ਜਲੰਧਰ (ਖੁਰਾਣਾ)–ਸਤਲੁਜ ਦਰਿਆ ਦੇ ਪਾਣੀ ਨੂੰ ਪਾਈਪਾਂ ਜ਼ਰੀਏ ਜਲੰਧਰ ਤਕ ਲਿਆ ਕੇ ਅਤੇ ਉਸ ਨੂੰ ਪੀਣ ਯੋਗ ਬਣਾ ਕੇ ਘਰਾਂ ਵਿਚ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰਾਜੈਕਟ ’ਤੇ ਜਿਸ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਇਹ ਪ੍ਰਾਜੈਕਟ ਨਾ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਲਈ, ਸਗੋਂ ਆਉਣ ਵਾਲੀਆਂ ਸਰਕਾਰਾਂ ਲਈ ਵੀ ਸਿਰਦਰਦੀ ਬਣਿਆ ਰਹੇਗਾ।
ਕੁੱਲ੍ਹ 808 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਵਿਚ ਐੱਲ. ਐਂਡ ਟੀ. ਕੰਪਨੀ ਨੂੰ 465 ਕਰੋੜ ਰੁਪਏ ਨਾਲ ਪਾਈਪ ਪਾਉਣ ਦਾ ਕੰਮ ਅਤੇ ਨਾਲ ਹੀ 5 ਅੰਡਰਗਰਾਊਂਡ ਵਾਟਰ ਟੈਂਕ ਤੇ ਟ੍ਰੀਟਮੈਂਟ ਪਲਾਂਟ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪ੍ਰਾਜੈਕਟ 30 ਮਹੀਨਿਆਂ ਵਿਚ ਪੂਰਾ ਹੋਣਾ ਸੀ ਪਰ 30 ਮਹੀਨੇ ਬੀਤ ਜਾਣ ਦੇ ਬਾਅਦ ਵੀ ਸਿਰਫ਼ 30 ਫ਼ੀਸਦੀ ਕੰਮ ਹੀ ਪੂਰਾ ਹੋ ਸਕਿਆ। ਅੱਜ ਵੀ ਇਸ ਪ੍ਰਾਜੈਕਟ ਦਾ ਅੱਧੇ ਦੇ ਲੱਗਭਗ ਕੰਮ ਅਧੂਰਾ ਹੈ। ਦੇਰੀ ਕਾਰਨ ਪਹਿਲਾਂ ਕੰਪਨੀ ’ਤੇ ਇਕ ਫ਼ੀਸਦੀ (4.65 ਕਰੋੜ ਰੁਪਏ) ਜੁਰਮਾਨਾ ਲਾਇਆ ਿਗਆ ਸੀ ਪਰ ਬਾਅਦ ਵਿਚ 2 ਫ਼ੀਸਦੀ ਅਤੇ (9.30 ਕਰੋੜ ਰੁਪਏ) ਦਾ ਵਾਧੂ ਜੁਰਮਾਨਾ ਠੋਕਿਆ ਗਿਆ। ਇਸ ਦੇ ਬਾਵਜੂਦ ਕੰਮ ਦੀ ਰਫਤਾਰ ਵਿਚ ਕੋਈ ਸੁਧਾਰ ਨਹੀਂ ਹੋਇਆ।
ਇਹ ਵੀ ਪੜ੍ਹੋ:Punjab: ਭਿਆਨਕ ਸੜਕ ਹਾਦਸੇ ਦੋ ਘਰਾਂ 'ਚ ਵਿਛਾ 'ਤੇ ਸੱਥਰ, 2 ਨੌਜਵਾਨਾਂ ਦੀ ਦਰਦਨਾਕ ਮੌਤ

ਪ੍ਰਾਜੈਕਟ ਤਹਿਤ ਸ਼ਹਿਰ ਦੀਆਂ ਕਈ ਸੜਕਾਂ ਨੂੰ ਪੁੱਟ ਦਿੱਤਾ ਗਿਆ, ਜੋ ਅੱਜ ਤਕ ਠੀਕ ਨਹੀਂ ਕੀਤੀਆਂ ਗਈਆਂ ਅਤੇ ਸ਼ਹਿਰ ਵਾਸੀਆਂ ਲਈ ਲਗਾਤਾਰ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਇਸ ਪ੍ਰਾਜੈਕਟ ਤਹਿਤ ਸ਼ਹਿਰ ਦੀ ਲਾਈਫ ਲਾਈਨ ਕਹੀ ਜਾਣ ਵਾਲੀ ਮਹਾਵੀਰ ਮਾਰਗ ਦੀ ਸੜਕ ਨੂੰ ਵੀ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਗਿਆ। ਇਸ ਕਾਰਨ ਨਾ ਸਿਰਫ ਅੱਧੇ ਸ਼ਹਿਰ ਨੂੰ ਮਹੀਨਿਆਂ ਤਕ ਮਿੱਟੀ ਅਤੇ ਧੂੜ ਝੱਲਣੀ ਪਈ, ਸਗੋਂ ਲੋਕਾਂ ਨੂੰ ਭਾਰੀ ਆਵਾਜਾਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ।
ਸੜਕ ਦੇ ਜਿਸ ਹਿੱਸੇ ਵਿਚ ਪਾਈਪਲਾਈਨ ਪਾਈ ਗਈ, ਉਹ ਤਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਹੀ ਗਿਆ, ਉਥੇ ਹੀ ਸੜਕ ਦਾ ਦੂਜਾ ਹਿੱਸਾ ਵੀ ਹੁਣ ਬਹੁਤ ਬੁਰੀ ਹਾਲਤ ਵਿਚ ਹੈ। ਮਹਾਵੀਰ ਮਾਰਗ ’ਤੇ ਬਣੇ ਸੀਵਰੇਜ ਅਤੇ ਰੇਨ ਵਾਟਰ ਦੇ ਸਾਰੇ ਚੈਂਬਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਚੁੱਕੇ ਹਨ। ਇਨ੍ਹਾਂ ਨੂੰ ਨਵੀਂ ਸੜਕ ਬਣਾਉਣ ਤੋਂ ਪਹਿਲਾਂ ਦਰੁਸਤ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਇਸ ਸੜਕ ’ਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਸਥਾਈ ਰੂਪ ਨਾਲ ਬਣੀ ਰਹੇਗੀ। ਸਾਰੇ ਚੈਂਬਰ ਅਤੇ ਉਨ੍ਹਾਂ ਨਾਲ ਜੁੜੀ ਪਾਈਪਲਾਈਨ ਦੇ ਨਸ਼ਟ ਹੋਣ ਦੇ ਪਿੱਛੇ ਐੱਲ. ਐਂਡ ਟੀ. ਕੰਪਨੀ, ਨੋਡਲ ਏਜੰਸੀ, ਸੀਵਰੇਜ ਬੋਰਡ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਰਹੀ। ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਨੇ ਸੜਕ ਦੇ ਉਸ ਹਿੱਸੇ ’ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ, ਜੋ ਠੀਕ ਹਾਲਤ ਵਿਚ ਸੀ ਅਤੇ ਜਿਥੇ ਕਈ ਮਹੀਨਿਆਂ ਤੋਂ ਟ੍ਰੈਫਿਕ ਚੱਲਦਾ ਰਿਹਾ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਰਾਜਾ ਵੜਿੰਗ ਨੇ ਕੀਤੀ PAP ਚੌਕ ਜਾਮ ਕਰਨ ਦੀ ਗੱਲ, ਜਾਣੋ ਪੂਰਾ ਮਾਮਲਾ
ਇਸ ਲਾਪ੍ਰਵਾਹੀ ਕਾਰਨ ਨਾ ਸਿਰਫ਼ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ, ਸਗੋਂ ਟ੍ਰੈਫਿਕ ਦੇ ਦਬਾਅ ਕਾਰਨ ਸਾਰੇ ਚੈਂਬਰ ਧਸ ਗਏ, ਟੁੱਟ ਗਏ ਅਤੇ ਉਨ੍ਹਾਂ ਵਿਚ ਕੂੜਾ-ਮਲਬਾ ਫਸ ਗਿਆ। ਪੁਟਾਈ ਦੌਰਾਨ ਨਿਕਲੀ ਮਿੱਟੀ ਵੀ ਇਨ੍ਹਾਂ ਚੈਂਬਰਾਂ ਵਿਚ ਚਲੀ ਗਈ, ਜਿਸ ਨਾਲ ਲਾਈਨਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ।
ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਦੇ ਸਹੀ ਹਿੱਸੇ ’ਤੇ ਬਣੇ ਚੈਂਬਰ ਅਤੇ ਪਾਈਪਲਾਈਨ ਨੂੰ ਨਵੇਂ ਸਿਰੇ ਤੋਂ ਨਾ ਪਾਇਆ ਗਿਆ ਤਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਇਕ ਮੀਂਹ ਵੀ ਨਹੀਂ ਝੱਲ ਪਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਨਗਰ ਨਿਗਮ, ਸੀਵਰੇਜ ਬੋਰਡ ਅਤੇ ਐੱਲ. ਐਂਡ ਟੀ. ਕੰਪਨੀ ਦੇ ਇੰਜੀਨੀਅਰ ਇਸ ਸੜਕ ’ਤੇ ਬਣੇ ਚੈਂਬਰਾਂ ਨੂੰ ਲੈ ਕੇ ਕੀ ਫੈਸਲਾ ਲੈਂਦੇ ਹਨ ਅਤੇ ਉਨ੍ਹਾਂ ਦਾ ਨਵ-ਨਿਰਮਾਣ ਕਾਰਜ ਕਦੋਂ ਸ਼ੁਰੂ ਹੁੰਦਾ ਹੈ। ਭਾਵੇਂ ਸ਼ਹਿਰ ਦੇ ਕਈ ਸਿਆਸੀ ਆਗੂਆਂ ਨੇ ਇਸ ਸੜਕ ਦੇ ਜਲਦ ਨਿਰਮਾਣ ਨੂੰ ਲੈ ਕੇ ਦਬਾਅ ਬਣਾਇਆ ਹੋਇਆ ਹੈ ਪਰ ਤਕਨੀਕੀ ਰੂਪ ਨਾਲ ਦੇਖਿਆ ਜਾਵੇ ਤਾਂ ਅਜੇ ਸੜਕ ਬਣਾਉਣ ਵਿਚ ਕਈ ਮਹੀਨੇ ਲੱਗ ਸਕਦੇ ਹਨ ਕਿਉਂਕਿ ਸਿਰਫ ਲੁੱਕ-ਬੱਜਰੀ ਪਾਉਣ ਨਾਲ ਹੀ ਗੱਲ ਨਹੀਂ ਬਣੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ 3 ਦਿਨ ਇਹ ਦੁਕਾਨਾਂ ਰਹਿਣਗੀਆਂ ਬੰਦ, ਹੁਕਮ ਹੋ ਗਏ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾ 'ਤੇ ਸੱਥਰ, 2 ਨੌਜਵਾਨਾਂ ਦੀ ਦਰਦਨਾਕ ਮੌਤ
NEXT STORY