ ਗੋਲ਼ੀਆਂ ਦੇ ਨਿਸ਼ਾਨ, ਗੈਂਗਵਾਰ ਦਾ ਖ਼ਦਸ਼ਾ
ਉਸ ਨੇ ਦੱਸਿਆ ਕਿ ਉਕਤ ਮਹਿਤਾ ਨੇ 5-5 ਲੱਖ ਰੁਪਏ ਐਡਵਾਂਸ ਪੈਸੇ ਵਜੋਂ ਦੇਣ ਦੀ ਮੰਗ ਕੀਤੀ, ਜਿਸ ’ਤੇ ਉਸ ਨੇ ਉਕਤ ਗੁਲਸ਼ਨ ਮਹਿਤਾ ਨੂੰ ਵੱਖ-ਵੱਖ ਤਰੀਕਾਂ ’ਤੇ 18.45 ਲੱਖ ਰੁਪਏ ਦੀ ਰਕਮ ਦਿੱਤੀ ਅਤੇ ਉਕਤ ਗੁਲਸ਼ਨ ਨੇ ਉਸ ਦੀ ਦੁਕਾਨ ਤੋਂ 1,96,199 ਰੁਪਏ ਦਾ ਫਰਨੀਚਰ ਖਰੀਦਿਆ, ਜਿਸ ਦੀ ਰਕਮ ਉਸ ਨੇ ਵਾਪਸ ਨਹੀਂ ਕੀਤੀ। ਇਸ ਤਰ੍ਹਾਂ ਉਨ੍ਹਾਂ ਕੋਲੋਂ ਕੁੱਲ 20,41,189 ਰੁਪਏ ਲੈਣ ਦੇ ਬਾਵਜੂਦ ਉਕਤ ਗੁਲਸ਼ਨ ਨੇ ਨਾ ਤਾਂ ਉਸ ਦੇ ਲਡ਼ਕੇ ਜਾਂ ਹੋਰਾਂ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਦੇ ਪੈਸੇ ਵਾਪਸ ਕਰਨ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਮੁਲਜ਼ਮ ਗੁਲਸ਼ਨ ਮਹਿਤਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਿਫ਼ਤਾਰ ਸ਼ੂਟਰਾਂ ਦਾ ਖ਼ੁਲਾਸਾ, USA ਦੇ ਨੌਜਵਾਨ ਤੋਂ ਫਿਰੌਤੀ ਲੈ ਕੇ ਬਲਾਚੌਰ ’ਚ ਗੋਲ਼ੀਆਂ ਮਾਰ ਕੀਤਾ ਕਤਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਿਰ ਵਿਗੜਨ ਲੱਗਾ ਨਗਰ ਨਿਗਮ ਦਾ ਸਿਸਟਮ, ਚੁਗਿੱਟੀ ਡੰਪ ਬੰਦ ਹੋਣ ਕਾਰਨ ਨਹੀਂ ਚੁੱਕਿਆ ਜਾ ਰਿਹੈ ਕੂੜਾ
NEXT STORY