ਸੁਲਤਾਨਪੁਰ ਲੋਧੀ/ਕਪੂਰਥਲਾ (ਧੀਰ, ਸੋਢੀ, ਮਹਾਜਨ, ਭੂਸ਼ਣ)-ਕਸ਼ਮੀਰੀ ਵਿਅਕਤੀ ਨੂੰ ਜ਼ਖ਼ਮੀ ਕਰਕੇ ਲੁਟੇਰਿਆਂ ਵੱਲੋਂ ਲੁੱਟਖੋਹ ਕਰਨ ਦੇ ਮਾਮਲੇ ’ਚ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾਮਲੇ ਨੂੰ 6 ਘੰਟਿਆਂ ਵਿਚ ਹੀ ਸੁਲਝਾ ਲਿਆ ਹੈ। ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸਾਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿਚ ਮੁਹੰਮਦ ਸਫ਼ੀ ਖੋਜਾ ਪੁੱਤਰ ਮੰਗਤਾ ਖੋਜਾ ਵਾਸੀ ਪਿੰਡ ਦਰਦਪੁਰਾ ਜ਼ਿਲ੍ਹਾ ਕੁਪਵਾੜਾ (ਜੰਮੂ ਕਸ਼ਮੀਰ) ਨੇ ਦੱਸਿਆ ਕਿ ਉਹ ਸਰਦੀਆਂ ਵਿਚ ਗਰਮ ਕੱਪੜੇ ਵੇਚਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਸ਼ਰਮਸਾਰ ਹੋਇਆ ਪੰਜਾਬ, ਇਨ੍ਹਾਂ ਪਾਪੀਆਂ ਨੇ ਰੋਲੀ ਕੁੜੀਆਂ ਦੀ ਪੱਤ, ਖੁੱਲ੍ਹੇ ਰਾਜ਼ ਨੇ ਉਡਾ 'ਤੇ ਸਭ ਦੇ ਹੋਸ਼
ਮਿਤੀ 18 ਜਨਵਰੀ ਨੂੰ ਉਹ ਦੁਪਹਿਰ ਨੂੰ ਪੈਦਲ ਗਰਮ ਕੱਪੜੇ ਵੇਚਣ ਲਈ ਪਿੰਡ ਸ਼ਾਹਵਾਲਾ ਅੰਦਰੀਸਾ ਨੂੰ ਜਾ ਰਹੇ ਸਨ ਤਾਂ ਰਸਤੇ ’ਚ ਇਕ ਮੋਟਰਸਾਈਲ ’ਤੇ 3 ਨਾਕਾਬਪੋਸ਼ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਉਸ ਦੇ ਸਿਰ ਦੇ ਪਿੱਛੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ 12 ਹਜ਼ਾਰ ਦੀ ਨਕਦੀ ਅਤੇ ਕੱਪੜੇ ਖੋ ਕੇ ਫਰਾਰ ਹੋ ਗਏ। ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਵਿਚ 3 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 12 ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ 6 ਘੰਟੇ ਵਿਚ ਇਸ ਮਾਮਲੇ ਦੇ ਮੁਲਜ਼ਮ ਰਾਜਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਦੰਦੂਪੁਰ ਥਾਣਾ ਤਲਵੰਡੀ ਚੌਧਰੀਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਖੋਹੀ ਗਈ ਰਕਮ ਵੀ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ :ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ
ਵਪਾਰੀ ਵਰਗ ਦੀ ਸੁਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ : ਡੀ. ਐੱਸ. ਪੀ. ਸਿੱਧੂ
ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਇੰਸਪੈਕਟਰ ਹਰਿਗੁਰਦੇਵ ਸਿੰਘ ਵੱਲੋਂ ਮੁਹੰਮਦ ਸਫੀ ਖੋਜਾ ਦੇ ਸਾਥੀਆਂ ਨੂੰ 12 ਹਾਜ਼ਰ ਦੀ ਨਕਦ ਰਾਸ਼ੀ ਵੀ ਮੋੜ ਦਿੱਤੀ। ਉਨ੍ਹਾਂ ਯਕੀਨ ਦਵਾਇਆ ਕਿ ਪੁਲਸ ਹਰ ਵਿਅਕਤੀ ਦੀ ਸੁਰੱਖਿਆ ਲਈ ਬਣੀ ਹੈ ਅਤੇ ਉਨ੍ਹਾਂ ਦੇ ਹਰ ਸੁੱਖ-ਦੁੱਖ ਵਿਚ ਉਨ੍ਹਾਂ ਦਾ ਸਾਥ ਦੇਵੇਗੀ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਦੀ ਸੁਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ
ਪੰਜਾਬ ਪੁਲਸ ’ਤੇ ਵਧਿਆ ਸਾਡਾ ਵਿਸ਼ਵਾਸ : ਗੁਲਾਮ ਮੋਹਦੀਨ
ਕਸ਼ਮੀਰੀ ਲੋਕਾਂ ਵੱਲੋਂ ਅੱਜ ਥਾਣਾ ਸੁਲਤਾਨਪੁਰ ਲੋਧੀ ਪਹੁੰਚ ਕੇ ਐੱਸ. ਐੱਸ. ਪੀ. ਗੌਰਵ ਤੂਰਾ, ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ, ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਸਮੂਹ ਪੁਲਸ ਪਾਰਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਪੰਜਾਬ ਪੁਲਸ ’ਤੇ ਮਾਨ ਮਹਿਸੂਸ ਹੋ ਰਿਹਾ। ਪੰਜਾਬ ਪੁਲਸ ’ਤੇ ਸਾਡਾ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਾਨੂੰ 12 ਘੰਟਿਆਂ ਦਾ ਸਮਾਂ ਮੰਗਿਆ ਗਿਆ ਸੀ ਪਰ ਮੁਲਜ਼ਮ ਨੂੰ 6 ਘੰਟੇ ’ਚ ਹੀ ਗ੍ਰਿਫਤਾਰ ਕਰ ਲਿਆ , ਜਿਸ ਕਾਰਨ ਸਾਡੇ ਸਾਰੇ ਕਸ਼ਮੀਰੀ ਲੋਕ ਖੁਸ਼ ਹਨ ਅਤੇ ਅਸੀਂ ਭਵਿੱਖ ਵਿਚ ਵੀ ਪੰਜਾਬ ਦੀ ਧਰਤੀ ’ਤੇ ਆਪਣਾ ਵਪਾਰ ਕਰਨ ਆਵਾਂਗੇ। ਉਨ੍ਹਾਂ ਨੇ ਫੁੱਲਾਂ ਦੇ ਹਾਰ ਭੇਟ ਕਰ ਕੇ ਪੁਲਸ ਦੇ ਆਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਲਾਮ ਮੋਹਦੀਨ, ਨਜ਼ਰੀਆ ਆਦਮ, ਸਾਕਤ, ਅਰਮਾਨ ਅਹਿਮਦ, ਗੁਲਾਮ ਹੰਸਨ ਖੋਜਾ, ਫਿਆਜ਼ ਅਹਿਮਦ ਨਜੀਦਰ ਅਜਮਨ ਖੋਜਾ, ਜਾਇਕਰ ਹੁਸੈਨ ਖਾਨ, ਫਾਕੂ ਅਹਿਮਦ ਖਾਨ, ਮਹੁੰਮਦ ਸ਼ਰੀਫ ਖੋਜਾ, ਫਿਆਜ ਰਹਿਮਾਨ ਵਾਨੀ, ਕੇਸਰ ਅਹਿਮਦ, ਮੁਹੰਮਦ ਮਕਬੂਲ, ਅਲੀ ਮੁਹੰਮਦ, ਅਬਦੁਲ ਰਸ਼ੀਦ, ਗੁਲਜ਼ਾਰ ਅਹਿਮਦ, ਬਿਲਾਲ ਅਹਿਮਦ, ਅਬਦੁਲ ਕੁਯੂਮ ਅਤੇ ਵੱਡੀ ਗਿਣਤੀ ’ਚ ਕਸ਼ਮੀਰੀ ਲੋਕ ਮੌਜੂਦ ਸਨ।
ਇਹ ਵੀ ਪੜ੍ਹੋ : ਅਸਥੀਆਂ ਲੈ ਕੇ ਬਿਆਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਭੈਣ-ਭਰਾ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੀਲੀਆਂ ਗੋਲ਼ੀਆਂ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY