ਕਾਲਾ ਸੰਘਿਆਂ (ਨਿੱਝਰ)- ਪੁਲਸ ਥਾਣਾ ਸਦਰ ਕਪੂਰਥਲਾ ਅਧੀਨ ਆਉਂਦੀ ਪੁਲਸ ਚੌਂਕੀ ਕਾਲਾ ਸੰਘਿਆਂ ਦੇ ਮੁਲਾਜ਼ਮਾਂ ਵੱਲੋਂ ਨਜ਼ਦੀਕੀ ਪਿੰਡ ਸਿੱਧਪੁਰ ਨੇੜੇ ਕਾਲਾ ਸੰਘਿਆਂ ਡਰੇਨ (ਗੰਦਾ ਨਾਲਾ) ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਸ਼ੱਕੀ ਹਾਲਾਤ ’ਚ ਮਿਲੀ ਲਾਸ਼ ਸਬੰਧੀ ਪੁਲਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਏ. ਐੱਸ. ਆਈ ਬਲਵੀਰ ਸਿੰਘ ਸਿੱਧੂ ਨੇ ਪ੍ਰੈੱਸ ਨੂੰ ਦੱਸਿਆ ਕਿ ਸਿੱਧਪੁਰ ਦੇ ਨਜ਼ਦੀਕੀ ਪਿੰਡ ਕੋਹਾਲਾ ਦੇ ਸਰਪੰਚ ਜੱਸਾ ਸਿੰਘ ਨਾਗਰਾ ਨੇ ਕਾਲਾ ਸੰਘਿਆਂ ਪੁਲਸ ਨੂੰ ਟੈਲੀਫੋਨ ’ਤੇ ਗੰਦੇ ਨਾਲੇ ’ਚ ਪਈ ਲਾਸ਼ ਸਬੰਧੀ ਇਤਲਾਹ ਦਿੱਤੀ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ
ਚੌਂਕੀ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ ’ਤੇ ਪੁਲਸ ਪਾਰਟੀ ਸਮੇਤ ਜਾ ਕੇ ਲਾਸ਼ ਨੂੰ ਡਰੇਨ ’ਚੋਂ ਬਾਹਰ ਕੱਢਿਆ। ਮ੍ਰਿਤਕ ਦੇ ਸੁਰਮੇ ਰੰਗੀ (ਗ੍ਰੇ ਰੰਗ) ਦੀ ਟੀ-ਸ਼ਰਟ ਅਤੇ ਕੈਪਰੀ ਪਹਿਨੀ ਹੋਈ ਸੀ ਤੇ ਸਿਰ ਤੋਂ ਮੋਨਾ ਹੈ, ਜਿਸ ਦੀ ਉਮਰ ਕਰੀਬ 45 ਸਾਲ ਤੇ ਕੱਦ 5 ਫੁੱਟ 4 ਇੰਚ ਹੈ। ਪੁਲਸ ਨੇ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ’ਚ ਰਖਵਾ ਦਿੱਤਾ ਹੈ ਤਾਂ ਕਿ ਉਸ ਦੇ ਵਾਰਸਾਂ ਦਾ ਪਤਾ ਲੱਗ ਸਕੇ। ਚੌਕੀ ਇੰਚਾਰਜ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਵਿਅਕਤੀ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਥਾਣਾ ਸਦਰ ਕਪੂਰਥਲਾ ਜਾਂ ਪੁਲਸ ਚੌਕੀ ਕਾਲਾ ਸੰਘਿਆਂ ਵਿਖੇ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵਿਰੋਧੀ ਧਿਰ ਦੀ ਦਲਿਤ ਨੂੰ ਉੱਪ-ਮੁੱਖ ਮੰਤਰੀ ਬਣਾਉਣ ਦੀ ਚਾਲ ਨੂੰ ਫੇਲ ਕੀਤਾ ਕੈਪਟਨ ਨੇ
NEXT STORY