ਜਲੰਧਰ (ਖੁਰਾਣਾ)–ਜਲੰਧਰ ਵਿਚ ਪਟਾਕਾ ਕਾਰੋਬਾਰੀਆਂ ਅਤੇ ਪੁਲਸ ਵਿਚਕਾਰ ਜਾਰੀ ਵਿਵਾਦ ਬਰਕਰਾਰ ਰਿਹਾ। ਦੀਵਾਲੀ ਤੋਂ ਬਾਅਦ ਪੁਲਸ ਵੱਲੋਂ ਜਾਰੀ ਕੀਤੇ ਗਏ ਨੋਟਿਸਾਂ ਦੇ ਵਿਰੋਧ ਵਿਚ ਵੀਰਵਾਰ ਪਟਾਕਾ ਕਾਰੋਬਾਰੀਆਂ ਦੇ ਵਫਦ ਨੇ ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੂੰ ਨਾਲ ਲੈ ਕੇ ਡੀ. ਸੀ. ਪੀ. ਨਰੇਸ਼ ਡੋਗਰਾ ਨਾਲ ਮੁਲਾਕਾਤ ਕੀਤੀ ਅਤੇ ਸਾਰੇ 20 ਨੋਟਿਸ ਉਨ੍ਹਾਂ ਦੇ ਹਵਾਲੇ ਕਰ ਦਿੱਤੇ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ, ਅਗਲੇ 4-5 ਦਿਨਾਂ ਤੱਕ...
ਪਟਾਕਾ ਕਾਰੋਬਾਰੀਆਂ ਦੀ ਅਗਵਾਈ ਪ੍ਰਧਾਨ ਵਿਕਾਸ ਭੰਡਾਰੀ, ਪ੍ਰਧਾਨ ਰਵੀ ਮਹਾਜਨ ਅਤੇ ਪ੍ਰਧਾਨ ਸੰਜੀਵ ਬਾਹਰੀ ਨੇ ਕੀਤੀ। ਕਾਰੋਬਾਰੀਆਂ ਨੇ ਸਾਫ਼ ਕਿਹਾ ਕਿ ਉਹ ਕੋਈ ਸਪੱਸ਼ਟੀਕਰਨ ਨਹੀਂ ਦੇਣਗੇ, ਸਗੋਂ ਪੁਲਸ ਨੂੰ ਹੀ ਆਪਣੇ ਨੋਟਿਸ ਵਾਪਸ ਲੈਣੇ ਹੋਣਗੇ। ਇਸ ਦੌਰਾਨ ਭੰਡਾਰੀ ਨੇ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਇਸ ਸਾਲ ਦੀਵਾਲੀ 2 ਦਿਨ ਭਾਵ 20 ਅਤੇ 21 ਅਕਤੂਬਰ ਨੂੰ ਮਨਾਈ ਗਈ ਤਾਂ ਪੁਲਸ ਨੇ ਸਿਰਫ 20 ਅਕਤੂਬਰ ਤਕ ਦਾ ਹੀ ਲਾਇਸੈਂਸ ਕਿਉਂ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਮਾਨਤਾਵਾਂ ਤਹਿਤ 21 ਤਰੀਕ ਨੂੰ ਵੀ ਦੀਵਾਲੀ ਅਤੇ ਬੰਦੀਛੋੜ ਦਿਵਸ ਮਨਾਇਆ ਗਿਆ। ਅਜਿਹੇ ਵਿਚ ਕਾਰੋਬਾਰੀਆਂ ਦਾ ਦੁਕਾਨਾਂ ਖੋਲ੍ਹਣਾ ਸੁਭਾਵਿਕ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਭੰਡਾਰੀ ਨੇ ਇਹ ਵੀ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ’ਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਤਿਉਹਾਰ ਵਾਲੇ ਦਿਨ ਮਿਹਨਤਕਸ਼ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰਨ ’ਤੇ। ਉਨ੍ਹਾਂ ਸਾਫ ਕਿਹਾ ਕਿ ਪੁਲਸ ਨੂੰ ਇਹ ਨੋਟਿਸ ਵਾਪਸ ਲੈਣੇ ਹੀ ਹੋਣਗੇ। ਜ਼ਿਕਰਯੋਗ ਹੈ ਕਿ ਇਸ ਵਿਵਾਦ ਦੀ ਗੂੰਜ ਡੀ. ਜੀ. ਪੀ. ਗੌਰਵ ਯਾਦਵ ਤਕ ਵੀ ਪਹੁੰਚੀ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਸਿੱਧਾ ਡੀ. ਜੀ. ਪੀ. ਨਾਲ ਫੋਨ ’ਤੇ ਗੱਲ ਕਰ ਕੇ ਜਲੰਧਰ ਪੁਲਸ ਦੀ ਕਾਰਜਪ੍ਰਣਾਲੀ ’ਤੇ ਇਤਰਾਜ਼ ਜਤਾਇਆ ਸੀ। ਸੂਤਰਾਂ ਅਨੁਸਾਰ ਡੀ. ਜੀ .ਪੀ. ਦੇ ਦਖਲ ਦੇ ਬਾਅਦ ਹੀ ਜਲੰਧਰ ਪੁਲਸ ਇਸ ਮਾਮਲੇ ਵਿਚ ਨਰਮ ਪਈ ਦਿਸੀ। ਇਸ ਮਾਮਲੇ ਵਿਚ ਜਦੋਂ ਡੀ. ਸੀ. ਪੀ. ਨਰੇਸ਼ ਡੋਗਰਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ: ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਦੋਬਾਰਾ ਹੋਵੇਗੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਹਿਰਾ ਪੁਲਸ ਵੱਲੋਂ ਲਾਹਣ ਤੇ ਚਿੱਟੇ ਸਮੇਤ ਦੋ ਗ੍ਰਿਫ਼ਤਾਰ
NEXT STORY