ਨਵਾਂਸ਼ਹਿਰ (ਤ੍ਰਿਪਾਠੀ)- ਕੈਨੇਡਾ ਭੇਜਣ ਦੇ ਬਹਾਨੇ 16.90 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਰਛਪਾਲ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਮੁਕੰਦਪੁਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਹਰਜੀਤ ਸਿੰਘ ਨੂੰ ਵਿਦੇਸ਼ (ਕੈਨੇਡਾ) ਭੇਜਣਾ ਚਾਹੁੰਦੀ ਸੀ ਅਤੇ ਇਸ ਸਬੰਧੀ ਉਸ ਦੀ ਪਿੰਡ ਦੀ ਇਕ ਔਰਤ ਨਾਲ ਗੱਲਬਾਤ ਹੋਈ ਸੀ। ਜਿਸ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਵਿਦੇਸ਼ ਜਾਣ ਦਾ ਕੰਮ ਏਜੰਟ ਸਵਰਾਜਪਾਲ ਸਿੰਘ ਸੰਧੂ ਨੇ ਕਰਵਾਇਆ ਸੀ। ਉਸ ਨੇ ਦੱਸਿਆ ਕਿ ਉਹ ਔਰਤ ਅਤੇ ਉਸ ਦੇ ਲੜਕੇ ਨੂੰ ਨਾਲ ਲੈ ਕੇ ਉਕਤ ਏਜੰਟ ਦੇ ਜਲੰਧਰ ਸਥਿਤ ਦਫ਼ਤਰ ਗਿਆ ਸੀ, ਜਿੱਥੇ ਲੜਕੇ ਨੂੰ ਵਿਦੇਸ਼ ਭੇਜਣ ਲਈ 20 ਲੱਖ ਰੁਪਏ ਦਾ ਸੌਦਾ ਤੈਅ ਹੋਇਆ ਸੀ।
ਉਸ ਨੇ ਦੱਸਿਆ ਕਿ ਏਜੰਟ ਦੇ ਕਹਿਣ ’ਤੇ ਉਸ ਨੇ ਉਕਤ ਏਜੰਟ ਨੂੰ ਇਕ ਲੱਖ ਰੁਪਏ ਅਤੇ ਪਾਸਪੋਰਟ ਦੇ ਦਿੱਤਾ, ਜਿਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕੰਮ 2 ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਉਸ ਨੇ ਦੱਸਿਆ ਕਿ ਉਸ ਨੇ ਉਕਤ ਏਜੰਟ ਨੂੰ ਵੱਖ-ਵੱਖ ਤਰੀਕਾਂ ’ਤੇ ਕੁੱਲ 16.90 ਲੱਖ ਰੁਪਏ ਦਿੱਤੇ ਸਨ। ਉਕਤ ਏਜੰਟ ਨੇ ਆਪਣੇ ਲੜਕੇ ਨੂੰ ਤਿੰਨ ਵਾਰ ਫਿੰਗਰਪ੍ਰਿੰਟ ਲਈ ਬੁਲਾਇਆ ਪਰ ਫਿੰਗਰਪ੍ਰਿੰਟ ਇਕ ਵਾਰ ਵੀ ਨਹੀਂ ਨਿਕਲੇ। ਉਸ ਨੇ ਦੱਸਿਆ ਕਿ ਹੁਣ ਨਾ ਤਾਂ ਉਕਤ ਏਜੰਟ ਉਸਦੇ ਪੈਸੇ ਵਾਪਸ ਕਰ ਰਿਹਾ ਹੈ ਅਤੇ ਨਾ ਹੀ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਹੈ।
ਇਹ ਵੀ ਪੜ੍ਹੋ: ਕਾਂਗਰਸ 'ਚੋਂ ਆਏ ਗੁਰਪ੍ਰੀਤ ਸਿੰਘ ਜੀਪੀ 'ਤੇ 'ਆਪ' ਨੇ ਖੇਡਿਆ ਦਾਅ, ਫਤਿਹਗੜ੍ਹ ਸਾਹਿਬ ਤੋਂ ਐਲਾਨਿਆ ਉਮੀਦਵਾਰ
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਦਿਵਾਉਣ ਅਤੇ ਦੋਸ਼ੀ ਏਜੰਟ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਪਡ਼ਤਾਲ ਉਪਰੰਤ ਐੱਸ. ਪੀ. ਪੀ. ਬੀ. ਆਈ. ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਦੋਸ਼ੀ ਏਜੰਟ ਸਵਰਾਜਪਾਲ ਸਿੰਘ ਸਿੱਧੂ ਪੁੱਤਰ ਕੁਲਦੀਪ ਸਿੰਘ ਸਿੱਧੂ ਵਾਸੀ ਜਲੰਧਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬੀਬੀ ਜਗੀਰ ਕੌਰ ਨੇ ਕੀਤੀ ਘਰ ਵਾਪਸੀ, ਅਕਾਲੀ ਦਲ 'ਚ ਮੁੜ ਹੋਏ ਸ਼ਾਮਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ 'ਚੋਂ ਆਏ ਗੁਰਪ੍ਰੀਤ ਸਿੰਘ ਜੀਪੀ 'ਤੇ 'ਆਪ' ਨੇ ਖੇਡਿਆ ਦਾਅ, ਫਤਿਹਗੜ੍ਹ ਸਾਹਿਬ ਤੋਂ ਐਲਾਨਿਆ ਉਮੀਦਵਾਰ
NEXT STORY