ਜਲੰਧਰ, (ਮੋਹਨ)- ਅਜੇ ਤਕ ਤਾਂ ਇਹ ਸ਼ਿਕਾਇਤ ਵਿਰੋਧੀ ਪੱਖ ਦੇ ਵਿਧਾਇਕਾਂ ਦੀ ਰਹੀ ਅਤੇ ਕਦੇ-ਕਦੇ ਕੁਝ ਕਾਂਗਰਸੀ ਵਿਧਾਇਕਾਂ ਦੀ ਵੀ ਸੀ ਕਿ ਅਧਿਕਾਰੀ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ ਪਰ ਹੁਣ ਪੰਜਾਬ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਅਫਸੋਸ ਪ੍ਰਗਟ ਕੀਤਾ ਹੈ ਕਿ 11 ਫਰਵਰੀ ਨੂੰ ਜਦੋਂ ਉਹ ਵਿਭਾਗ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਗਏ ਤਾਂ ਅੰਮ੍ਰਿਤਸਰ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ। ਦੋਸ਼ ਹੈ ਕਿ ਅਧਿਕਾਰੀਆਂ ਨੇ ਇਕ ਤਾਂ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਅਤੇ ਉੱਪਰੋਂ ਮੰਤਰੀ ਦੀ ਗੱਲ ਵੀ ਨਹੀਂ ਸੁਣੀ। ਸਿੱਧੂ ਸੂਬੇ ਦੇ ਪਸ਼ੂ ਪਾਲਣ ਵਿਭਾਗ ਵਿਚ ਕੈਬਨਿਟ ਮੰਤਰੀ ਹਨ। ਪਿਛਲੀ 11 ਫਰਵਰੀ ਨੂੰ ਉਹ ਰਾਜਾਸਾਂਸੀ ਵਿਚ ਵਿਭਾਗ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਗਏ ਸਨ। ਸਰਕਾਰ ਵਲੋਂ ਤੈਅ ਕੀਤੇ ਗਏ ਪ੍ਰੋਟੋਕਾਲ ਅਨੁਸਾਰ ਜ਼ਿਲੇ ਦੇ ਉਚ ਪੁਲਸ ਅਧਿਕਾਰੀ ਦੌਰਾ ਕਰਨ ਵਾਲੇ ਮੰਤਰੀ ਨਾਲ ਤਾਲਮੇਲ ਕਰਦੇ ਹਨ ਅਤੇ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਪਰ ਪੁਲਸ ਪ੍ਰਸ਼ਾਸਨ ਨੇ ਮੰਤਰੀ ਲਈ ਇਕ ਜੂਨੀਅਰ ਅਧਿਕਾਰੀ ਦੀ ਡਿਊਟੀ ਲਾ ਦਿੱਤੀ। ਭਾਵੇਂ ਮੰਤਰੀ ਵਲੋਂ ਇਸ ਦੀ ਸੂਚਨਾ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੂੰ ਪਹਿਲਾਂ ਦੇ ਦਿੱਤੀ ਗਈ ਸੀ। ਮੰਤਰੀ ਪੱਖ ਵਲੋਂ ਇਸ ਬਾਰੇ ਵਿਚ ਇਕ ਡੀ. ਐੱਸ. ਪੀ. ਨਾਲ ਸੰਪਰਕ ਕੀਤਾ ਗਿਆ ਪਰ ਉਸ ਡੀ. ਐੱਸ. ਪੀ. ਨੇ ਕਿਸੇ ਹੋਰ ਪ੍ਰੋਗਰਾਮ ਵਿਚ ਬਿਜ਼ੀ ਹੋਣ ਦੀ ਗੱਲ ਕਰ ਕੇ ਪੱਲਾ ਝਾੜ ਲਿਆ।
ਜ਼ਿਲਾ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਵੀ ਕਿਤੇ ਬਿਜ਼ੀ ਸਨ ਅਤੇ ਅਜਿਹੇ ਵਿਚ ਇਕ ਤਹਿਸੀਲਦਾਰ ਦੀ ਡਿਊਟੀ ਲਾ ਦਿੱਤੀ ਅਤੇ ਉਹ ਵੀ ਗੈਰ-ਹਾਜ਼ਰ ਰਿਹਾ। ਮੰਤਰੀ ਇਸ ਵਿਵਹਾਰ 'ਤੇ ਬੇਹੱਦ ਖਫਾ ਹੋਏ।
ਦਿਲਚਸਪ ਗੱਲ ਇਹ ਹੈ ਕਿ ਮੰਤਰੀ ਨੇ ਇਸ ਦੇ ਲਈ ਕਿਸੇ ਦੇ ਖਿਲਾਫ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ ਬਲਕਿ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਭਵਿੱਖ 'ਚ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਪਾਬੰਦ ਕੀਤਾ ਜਾਵੇ ਕਿ ਉਹ ਪ੍ਰੋਟੋਕਾਲ ਦਾ ਪਾਲਣ ਕਰੇ।
ਸਵਾਈਨ ਫ਼ਲੂ ਕਾਰਨ ਵਿਅਕਤੀ ਦੀ ਮੌਤ
NEXT STORY