ਦੋਰਾਹਾ (ਵਿਨਾਇਕ)- ਆਸਟ੍ਰੇਲੀਆ ਭੇਜਣ ਦੇ ਨਾਮ 'ਤੇ 13 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਦੋਰਾਹਾ ਦੀ ਪੁਲਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਅਦ ਵਿੱਚ ਮੁਲਜ਼ਮ ਦੀ ਪਹਿਚਾਣ ਮਨਪ੍ਰੀਤ ਸਿੰਘ ਚਾਹਲ ਪੁੱਤਰ ਭਰਪੂਰ ਸਿੰਘ ਚਾਹਲ ਵਾਸੀ ਹਰਿੰਦਰ ਨਗਰ, ਸਰਹੰਦ ਰੋਡ, ਪਟਿਆਲਾ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਨਮਮੀਤ ਕੌਰ ਪੁੱਤਰੀ ਦਰਿੰਦਰ ਸਿੰਘ ਵਾਸੀ ਮਕਾਨ ਨੰਬਰ 208 ਬਲਾਕ ਨੰਬਰ 5, ਜੈਪੁਰਾ ਰੋਡ, ਸੁੰਦਰ ਨਗਰ, ਦੋਰਾਹਾ, ਜ਼ਿਲ੍ਹਾ ਲੁਧਿਆਣਾ ਵੱਲੋਂ ਮਾਨਯੋਗ ਐੱਸ.ਐੱਸ.ਪੀ. ਖੰਨਾ ਨੂੰ ਦਿੱਤੀ ਸ਼ਿਕਾਇਤ ਨੰਬਰ 469971 ਮਿਤੀ 14.11.2024 ਵਿੱਚ ਦੱਸਿਆ ਗਿਆ ਹੈ ਕਿ ਉਸ ਨੇ ਏਜੰਟ ਮਨਪ੍ਰੀਤ ਸਿੰਘ ਚਾਹਲ ਨੂੰ ਆਸਟ੍ਰੇਲੀਆ ਜਾਣ ਲਈ ਸੰਪਰਕ ਕੀਤਾ ਸੀ। ਪਰ ਏਜੰਟ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਉਸ ਕੋਲੋਂ 13 ਲੱਖ 6 ਹਜ਼ਾਰ ਰੁਪਏ ਲੈ ਲਏ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਵੱਲੋਂ ਦਿੱਤੀ ਗਈ ਰਕਮ ਵਾਪਸ ਕੀਤੀ ਗਈ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਬਣ ਬੰਦਾ ਕਰ ਗਿਆ ਵੱਡਾ ਕਾਂਡ, ਸੁਣ ਤੁਹਾਨੂੰ ਵੀ ਨਹੀਂ ਹੋਣਾ ਯਕੀਨ
ਬਾਅਦ ਵਿੱਚ ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਉਕਤ ਫਰਜੀ ਏਜੰਟ ਖਿਲਾਫ 13 ਲੱਖ 6 ਹਜ਼ਾਰ ਰੁਪਏ ਦੀ ਧੋਖਾਧੜੀ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਦੋਰਾਹਾ ਦੇ ਐੱਸ.ਐੱਚ.ਓ. ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਦੋਰਾਹਾ ਵਿਖੇ ਧੋਖਾਧੜੀ ਦੀ ਧਾਰਾ 406,420 ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਜਲਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਸ਼ਮਸੇਰ ਸਿੰਘ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਘਟਨਾ ; ਭਾਰੀ ਬਾਰਿਸ਼ ਮਗਰੋਂ ਡਿੱਗ ਗਈ ਅਸਮਾਨੀ ਬਿਜਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਜੋਗਰਾਜ ਕਾਹਲੋਂ ਨੂੰ ਕੈਨੇਡਾ ਦੀ ਵਿਧਾਨ ਸਭਾ ’ਚ ਮਿਲੀ ਅਹਿਮ ਜ਼ਿੰਮੇਵਾਰੀ, ਹਰ ਪਾਸੇ ਹੋ ਰਹੀ ਵਾਹ-ਵਾਹ
NEXT STORY