ਆਦਮਪੁਰ (ਦਿਲਬਾਗੀ, ਚਾਂਦ, ਰਣਦੀਪ)— ਆਦਮਪੁਰ ਪੁਲਸ ਵੱਲੋਂ ਲੱਖਾਂ ਰੁਪਏ ਦੇ ਨਾਜਾਇਜ਼ ਪਟਾਕੇ ਜ਼ਬਤ ਕਰਨ ਦੀ ਖਬਰ ਮਿਲੀ ਹੈ। ਥਾਣਾ ਮੁਖੀ ਆਦਮਪੁਰ ਦੇ ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਵਿਅਕਤੀ ਨੇ ਸੂਚਨਾ ਦਿੱਤੀ ਕਿ ਰੇਲਵੇ ਰੋਡ 'ਤੇ ਸਥਿਤ ਚਾਵਲਾ ਜਨਰਲ ਸਟੋਰ ਦੇ ਮਾਲਕ ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚ ਰਹੇ ਹਨ, ਜਿਸ ਦੌਰਾਨ ਆਦਮਪੁਰ ਪੁਲਸ ਦੇ ਏ. ਐੱਸ. ਆਈ. ਸ਼ਾਮ ਸਿੰਘ ਅਤੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੁਕਾਨ ਅਤੇ ਗੋਦਾਮ 'ਚ ਛਾਪਾ ਮਾਰ ਕੇ ਲੱਖਾਂ ਰੁਪਏ ਦੇ ਨਾਜਾਇਜ਼ ਪਟਾਕੇ ਕਬਜ਼ੇ 'ਚ ਲੈ ਕੇ ਦੁਕਾਨ ਦੇ ਮਾਲਕ ਕੁਲਵੰਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਆਦਮਪੁਰ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲੈ ਲਿਆ। ਥਾਣਾ ਮੁਖੀ ਜਰਨੈਲ ਸਿੰਘ ਨੇ ਹੋਰ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਬਿਨਾਂ ਲਾਇਸੈਂਸ ਤੋਂ ਪਟਾਕੇ ਨਾ ਵੇਚਣ ਅਤੇ ਜੇਕਰ ਕੋਈ ਵੀ ਨਾਜਾਇਜ਼ ਪਟਾਕੇ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਨੇ ਫਗਵਾੜਾ 'ਚ ਖੇਡਿਆ ਹਿੰਦੂ ਕਾਰਡ, ਵਿਰੋਧੀਆਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
NEXT STORY