ਕਪੂਰਥਲਾ- ਚਰਚਿਤ ਜੀਤਾ ਮੌੜ ਡਰੱਗ ਕੇਸ ਦੇ ਮਾਮਲੇ ਵਿਚ ਕਪੂਰਥਲਾ ਦੀ ਅਦਾਲਤ ਨੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਵਿਧਾਇਕਾ ਗਨੀਵ ਕੌਰ ਗਰੇਵਾਲ ਸਮੇਤ 17 ਵਿਅਕਤੀਆਂ ਨੂੰ ਬਤੌਰ ਦੋਸ਼ੀ ਸੰਮਨ ਭੇਜੇ ਹਨ। ਇਹ ਸੰਮਨ 27 ਅਕਤੂਬਰ ਨੂੰ ਜਾਰੀ ਕੀਤੇ ਗਏ ਸਨ। ਇਸ ਕੇਸ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਦੀ ਐੱਸ. ਟੀ. ਐੱਫ਼. ਵਿੰਗ ਨੇ ਕਪੂਰਥਲਾ ਵਿੱਚ ਹਾਈਪ੍ਰੋਫਾਈਲ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫ਼ਾਸ਼ ਕਰਦੇ ਹੋਏ ਕੌਮਾਂਤਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ਼ ਜੀਤਾ ਮੌੜ ਨੂੰ ਗ੍ਰਿਫ਼ਤਾਰ ਕੀਤਾ ਸੀ। ਰਣਜੀਤ ਸਿੰਘ ਦੇ ਨਾਲ ਇਸ ਧੰਦੇ ਵਿੱਚ ਜਲੰਧਰ ਵਿੱਚ ਕਾਫ਼ੀ ਅਰਸੇ ਤੱਕ ਤਾਇਨਾਤ ਰਹੇ ਪੰਜਾਬ ਪੁਲਸ ਦੇ ਰਿਟਾਇਰਡ ਡੀ. ਐੱਸ. ਪੀ. ਵਿਮਲਕਾਂਤ ਅਤੇ ਮਨੀਸ਼ ਨਾਂ ਦੇ ਥਾਣੇਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸ. ਟੀ. ਐੱਫ਼. ਦੀ ਟੀਮ ਨੇ ਜੀਤਾ ਮੌੜ ਨੂੰ ਕਰਨਾਲ ਤੋਂ ਕਾਬੂ ਕੀਤਾ ਸੀ। ਇਸ ਸਬੰਧੀ ਕੁੱਲ 13 ਵਿਅਕਤੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਸ. ਟੀ. ਐੱਫ਼. ਪੁਲਸ ਥਾਣਾ ਮੋਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਅਦਾਲਤ ਦੇ ਹੁਕਮਾਂ ’ਤੇ ਚਾਰ ਨਵੇਂ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ। ਐਡੀਸ਼ਨਲ ਜ਼ਿਲ੍ਹਾ ਜੱਜ ਜਸਟਿਸ ਰਾਕੇਸ਼ ਕੁਮਾਰ ਦੀ ਅਦਾਲਤ ਵੱਲੋਂ ਵਿਧਾਇਕਾ ਦੇ ਨਾਮ ਗਨੀਵ ਗਰੇਵਾਲ ਪੁੱਤਰੀ ਅਵਿਨਾਸ਼ ਸਿੰਘ ਗਰੇਵਾਲ ਵਾਸੀ ਅੰਮ੍ਰਿਤਸਰ ਅਤੇ ਮੁਲਜ਼ਮ ਨੰਬਰ 15 ਦੇ ਨਾਮ ਸੰਮਨ ਜਾਰੀ ਕੀਤਾ ਗਿਆ ਹੈ।
ਇਸ ਕੇਸ ਵਿੱਚ ਸ਼ਿਕਾਇਤਕਰਤਾ ਚਰਨ ਸਿੰਘ ਹੈ, ਜੋ ਸੁਲਤਾਨਪੁਰ ਲੋਧੀ ਦਾ ਰੀਅਲ ਐਸਟੇਟ ਕਾਰੋਬਾਰੀ ਹੈ ਅਤੇ ਜੀਤਾ ਮੌੜ ਦੀ ਰੀਅਲ ਐਸਟੇਟ ਕੰਪਨੀ ਗਰੇਟ ਗਰੀਨ ਬਿਲਡ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਸਾਬਕਾ ਸ਼ੇਅਰ ਹੋਲਡਰ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗਨੀਵ ਮਜੀਠੀਆ ਨੇ ਮੰਗਲ ਸਿੰਘ ਅਤੇ ਜੀਤਾ ਮੌੜ ਦੇ ਭਰੋਸੇ ਮਗਰੋਂ ਇਸ ਕਾਰੋਬਾਰ ਵਿੱਚ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਇਰਾਕ 'ਚ ਫਸੀਆਂ ਪੰਜਾਬ ਦੀਆਂ ਧੀਆਂ, 80 ਹਜ਼ਾਰ 'ਚ ਸ਼ੇਖਾਂ ਨੂੰ ਵੇਚੀਆਂ, ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ
ਜੀਤਾ ਮੌੜ ’ਤੇ ਦੋਸ਼ ਹੈ ਕਿ ਉਸ ਨੇ ਕਾਲੇ ਧਨ ਨੂੰ ਵੱਖ-ਵੱਖ ਕਲੋਨੀਆਂ ਵਿੱਚ ਨਿਵੇਸ਼ ਕਰਨ ਦੇ ਨਾਲ-ਨਾਲ ਰਾਜਸੀ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਖ਼ੁਸ਼ ਕਰਨ ਲਈ ਵਰਤਿਆ ਜੋ ਵੱਖ ਵੱਖ ਕਲੋਨੀਆਂ ਵਿੱਚ ਕਾਲਾ ਧਨ ਨਿਵੇਸ਼ ਕਰਦੇ ਸਨ। ਇਸੇ ਤਰ੍ਹਾਂ ਆਈਪੀਐੱਸ ਅਫ਼ਸਰ ਅਤੇ ਸਾਬਕਾ ਡੀ. ਜੀ. ਪੀ. ਸੰਜੀਵ ਗੁਪਤਾ, ਉਸ ਦਾ ਪੁੱਤਰ ਸੌਰਭ ਗੁਪਤਾ (ਦੋਵੇਂ ਵਾਸੀ ਪੰਚਕੂਲਾ), ਅੰਮ੍ਰਿਤਸਰ ਵਾਸੀ ਜਗਜੀਤ ਚਾਹਲ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਨੂੰ ਵੀ ਸੁਲਤਾਨਪੁਰ ਲੋਧੀ ਵਿੱਚ ਜਾਇਦਾਦ ਖ਼ਰੀਦਣ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਗਿਆ ਹੈ। ਤਾਜ਼ਾ ਸ਼ਿਕਾਇਤ ਤਹਿਤ 17 ਵਿਅਕਤੀਆਂ ਤਹਿਤ ਕਪੂਰਥਲਾ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਇਹ ਲੋਕ ਡਰੱਗ ਡੀਲ ਰਾਹੀਂ ਕਮਾਏ ਗਏ ਕਰੋੜਾਂ ਰੁਪਏ ਰੀਅਲ ਅਸਟੇਟ ਅਤੇ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਵਿੱਚ ਇਨਵੈਸਟ ਕਰਦੇ ਰਹੇ ਸਨ। ਰਣਜੀਤ ਉਰਫ਼ ਜੀਤਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਹੈ ਅਤੇ ਉਸ ਦੇ ਕੋਲ ਆਡੀ, ਬੀ. ਐੱਮ. ਡਬਲਿਊ. ਵਰਗੀਆਂ ਮਹਿੰਗੀਆਂ ਗੱਡੀਆਂ ਵੀ ਹਨ।
ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੀਤਾ ਮੋੜ ਪੁਲਸ ਸੁਰੱਖਿਆ ਵਿਚਾਲੇ ਡਰੱਗ ਸਪਲਾਈ ਕਰਦਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀ ਸੁਰੱਖਿਆ ਵਿੱਚ ਲਗਾਏ ਗਏ ਥਾਣੇਦਾਰ ਉਸ ਦੀ ਡਰੱਗ ਡੀਲ ਪੈਸੇ ਦਾ ਹਿਸਾਬ ਰੱਖਦੇ ਸਨ। ਦੱਸ ਦੇਈਏ ਕਿ ਪਹਿਲੀ ਵਾਰ ਅਜਿਹਾ ਹੋਇਆ ਸੀ ਪੁਲਸ ਅਤੇ ਡਰੱਗ ਤਸਕਰਾਂ ਦੇ ਗਠਜੋੜ ਦਾ ਮਾਮਲਾ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : ਹੁਣ ਵਟਸਐਪ ਚੈਨਲ ’ਤੇ ਆਉਣਗੇ DGP ਗੌਰਵ ਯਾਦਵ, ਮਿਲਣਗੀਆਂ ਅਹਿਮ ਸੂਚਨਾਵਾਂ
ਬਿਕਰਮ ਮਜੀਠੀਆ ਨੇ ਸੰਮਨ ਨੂੰ ਨਕਾਰਿਆ
ਬਿਕਰਮ ਮਜੀਠੀਆ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਸਾਨੂੰ ਅੱਜ ਤੱਕ ਸਾਡੀ ਰਿਹਾਇਸ਼ ’ਤੇ ਇਸ ਸਬੰਧੀ ਕੋਈ ਸੰਮਨ ਨਹੀਂ ਮਿਲਿਆ। ਮੈਨੂੰ ਆਪਣੀ ਪਤਨੀ ਵਿਰੁੱਧ ਸ਼ਿਕਾਇਤ ਸਬੰਧੀ ਬੀਤੇ ਕੱਲ੍ਹ ਹੀ ਵਟਸਐਪ ’ਤੇ ਫਾਰਵਡ ਕੀਤੇ ਗਏ ਸੰਮਨ ਤੋਂ ਪਤਾ ਲੱਗਿਆ ਹੈ। ਅਸੀਂ 14 ਨਵੰਬਰ ਦੇ ਈ-ਕੋਰਟ ਪੋਰਟਲ ਤੋਂ ਆਰਡਰ ਡਾਊਨਲੋਡ ਕੀਤਾ ਹੈ। ਇਸ ਵਿੱਚ ਮੇਰੀ ਪਤਨੀ ਖ਼ਿਲਾਫ਼ ਕਿਸੇ ਸੰਮਨ ਦਾ ਜ਼ਿਕਰ ਨਹੀਂ ਹੈ। ਮਜੀਠੀਆ ਨੇ ਸ਼ਿਕਾਇਤ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸ਼ਿਕਾਇਤ ਅਨੁਸਾਰ ਨਿਰਧਾਰਤ ਥਾਂ ’ਤੇ ਉਨ੍ਹਾਂ ਨੇ ਜਾਇਦਾਦ ’ਚ ਕੋਈ ਨਿਵੇਸ਼ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਖ਼ਿਲਾਫ਼ ਜਿਹੜੇ ਦੋਸ਼ ਲਾਏ ਗਏ ਹਨ, ਉਹ ਸਭ ਬੇਬੁਨਿਆਦ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਗਮ ਦੀ ਹੱਦ ’ਚ ਸ਼ਾਮਲ ਹੋਣ ਦੇ ਬਾਵਜੂਦ ਕਈ ਪਿੰਡਾਂ ਦੇ ਹਜ਼ਾਰਾਂ ਲੋਕ ਨਹੀਂ ਪਾ ਸਕਣਗੇ ਵੋਟਾਂ
NEXT STORY