ਜਲੰਧਰ (ਪੁਨੀਤ)– ਟਰੇਨਾਂ ਬੰਦ ਪਈਆਂ ਹਨ, ਜਿਸ ਕਾਰਨ ਯਾਤਰੀਆਂ ਕੋਲ ਬੱਸਾਂ ਵਿਚ ਸਫ਼ਰ ਕਰਨ ਦਾ ਬਦਲ ਬਾਕੀ ਬਚਦਾ ਹੈ ਪਰ ਸ਼ਾਮ 5 ਵਜੇ ਦੇ ਬਾਅਦ ਉਮੀਦ ਮੁਤਾਬਕ ਬੱਸਾਂ ਨਾ ਚੱਲਣ ਕਾਰਨ ਕਈ ਰੂਟਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਅਧਿਕਾਰੀ ਕਹਿ ਰਹੇ ਹਨ ਕਿ ਸ਼ਾਮ ਨੂੰ ਯਾਤਰੀ ਘੱਟ ਹੁੰਦੇ ਹਨ ਅਤੇ ਬੱਸਾਂ ਚਲਾਉਣ ਨਾਲ ਨੁਕਸਾਨ ਹੁੰਦਾ ਹੈ। ਉਥੇ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਪਬਲਿਕ ਟਰਾਂਸਪੋਰਟ ਯਾਤਰੀਆਂ ਦੀ ਸਹੂਲਤ ਲਈ ਹੁੰਦੀ ਹੈ, ਇਸ ਲਈ ਅਧਿਕਾਰੀਆਂ ਨੂੰ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ ਤਾਂ ਕਿ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਮੁਸ਼ਕਿਲ ਪੇਸ਼ ਨਾ ਆਵੇ।
ਇਹ ਵੀ ਪੜ੍ਹੋ: ਜਲੰਧਰ 'ਚ ਚੱਲ ਰਹੇ ਗੰਦੇ ਧੰਦੇ ਦੀਆਂ ਖੁੱਲ੍ਹੀਆਂ ਹੋਰ ਪਰਤਾਂ, ਅਯਾਸ਼ੀ ਲਾਬੀ ਸਰਗਰਮ ਤੇ ਮੀਡੀਆ 'ਤੇ ਵੀ ਟਾਰਗੇਟ
ਸਥਾਨਕ ਬੱਸ ਅੱਡੇ ਵਿਚ ਵੇਖਣ ਵਿਚ ਆ ਰਿਹਾ ਹੈ ਕਿ ਦਿਨ ਦੇ ਸਮੇਂ ਯਾਤਰੀਆਂ ਦੀ ਕਾਫ਼ੀ ਭੀੜ ਰਹਿੰਦੀ ਹੈ, ਜਿਸ ਨਾਲ ਬੱਸਾਂ ਨੂੰ ਲਾਭ ਹੋ ਰਿਹਾ ਹੈ। ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਪਠਾਨਕੋਟ, ਬਟਾਲਾ ਆਦਿ ਦੇ ਕਾਊਂਟਰਾਂ ’ਤੇ ਕਈ ਵਾਰ ਬੱਸਾਂ ਲਗਾਉਂਦੇ ਹੀ ਯਾਤਰੀਆਂ ਨਾਲ ਭਰ ਜਾਂਦੀਆਂ ਹਨ। ਦੁਪਹਿਰ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰਕਾਰੀ ਬੱਸਾਂ ਦਾ ਪਰਿਚਾਲਨ ਵੀ ਘੱਟ ਹੋ ਜਾਂਦਾ ਹੈ। ਸਰਕਾਰ ਵੱਲੋਂ 50 ਫ਼ੀਸਦੀ ਯਾਤਰੀ ਬਿਠਾਉਣ ਦੀ ਹੱਦ ਨਿਸ਼ਚਿਤ ਕੀਤੀ ਗਈ ਹੈ, ਜਿਸ ਕਾਰਨ ਕਈ ਸਰਕਾਰੀ ਬੱਸਾਂ ਦੇ ਚਾਲਕ 50 ਫ਼ੀਸਦੀ ਯਾਤਰੀ ਪੂਰੇ ਹੋਣ ਤੋਂ ਬਾਅਦ ਬੱਸਾਂ ਦੇ ਦਰਵਾਜ਼ੇ ਬੰਦ ਕਰ ਦਿੰਦੇ ਹਨ ਅਤੇ ਕਈ ਯਾਤਰੀਆਂ ਨੂੰ ਬੱਸਾਂ ਵਿਚ ਚੜ੍ਹਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਚਾਲਕ ਦਲਾਂ ਅਤੇ ਯਾਤਰੀਆਂ ਵਿਚ ਹਲਕੀ ਬਹਿਸਬਾਜ਼ੀ ਵੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਜਲੰਧਰ: ਬਰਗਰ ਪਸੰਦ ਨਹੀਂ ਆਇਆ ਤਾਂ ਨੌਜਵਾਨ ਨੇ ਰੇਹੜੀ ਵਾਲੇ 'ਤੇ ਪਿਸਤੌਲ ਤਾਣ ਕੀਤਾ ਇਹ ਕਾਰਾ
ਯਾਤਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਰੂਟਾਂ ’ਤੇ ਯਾਤਰੀ ਜ਼ਿਆਦਾ ਹਨ, ਉਥੇ ਹੀ ਜ਼ਿਆਦਾ ਬੱਸਾਂ ਚਲਾਈਆਂ ਜਾਣ। ਉਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਕਈ ਰੂਟਾਂ ’ਤੇ ਸਿਰਫ 4-5 ਯਾਤਰੀ ਹੀ ਹੁੰਦੇ ਹਨ, ਇਸ ਲਈ ਬੱਸਾਂ ਨਹੀਂ ਚਲਾਈਆਂ ਜਾਂਦੀਆਂ। ਸਰਕਾਰੀ ਬੱਸਾਂ ਨਾ ਚੱਲਣ ਕਾਰਨ ਪ੍ਰਾਈਵੇਟ ਬੱਸਾਂ ਸ਼ਾਮ ਦੇ ਸਮੇਂ ਮੁਨਾਫ਼ਾ ਕਮਾ ਰਹੀਆਂ ਹਨ।
ਔਰਤਾਂ ਲਈ ਸਰਕਾਰੀ ਬੱਸਾਂ ਵਿਚ ਵੱਡੀ ਰਾਹਤ
ਸਰਕਾਰ ਵੱਲੋਂ ਔਰਤਾਂ ਲਈ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ, ਜਿਸ ਕਾਰਨ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਵੱਡੀ ਰਾਹਤ ਮਿਲ ਰਹੀ ਹੈ। ਕੋਵਿਡ ਕਾਰਨ ਲੋਕ ਪਹਿਲਾਂ ਹੀ ਆਰਥਿਕ ਤੰਗੀ ਝੱਲ ਰਹੇ ਹਨ ਅਤੇ ਅਜਿਹੇ ਸਮੇਂ ਮੁਫਤ ਸਫਰ ਕੁਝ ਰਾਹਤ ਦਾ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ
ਹਿਮਾਚਲ ’ਚ ਜਾਣ ਵਾਲਿਆਂ ਲਈ ਆਸਾਨੀ ਨਾਲ ਬਣ ਰਿਹਾ ਈ-ਪਾਸ
ਹਿਮਾਚਲ ’ਚ ਨਿੱਜੀ ਅਤੇ ਸਰਕਾਰੀ ਟਰਾਂਸਪੋਰਟ ਸਹੂਲਤ ਬੰਦ ਹੈ, ਜਿਸ ਕਾਰਨ ਘੱਟ ਗਿਣਤੀ ਵਿਚ ਆਵਾਜਾਈ ਹੋ ਰਹੀ ਹੈ। ਕਈ ਲੋਕ ਅਜੇ ਵੀ ਕੁਝ ਕਾਰਨਾਂ ਕਾਰਨ ਹਿਮਾਚਲ ਵਿਚ ਜਾਣ ਨੂੰ ਮਹੱਤਵ ਦੇ ਰਹੇ ਹਨ। ਹਿਮਾਚਲ ਜਾਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਈ-ਪਾਸ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ, ਜੋ ਹਿਮਾਚਲ ਸਰਕਾਰ ਦੀ ਵੈੱਬਸਾਈਟ ’ਤੇ ਮੁਹੱਈਆ ਹੈ। ਇਹ ਈ-ਪਾਸ ਆਸਾਨੀ ਨਾਲ ਬਣਵਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸੇਵਾਮੁਕਤੀ ਦਾ ਮਿਲਿਆ ਤੋਹਫ਼ਾ, ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਏ ਚਾਰਜਸ਼ੀਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਲੰਧਰ 'ਚ ਚੱਲ ਰਹੇ ਗੰਦੇ ਧੰਦੇ ਦੀਆਂ ਖੁੱਲ੍ਹੀਆਂ ਹੋਰ ਪਰਤਾਂ, ਅਯਾਸ਼ੀ ਲਾਬੀ ਸਰਗਰਮ ਤੇ ਮੀਡੀਆ 'ਤੇ ਵੀ ਟਾਰਗੇਟ
NEXT STORY