ਜਲੰਧਰ (ਮਹੇਸ਼)-25 ਨਵੰਬਰ ਦੀ ਰਾਤ ਨੂੰ ਬੱਸ ਅੱਡੇ ’ਤੇ ਮਾਮੂਲੀ ਝਗੜੇ ਤੋਂ ਬਾਅਦ ਅਰਜੁਨ ਨਗਰ ਦੇ ਰਹਿਣ ਵਾਲੇ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਗਿੱਲ ਦੀ ਗੋਲ਼ੀ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ’ਚ 2 ਦਿਨ ਪਹਿਲਾਂ ਹੀ ਬੱਸ ਸਟੈਂਡ ਥਾਣੇ ਦੇ ਮੁਖੀ ਦਾ ਚਾਰਜ ਸੰਭਾਲਣ ਵਾਲੇ ਐੱਸ. ਆਈ. ਮੇਜਰ ਸਿੰਘ ਰਿਆੜ ਦੀ ਅਗਵਾਈ ਹੇਠ ਏ. ਐੱਸ. ਆਈ. ਕੁਲਵੰਤ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਹੋਰ ਮੁਲਜ਼ਮ ਸਵਰਨ ਸਿੰਘ ਮਨੀ ਲਾਹੌਰੀਆ ਉਰਫ਼ ਡੌਨ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੁਹਾਰਾਂ, ਥਾਣਾ ਸਦਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੁਹਾਰਾਂ ਗੇਟ ਨੇੜਿਓਂ 35 ਸਾਲਾ ਮਨੀ ਲਾਹੌਰੀਆ ਉਰਫ਼ ਡੌਨ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਦਾ ਧਮਾਕੇਦਾਰ ਟਵੀਟ
ਥਾਣਾ ਡਿਵੀਜ਼ਨ ਨੰਬਰ-6 (ਮਾਡਲ ਟਾਊਨ) ਦੇ ਇੰਚਾਰਜ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਲੱਕੀ ਗਿੱਲ ਦੇ ਚਚੇਰੇ ਭਰਾ ਕਵੀ ਕੁਮਾਰ ਉਰਫ਼ ਪਵਨ ਪੁੱਤਰ ਬਲਦੇਵ ਰਾਜ ਵਾਸੀ ਅਰਜੁਨ ਨਗਰ, ਥਾਣਾ ਬਾਰਾਂਦਰੀ ਜਲੰਧਰ ਦੇ ਬਿਆਨਾਂ ’ਤੇ ਬੱਸ ਸਟੈਂਡ ਗੋਲੀ ਕਾਂਡ ਮਾਮਲੇ ਦੇ ਮੁਲਜ਼ਮਾਂ ਖ਼ਿਲਾਫ਼ 26 ਨਵੰਬਰ ਨੂੰ ਥਾਣਾ -6 ’ਚ ਆਰਮਜ਼ ਐਕਟ (25.54.59) ਤੋਂ ਇਲਾਵਾ ਆਈ. ਪੀ. ਸੀ. ਦੀਆਂ ਧਾਰਾਵਾਂ 302, 307, 120-ਬੀ, 148 ਅਤੇ 149 ਦੇ ਤਹਿਤ ਐੱਫ਼. ਆਈ. ਆਰ. ਨੰਬਰ 232 ਦਰਜ ਕੀਤੀ ਗਈ ਸੀ। ਇਸ ਮਾਮਲੇ ਵਿਚ ਬੱਸ ਸਟੈਂਡ ਪੁਲਸ ਚੌਕੀ ਵੱਲੋਂ 4 ਮੁਲਜ਼ਮਾਂ ਸੰਦੀਪ ਸਿੰਘ ਰਿੰਕੂ, ਦਿਲਪ੍ਰੀਤ ਸਿੰਘ ਬਿੱਲਾ, ਗੁਰਮੀਤ ਸਿੰਘ ਉਰਫ਼ ਬੁੱਧੂ ਅਤੇ ਗਿਰੀਰਾਜ ਉਰਫ਼ ਰਾਜ ਦੀ ਗ੍ਰਿਫ਼ਤਾਰੀ ਪਹਿਲਾਂ ਹੀ ਵਿਖਾਈ ਜਾ ਚੁੱਕੀ ਹੈ। ਇਹ ਚਾਰੇ ਮੁਲਜ਼ਮ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਅਜਿਹੀ ਹਾਲਤ 'ਚ ਮਿਲੀ ਕੁੜੀ ਕਿ ਵੇਖ ਉੱਡੇ ਹੋਸ਼, ਪਰਿਵਾਰ ਨੇ ਲਾਇਆ ਜਬਰ-ਜ਼ਿਨਾਹ ਦਾ ਇਲਜ਼ਾਮ
ਐੱਸ. ਐੱਚ. ਓ. ਜਤਿੰਦਰ ਸ਼ਰਮਾ ਅਤੇ ਚੌਂਕੀ ਮੁਖੀ ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਲੱਕੀ ਗਿੱਲ ਦੇ ਕਤਲ ਦੇ ਮਾਮਲੇ ਵਿਚ ਰਹਿੰਦੇ ਦੋਸ਼ੀਆਂ ਦੀ ਭਾਲ ਵਿਚ ਪੁਲਸ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨੀ ਲਾਹੌਰੀਆ ਨੂੰ ਸੋਮਵਾਰ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਖ਼ਿਲਾਫ਼ ਥਾਣਾ ਸਦਰ ਜਲੰਧਰ ਅਤੇ ਥਾਣਾ ਨਕੋਦਰ ਵਿਚ ਲੜਾਈ-ਝਗੜੇ ਦੇ ਕਈ ਕੇਸ ਦਰਜ ਹਨ, ਜਿਨ੍ਹਾਂ ਵਿਚ ਉਹ ਜੇਲ ਵੀ ਜਾ ਚੁੱਕਾ ਹੈ। ਚੌਕੀ ਇੰਚਾਰਜ ਐੱਸ. ਆਈ. ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਲੱਕੀ ਗੋਲ਼ੀ ਕਾਂਡ ਦੇ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼੍ਰੀ ਰਾਮਨੌਮੀ ਸਬੰਧੀ ਯਾਰਾਨਾ ਕਲੱਬ ਵੱਲੋਂ ਕੱਢੀ ਗਈ 10ਵੀਂ ਪ੍ਰਭਾਤਫੇਰੀ
NEXT STORY