ਜਲੰਧਰ (ਬਿਊਰੋ) - ਭਗੰਦਰ ਇਕ ਬੀਮਾਰੀ ਹੈ, ਜਿਸ ’ਚ ਟਾਇਲੇਟ ਵਾਲੀ ਜਗ੍ਹਾ ’ਚ ਗਲੈਂਡ ’ਚ ਇਨਫੈਕਸ਼ਨ ਹੋ ਕੇ ਬਾਹਰ ਵਾਲੀ ਜਗ੍ਹਾ ’ਤੇ ਇਕ ਫੋੜਾ ਬਣ ਜਾਂਦਾ ਹੈ। ਇਸ ਫੋੜੇ ਦੇ 2 ਮੂੰਹ ਹੁੰਦੇ ਹਨ। ਇਕ ਟਾਇਲੇਟ ਵਾਲੀ ਜਗ੍ਹਾ ਦੇ ਅੰਦਰ ਹੁੰਦਾ ਹੈ ਤੇ ਇਕ ਬਾਹਰ ਹੁੰਦਾ ਹੈ।
ਬਾਹਰ ਵਾਲੇ ਮੂੰਹ ’ਚੋਂ ਪੱਸ ਆਉਣੀ ਸ਼ੁਰੂ ਹੋ ਜਾਂਦੀ ਹੈ। ਮਰੀਜ਼ ਇਹ ਸ਼ਿਕਾਇਤ ਕਰਦਾ ਹੈ ਕਿ ਉਸ ਦੇ ਕੱਪੜੇ ਖ਼ਰਾਬ ਹੋ ਜਾਂਦੇ ਹਨ। ਕਦੇ ਮਰੀਜ਼ ਨੂੰ ਦਰਦ ਹੋਣ ਲੱਗ ਜਾਂਦੀ ਹੈ ਤੇ ਕਦੇ ਠੀਕ ਹੋ ਜਾਂਦੀ ਹੈ। ਭਾਵ ਜਦੋਂ ਇਨਫੈਕਸ਼ਨ ਭਰ ਜਾਂਦੀ ਹੈ ਤਾਂ ਦਰਦ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਇਨਫੈਕਸ਼ਨ ਨਿਕਲ ਜਾਂਦੀ ਹੈ ਤਾਂ ਉਸ ਨੂੰ ਆਰਾਮ ਆ ਜਾਂਦਾ ਹੈ। ਭਗੰਦਰ 2 ਤਰ੍ਹਾਂ ਦੀ ਹੁੰਦੀ ਹੈ ਸਿੰਪਲ ਤੇ ਕੰਪਲੈਕਸ।
ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਜਾਣੋ ਪੂਰਾ ਨੁਸਖਾ -
ਸਿੰਪਲ ਭਗੰਦਰ ਦਾ ਇਲਾਜ ਤੁਸੀਂ ਘਰ ਬੈਠੇ ਪੱਸ ਕੱਢ ਕੇ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਕੰਪਲੈਕਸ ਭਗੰਦਰ ਹੈ, ਜਿਸ ’ਚ ਮੂੰਹ ਦਾ ਪਤਾ ਨਹੀਂ ਹੈ ਤਾਂ ਉਸ ’ਚ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਅੰਦਰੋਂ-ਅੰਦਰ ਫੈਲ ਕੇ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਖ਼ਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਜਾਂ ਹੋਰ ਗੰਭੀਰ ਬੀਮਾਰੀਆਂ ਲੱਗੀਆਂ ਹਨ, ਉਨ੍ਹਾਂ ਨੂੰ ਭਗੰਦਰ ਦੇ ਇਲਾਜ ’ਚ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਕੀਮ 'ਸਰਕਾਰ ਆਪ ਕੇ ਦੁਆਰ' ਲੋਕਾਂ ਲਈ ਵਰਦਾਨ ਸਾਬਤ ਹੋਈ : ਵਿਧਾਇਕ ਜਸਵੀਰ ਰਾਜਾ
NEXT STORY