ਜਲੰਧਰ (ਵਰੁਣ)–ਮਾਸਟਰ ਗੁਰਬੰਤਾ ਸਿੰਘ ਫਲੈਟਸ ਵਿਚ 9 ਮਹੀਨਿਆਂ ਤੋਂ ਟਰਾਂਸਜੈਂਡਰ ਨਾਲ ਲਿਵ-ਇਨ ਵਿਚ ਰਹਿ ਰਹੇ ਨੌਜਵਾਨ ਨੂੰ ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਕੁੱਟਮਾਰ ਤੋਂ ਬਾਅਦ ਦੂਜੀ ਮੰਜ਼ਿਲ ਤੋਂ ਹੇਠਾਂ ਡੇਗ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਗੁਆਂਢੀ ਰਿੰਕੂ, ਉਸ ਦੇ ਸਾਥੀ ਅਮਰਪਾਲ ਸਿੰਘ ਸਮੇਤ 2 ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਰੇਡ ਸ਼ੁਰੂ ਕਰ ਦਿੱਤੀ। ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਬਲਦੇਵ ਸਿੰਘ ਨਿਵਾਸੀ ਦੂਹਲੇ ਦੀ ਪੱਤੀ ਜ਼ਿਲ੍ਹਾ ਤਰਨਤਾਰਨ, ਹਾਲ ਨਿਵਾਸੀ ਮਾਸਟਰ ਗੁਰਬੰਤਾ ਸਿੰਘ ਫਲੈਟ ਨੰਬਰ 167 ਨੇ ਦੱਸਿਆ ਕਿ ਉਹ 9 ਮਹੀਨਿਆਂ ਤੋਂ ਉਕਤ ਫਲੈਟ ਵਿਚ ਪ੍ਰਾਚੀ ਮਹੰਤ ਨਾਲ ਲਿਵ-ਇਨ ਵਿਚ ਰਹਿ ਰਿਹਾ ਹੈ। ਉਸ ਨੇ ਕਿਹਾ ਕਿ ਨਾਲ ਵਾਲੇ ਫਲੈਟ ਵਿਚ ਰਹਿ ਰਿਹਾ ਰਿੰਕੂ ਨਾਂ ਦਾ ਨੌਜਵਾਨ ਉਨ੍ਹਾਂ ’ਤੇ ਫਲੈਟ ਖਾਲੀ ਕਰਨ ਦਾ ਦਬਾਅ ਬਣਾ ਰਿਹਾ ਸੀ, ਜਦਕਿ ਜਿਸ ਫਲੈਟ ਵਿਚ ਉਹ ਰਹਿ ਰਹੇ ਹਨ, ’ਤੇ ਉਨ੍ਹਾਂ ਦਾ ਕਾਫ਼ੀ ਖਰਚਾ ਹੋ ਚੁੱਕਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਦੀਆਂ ਵਧੀਆਂ ਮੁਸ਼ਕਿਲਾਂ! ਹੁਣ ਕੀਤੀ ਗਈ ਇਹ ਵੱਡੀ ਕਾਰਵਾਈ, ਮਚੀ ਤੜਥੱਲੀ
ਵਿਰੋਧ ਕਰਨ ’ਤੇ ਬੁੱਧਵਾਰ ਦੇਰ ਰਾਤ ਜਦੋਂ ਉਹ ਫਲੈਟ ਵਿਚ ਬੈਠਾ ਸੀ ਤਾਂ ਰਿੰਕੂ ਆਪਣੇ ਸਾਥੀ ਅਮਰਪਾਲ ਸਿੰਘ ਅਤੇ 2 ਅਣਪਛਾਤੇ ਨੌਜਵਾਨਾਂ ਸਮੇਤ ਉਨ੍ਹਾਂ ਦੇ ਫਲੈਟ ਵਿਚ ਦਾਖ਼ਲ ਹੋਇਆ ਅਤੇ ਅੰਦਰ ਆਉਂਦੇ ਹੀ ਉਸ ਨਾਲ ਕੁੱਟਮਾਰ ਕਰਨ ਲੱਗਾ। ਰਿੰਕੂ ਨੇ ਬਾਂਹ ਵਿਚ ਪਹਿਨੇ ਲੋਹੇ ਦੇ ਕੜੇ ਨਾਲ ਉਸ ਦੀ ਸੱਜੀ ਅੱਖ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ, ਅਗਲੇ 4-5 ਦਿਨਾਂ ਤੱਕ...
ਇਸ ਤੋਂ ਬਾਅਦ ਚਾਰੋਂ ਮੁਲਜ਼ਮ ਉਸ ਨੂੰ ਚੁੱਕ ਕੇ ਫਲੈਟ ਦੇ ਦੂਜੇ ਪਾਸੇ ਲੈ ਗਏ ਅਤੇ ਉਥੋਂ ਮਾਰਨ ਦੀ ਨੀਅਤ ਨਾਲ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜ਼ਖ਼ਮੀ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਮਹੰਤ ਪ੍ਰਾਚੀ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਦੂਜੇ ਪਾਸੇ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਲੱਕੀ ਦੇ ਸਰੀਰ ਦੇ ਹੇਠਲੇ ਹਿੱਸੇ ਤੋਂ ਲੈ ਕੇ ਗਰਦਨ ਦੇ ਮਣਕੇ ਤਕ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਰਿੰਕੂ, ਅਮਰਪਾਲ ਅਤੇ 2 ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਦੋਬਾਰਾ ਹੋਵੇਗੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਸਪੈਂਡ SHO ਦੀਆਂ ਵਧੀਆਂ ਮੁਸ਼ਕਿਲਾਂ! ਹੁਣ ਕੀਤੀ ਗਈ ਇਹ ਵੱਡੀ ਕਾਰਵਾਈ, ਮਚੀ ਤੜਥੱਲੀ
NEXT STORY