ਨਕੋਦਰ (ਪਾਲੀ)— ਸਥਾਨਕ ਜੁਡੀਸ਼ੀਅਲ ਕੋਰਟ ਕੰਪਲੈਕਸ 'ਚ ਡਿਊਟੀ ਦੌਰਾਨ ਮਹਿਲਾ ਮੁਲਾਜ਼ਮ ਦੀ ਵਰਦੀ ਨੂੰ ਹੱਥ ਪਾਉਣ, ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕਰਨ ਦੇ ਮਾਮਲੇ 'ਚ ਸਿਟੀ ਪੁਲਸ ਨੇ ਇਕ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸਿਟੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਹਿਲਾ ਕਾਂਸਟੇਬਲ ਰੀਨਾ ਰਾਣੀ ਨੇ ਕਿਹਾ ਕਿ ਮੈਂ ਸਥਾਨਕ ਜੁਡੀਸ਼ੀਅਲ ਕੋਰਟ ਕੰਪਲੈਕਸ 'ਚ ਗੇਟ ਨੰਬਰ 1 'ਤੇ ਡਿਊਟੀ 'ਤੇ ਤਾਇਨਾਤ ਸੀ। ਕਰੀਬ 2 ਵਜੇ ਇਕ ਔਰਤ, ਜਿਸ ਦੀ ਪਛਾਣ ਬਲਵੀਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਬਾਊਪੁਰ (ਸ਼ਾਹਕੋਟ) ਵਜੋਂ ਹੋਈ ਹੈ, ਨੇ ਇਕ ਵਜ਼ਨਦਾਰ ਝੋਲਾ ਫੜਿਆ ਹੋਇਆ ਸੀ। ਉਹ ਕੋਰਟ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੀ, ਜਿਸ ਨੂੰ ਮੈਂ ਰੋਕਿਆ ਅਤੇ ਪੁੱਛਿਆ ਕਿ ਤੁਸੀਂ ਅੰਦਰ ਕੀ ਕਰਨ ਜਾਣਾ ਹੈ ਤਾਂ ਉਸ ਨੇ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਨੂੰ ਸ਼ਾਹਕੋਟ ਪੁਲਸ ਕੋਰਟ ਵਿਚ ਪੇਸ਼ ਕਰ ਰਹੀ ਹੈ। ਮੈਂ ਉਨ੍ਹਾਂ ਨੂੰ ਸਾਮਾਨ ਦੇਣ ਆਈ ਹਾਂ। ਜੋ ਮੇਰੇ ਵਲੋਂ ਰੋਕਣ ਦੇ ਬਾਵਜੂਦ ਧੱਕੇ ਨਾਲ ਅੰਦਰ ਦਾਖਲ ਹੋਣ ਲੱਗੀ, ਜਿਸ ਨੂੰ ਮੈਂ ਫਿਰ ਰੋਕਿਆ ਤੇ ਕਿਹਾ ਕਿ ਸਾਮਾਨ ਬਾਹਰ ਫੜਾ ਦਿਓ, ਅੰਦਰ ਜਾਣ ਦੀ ਆਗਿਆ ਨਹੀਂ ਹੈ। ਮੇਰੇ ਰੋਕਣ 'ਤੇ ਉਕਤ ਔਰਤ ਬਲਵੀਰ ਕੌਰ ਨੇ ਮੇਰੇ ਨਾਲ ਹੱਥੋਪਾਈ ਕੀਤੀ। ਮੇਰੀ ਵਰਦੀ ਪਾੜੀ ਤੇ ਗਾਲੀ-ਗਲੋਚ ਕੀਤਾ।
ਨੂੰਹ ਦਾ ਕਾਰਾ, ਭਰਾ ਨਾਲ ਮਿਲ ਕੇ ਸਹੁਰੇ ਘਰ 'ਚ ਦਾਖਲ ਹੋ ਕੇ ਕੀਤਾ ਹਮਲਾ (ਤਸਵੀਰਾਂ)
NEXT STORY