ਗੜ੍ਹਸ਼ੰਕਰ (ਸ਼ੋਰੀ )- ਉੱਪ ਮੰਡਲ ਮਜਿਸਟਰੇਟ ਕੰਮ ਰਿਟਰਨਿੰਗ ਅਫ਼ਸਰ ਗੜ੍ਹਸ਼ੰਕਰ ਮੇਜਰ ਸ਼ਿਵਰਾਜ ਸਿੰਘ ਬੱਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਕੁੱਲ੍ਹ 224 ਬੂਥਾਂ ਵਿੱਚੋਂ ਇਕ ਪਿੰਕ ( ਵੁਮੈਨ ਮੈਨੇਜਿੰਗ), ਤਿੰਨ ਗਰੀਨ ਪੋਲਿੰਗ ਅਤੇ 10 ਮਾਡਲ ਪੋਲਿੰਗ ਬੂਥ ਹੋਣਗੇ।
ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਦੇ ਡੀ. ਏ. ਵੀ. ਕਾਲਜ ਨੂੰ ਪਿੰਕ ਵੁਮੈਨ ਪੂਲਿੰਗ ਬੂਥ ਵਜੋਂ ਸਥਾਪਿਤ ਕੀਤਾ ਗਿਆ ਹੈ। ਸਰਕਾਰੀ ਸਕੂਲ ਗੜ੍ਹਸ਼ੰਕਰ ਹੰਸਰਾਜ ਆਰੀਆ ਹਾਈ ਸਕੂਲ ਗੜ੍ਹਸ਼ੰਕਰ ਅਤੇ ਨਗਰ ਕੌਂਸਲ ਗੜ੍ਹਸ਼ੰਕਰ ਵਿੱਚ ਲੱਗਣ ਵਾਲੇ ਬੂਥਾਂ ਨੂੰ ਗਰੀਨ ਪੋਲਿੰਗ ਬੂਥ ਵਜੋਂ ਸਥਾਪਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਭਲਕੇ ਹੋਵੇਗੀ ਵੋਟਿੰਗ, ਜਲੰਧਰ 'ਚ ਦਾਅ ’ਤੇ ਲੱਗੀ ਇਨ੍ਹਾਂ ਆਗੂਆਂ ਦੀ ਕਿਸਮਤ, EVM ਮਸ਼ੀਨਾਂ ਨਾਲ ਸਟਾਫ਼ ਰਵਾਨਾ
ਉਨ੍ਹਾਂ ਦੱਸਿਆ ਕਿ ਮਾਡਲ ਪੋਲਿੰਗ ਬੂਥਾਂ ਵਿੱਚ ਸਰਕਾਰੀ ਸਕੂਲ ਲੜਕੇ ਮਾਹਿਲਪੁਰ, ਸਰਕਾਰੀ ਸਕੂਲ ਸੈਲਾ ਖੁਰਦ, ਪਿੰਡ ਟੂਟੋ ਮਜਾਰਾ, ਪਿੰਡ ਪੱਦੀ ਸੂਰਾ ਸਿੰਘ, ਬੀਰਮਪੁਰ, ਖਾਨਪੁਰ, ਗੜੀ ਮੱਟੋ, ਮਹਿਤਾਬਪੁਰ, ਬੋੜਾ ਅਤੇ ਡਘਾਮ ਵਿੱਚ ਲੱਗਣ ਵਾਲੇ ਬੂਥਾਂ ਨੂੰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਬੇਨਤੀ ਕਰਦੇ ਕਿਹਾ ਕਿ ਆਪਣੇ ਕੀਮਤੀ ਵੋਟ ਨੂੰ ਪਾਉਣ ਲਈ ਆਪਣੇ ਬੂਥ 'ਤੇ ਜ਼ਰੂਰ ਪਹੁੰਚਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਹਿੱਸਾ ਪਾਉਣ।
ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1951 ਪੋਲਿੰਗ ਬੂਥਾਂ ਲਈ ਪਾਰਟੀਆਂ ਰਵਾਨਾ, ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ
NEXT STORY