ਜਲੰਧਰ, (ਮਜ਼ਹਰ)- ਚੋਰਾਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਖਾਂਬਰਾ ਕਾਲੋਨੀ ਕੋਲ ਮਹਾਵੀਰ ਐਵੇਨਿਊ ਵਿਚ ਮੁਹੱਲਾ ਵਾਸੀਆਂ ਦੀ ਮਦਦ ਨਾਲ ਗਲੀ ਨੰਬਰ-2 ਵਿਚ ਵੱਡਾ ਗੇਟ ਲਗਵਾਇਆ ਗਿਆ ਸੀ, ਜਿਸ ਨੂੰ ਚੋਰ ਦੇਰ ਰਾਤ ਚੋਰੀ ਕਰ ਕੇ ਲੈ ਗਏ।
ਮੁਹੱਲਾ ਵਾਸੀਆਂ ਸ਼ਹਾਦਤ ਅਲੀ ਆਦਿਲ, ਕੁਲਦੀਪ ਰਾਏ, ਰਮੇਸ਼ ਕੁਮਾਰ ਸ਼ਾਸਤਰੀ, ਰਾਮ ਕੁਮਾਰ, ਕਸ਼ਮੀਰਾ ਸਿੰਘ, ਸੁਖਵਿੰਦਰ ਸਿੰਘ, ਮੁਖਵਿੰਦਰ ਸਿੰਘ, ਮਨੀ ਮਹੇਸ਼, ਅਮਰ, ਸ਼ਿਵ ਨਾਰਾਇਣ, ਸੁਨੀਲ ਕੁਮਾਰ ਆਦਿ ਨੇ ਦੱਸਿਆ ਕਿ ਮਹਾਵੀਰ ਐਵੇਨਿਊ ਵਿਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਮੁਹੱਲਾ ਵਾਸੀਆਂ ਨੇ ਗਲੀ ਦੀ ਐਂਟਰੈਂਸ ’ਤੇ ਲੋਹੇ ਦਾ ਮਜ਼ਬੂਤ ਗੇਟ ਲਗਵਾਇਆ ਸੀ, ਜੋ ਕਿ ਚੋਰ ਪੂਰਾ ਗੇਟ ਹੀ ਉਖਾੜ ਕੇ ਲੈ ਗਏ। ਇਸ ਬਾਰੇ ਪੁਲਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਹਜ਼ਾਰਾਂ ਰੁਪਏ ਦੇ 200 ਕਿਲੋ ਵਜ਼ਨੀ ਗੇਟ ਨੂੰ ਇਥੋਂ ਦੇ ਹੀ ਇਕ ਫਾਰਮ ਹਾਊਸ ਦੇ ਪ੍ਰਭਾਵਸ਼ਾਲੀ ਵਿਅਕਤੀ ਨੇ ਚੋਰੀ ਕਰਵਾਇਆ ਹੈ। ਉਥੇ ਥਾਣਾ ਨੰਬਰ 7 ਦੇ ਇੰਚਾਰਜ ਬਲਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਚੋਰੀ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ ਤੋਂ ਅਗਵਾ ਹੋਇਆ 3 ਸਾਲ ਦਾ ਬੱਚਾ ਜਲੰਧਰ ਤੋਂ ਬਰਾਮਦ
NEXT STORY