ਸੁਲਤਾਨਪੁਰ ਲੋਧੀ,(ਧੰਜੂ, ਧੀਰ)- ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦਾ ਪਿੰਡ ਛੰਨਾਂ ਸ਼ੇਰ ਸਿੰਘ ਵਿਖੇ ਬੀਤੇ ਦਿਨੀਂ 58 ਸਾਲਾ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਐੱਸ. ਐੱਸ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਕੁੰਦਨ ਸਿੰਘ ਪੁੱਤਰ ਜੱਲੂ ਸਿੰਘ ਵਾਸੀ ਛੰਨਾਂ ਸ਼ੇਰ ਸਿੰਘ ਦਾ ਲੜਕਾ ਰਾਜ ਸਿੰਘ ਤੇ ਉਨ੍ਹਾਂ ਦੇ ਹੀ ਪਿੰਡ ਦਾ ਧਾਰਾ ਸਿੰਘ ਪੁੱਤਰ ਸਾਧੂ ਸਿੰਘ ਦੋਵੇਂ ਦੋਸਤ ਸਨ। ਰਾਜ ਸਿੰਘ ਦੀ ਪਤਨੀ ਸਿਮਰ ਕੌਰ ਦੇ ਧਾਰਾ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਕੁੰਦਨ ਸਿੰਘ ਦੀ ਪਤਨੀ ਪ੍ਰਕਾਸ਼ ਕੌਰ (ਸਿਮਰ ਕੌਰ ਦੀ ਸੱਸ) ਨੂੰ ਇਨ੍ਹਾਂ ਦੋਵਾਂ ਦੇ ਨਾਜਾਇਜ਼ ਸਬੰਧਾਂ ਦਾ ਪਤਾ ਲੱਗਣ ਕਾਰਣ ਉਹ ਅਕਸਰ ਹੀ ਧਾਰਾ ਸਿੰਘ ਨੂੰ ਘਰ ਆਉਣ ਤੋਂ ਰੋਕ ਦੀ ਰਹਿੰਦੀ ਸੀ ਤੇ ਨੂੰਹ ਸਿਮਰ ਕੌਰ ਨੂੰ ਵੀ ਅਜਿਹਾ ਨਾ ਕਾਰਨ ਲਈ ਉਸ ਨੂੰ ਸਮਝਾਉਂਦੀ ਹੁੰਦੀ ਸੀ ਪਰ ਧਾਰਾ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਛੰਨਾਂ ਸ਼ੇਰ ਸਿੰਘ ਅਤੇ ਸਿਮਰ ਕੌਰ ਆਪਣੀਆਂ ਆਦਤਾਂ ਤੋਂ ਬਾਜ ਨਾ ਆਏ। ਇਸ ਗੱਲ ਨੂੰ ਲੈ ਕੇ ਪ੍ਰਕਾਸ਼ ਕੌਰ ਦੀ ਧਾਰਾ ਸਿੰਘ ਅਤੇ ਸਿਮਰ ਕੌਰ ਨਾਲ ਲੜਾਈ ਹੋ ਗਈ। ਜਿਸ 'ਤੇ ਇਨਾਂ ਦੋਨਾਂ ਨੇ ਰਲ ਕੇ ਪ੍ਰਕਾਸ਼ ਕੌਰ 58 ਸਾਲ ਨੂੰ ਡੰਡਿਆਂ ਅਤੇ ਘੁਸੰਨ ਮੁੱਕੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਜੋ ਜ਼ਖਮਾਂ ਦੀ ਤਾਪ ਨਾ ਸਹਾਰਦੇ ਹੋਏ ਦਮ ਤੋੜ ਗਈ।
ਉਨ੍ਹਾਂ ਕਿਹਾ ਕਿ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾ ਨੂੰ ਸੌਂਪ ਦਿੱਤੀ। ਪੁਲਸ ਨੇ ਧਾਰਾ ਸਿੰਘ ਅਤੇ ਸਿਮਰ ਕੌਰ ਦੇ ਖਿਲਾਫ 302, 505, 34 ਅਧੀਨ ਥਾਣਾ ਤਲਵੰਡੀ ਚੌਧਰੀਆਂ ਵਿਚ ਮਾਮਲਾ ਦਰਜ ਕਰਕੇ ਸਿਮਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਧਾਰਾ ਸਿੰਘ ਫਰਾਰ ਹੈ। ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਤੇ ਬਹੁਤ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਹੁਸ਼ਿਆਰਪੁਰ 'ਚ 4 ਪਾਜ਼ੇਟਿਵ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 149
NEXT STORY