ਢਿੱਲਵਾਂ (ਜਗਜੀਤ)-ਦਿਨ-ਦਿਹਾੜੇ ਇਕ ਵਿਅਕਤੀ ਕੋਲੋਂ ਮੋਟਰਸਾਈਕਲ ਸਵਾਰਾਂ ਵੱਲੋਂ 4 ਲੱਖ ਰੁਪਏ ਲੁੱਟ ਲਏ ਜਾਣ ਦੀ ਸੂਚਨਾ ਮਿਲੀ ਹੈ। ਢਿੱਲਵਾਂ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਮੀਤ ਸਿੰਘ ਉਰਫ਼ ਗੀਤਾ ਪੁੱਤਰ ਮਹਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਮਕਾਨ ਨੰਬਰ 1137 ਮੁਹੱਲਾ ਪੁਰਾਣਾ ਡਾਕਖਾਨਾ ਵਾਲੀ ਗਲੀ ਰਈਆ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੀ ਭਤੀਜੀ ਰਾਜਬੀਰ ਕੌਰ ਨੂੰ ਡਿਪਸ ਕਾਲਜ ਢਿੱਲਵਾਂ ਵਿੱਚ ਬੀ. ਐੱਡ. ਦੇ ਪੇਪਰ ਲਈ ਕਾਲਜ ਛੱਡ ਕੇ ਗਿਆ।
ਇਹ ਵੀ ਪੜ੍ਹੋ : UK ਜਾ ਕੇ ਮੁੜ ਸੁਰਖੀਆਂ 'ਚ ਆਇਆ ਕੁੱਲ੍ਹੜ ਪਿੱਜ਼ਾ ਕੱਪਲ, ਇਕ ਹੋਰ ਵੀਡੀਓ ਆਈ ਸਾਹਮਣੇ
ਗੁਰਮੀਤ ਸਿੰਘ ਨੇ ਦੱਸਿਆ ਕਿ ਮੈਂ ਜੇ. ਐੱਸ. ਬਿਲਡਰ ਫਰਮ ਪਠਾਨਕੋਟ ਚੌਂਕ ਨੇੜੇ ਸਰਵ ਮੇਰੇ ਭਤੀਜੇ ਅਮਰਜੀਤ ਸਿੰਘ ਦੇ ਉਧਾਰ ਮੰਗੇ 4 ਲੱਖ ਰੁਪਏ ਗੱਡੀ ਵਿੱਚ ਰੱਖ ਕੇ ਵਾਪਸ ਆਪਣੀ ਭਤੀਜੀ ਰਾਜਬੀਰ ਕੌਰ ਨੂੰ ਲੈਣ ਲਈ ਡਿਪਸ ਕਾਲਜ ਢਿੱਲਵਾਂ ਨੂੰ ਆ ਰਿਹਾ ਸੀ ਕਿ ਸਵੇਰੇ ਕਰੀਬ 11.25 ਵਜੇ ਜਦੋਂ ਮੈਂ ਪਾਣੀ ਵਾਲੀ ਟੈਂਕੀ ਢਿੱਲਵਾਂ ਕੋਲ ਪੁੱਜਾ ਤਾਂ ਪਿੱਛੇ ਤੋਂ ਇਕ ਮੋਟਰਸਾਈਕਲ ਸਵਾਰ ਆਏ। ਉਨ੍ਹਾਂ ਮੇਰੀ ਕਾਰ ਦੇ ਬਰਾਬਰ ਆ ਕੇ ਕਾਰ ਦਾ ਸ਼ੀਸ਼ਾ ਤੋੜ ਕੇ ਮੇਰੀ ਕਾਰ ਦੇ ਡੈਸ਼ ਬੋਰਡ ਵਿੱਚ ਲਿਫ਼ਾਫ਼ੇ ਵਿੱਚ ਪਏ ਚਾਰ ਲੱਖ ਰੁਪਏ ਕੱਢ ਲਏ ਅਤੇ ਮੌਕੇ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਢਿੱਲਵਾਂ ਵੱਲ ਨੂੰ ਚਲੇ ਗਏ। ਢਿੱਲਵਾਂ ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਸ਼ਹੂਰ ਕੰਪਨੀਆਂ ਦੇ ਡਾਇਰੈਕਟਰਾਂ ਖ਼ਿਲਾਫ਼ FIR ਦਰਜ, ਪੂਰਾ ਮਾਮਲਾ ਕਰੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲ ਪੜ੍ਹਨ ਗਈ ਨਾਬਾਲਗ ਕੁੜੀ ਨੂੰ ਵਰਗਲਾ ਕੇ ਲਿਜਾਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
NEXT STORY