ਸੁਲਤਾਨਪੁਰ ਲੋਧੀ (ਸੋਢੀ)-ਐੱਸ. ਐੱਚ. ਓ. ਲਖਵਿੰਦਰ ਸਿੰਘ ਥਿੰਦ ਦੀ ਅਗਵਾਈ ਹੇਠ ਪੁਲਸ ਪਾਰਟੀ ਗਸਤ ਵਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਲਾਟੀਆਂਵਾਲ ਮੌਜੂਦ ਸੀ ਕਿ ਇਕ ਕੁੜੀ ਪੁਲਸ ਨੂੰ ਵੇਖ ਕੇ ਤੁਰੰਤ ਅੰਦਰ ਵੜ ਗਈ, ਜਿਸ ’ਤੇ ਪੁਲਸ ਪਾਰਟੀ ਦੁਆਰਾ ਸ਼ੱਕ ਦੀ ਬਿਨਾਅ ’ਤੇ ਉਸ ਦੇ ਘਰ ਅੰਦਰ ਵੜੀ ਤਾਂ ਕੁੜੀ ਕੰਧ ਤੋਂ ਛਾਲ ਮਾਰਨ ਲੱਗੀ।
ਇਸ ਦੌਰਾਨ ਕੁੜੀ ਨੇ ਮੋਮੀ ਲਿਫ਼ਾਫ਼ਾ ਕੱਢ ਕੇ ਸੁੱਟ ਦਿੱਤਾ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਸੁਖਵਿੰਦਰ ਕੌਰ ਉਰਫ਼ ਕਾਲੋ ਪਤਨੀ ਦਲਬੀਰ ਸਿੰਘ ਵਾਸੀ ਲਾਟੀਆਵਾਲ, ਥਾਣਾ ਸੁਲਤਾਨਪੁਰ ਲੋਧੀ ਦੱਸਿਆ। ਕੁੜੀ ਵੱਲੋਂ ਸੁੱਟੇ ਮੋਮੀ ਲਿਫ਼ਾਫ਼ੇ ਦੀ ਤਲਾਸ਼ੀ ਕਰਨ ’ਤੇ 450 ਨਸ਼ੇ ਵਾਲੀਆਂ ਗੋਲ਼ੀਆਂ ਬਰਾਮਦ ਹੋਈਆਂ। ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਹੋਰ ਦੱਸਿਆ ਕਿ ਗ੍ਰਿਫ਼ਤਾਰ ਕੁੜੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਪਰਾਧੀਆਂ ਨੂੰ ਨਹੀਂ ਹੈ ਪੁਲਸ ਦਾ ਡਰ, ਜਲੰਧਰ 'ਚ 20 ਦਿਨਾਂ ’ਚ ਹੋਏ 4 ਕਤਲ, ਦਹਿਸ਼ਤ ਦਾ ਮਾਹੌਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼੍ਰੀ ਰਾਮ ਜੀ ਦੇ ਰੰਗ 'ਚ ਰੰਗੇ ਦੇਸ਼ ਵਾਸੀ, ਜੈਕਾਰਿਆਂ ਦੀ ਗੂੰਜ 'ਚ ਮਨਾਇਆ ਪ੍ਰਾਣ ਪ੍ਰਤਿਸ਼ਠਾ ਸਮਾਰੋਹ
NEXT STORY