ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼, ਸ਼ਰਮਾ, ਮੋਮੀ )- ਟਾਂਡਾ ਪੁਲਸ ਨੇ ਅਹੀਆਪੁਰ ਵਾਸੀ ਇਕ ਵਿਅਕਤੀ ਨਾਲ ਆਨਲਾਈਨ ਠੱਗੀ ਕਰਨ ਦੇ ਦੋਸ਼ ਵਿਚ 2 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਵਿਨੋਦ ਕੁਮਾਰ ਪੁੱਤਰ ਹਰੀ ਚੰਦ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਭਿਨੈ ਕੁਮਾਰ ਪੁੱਤਰ ਚਤਰਪਾਲ ਵਾਸੀ ਨਾਨੇਹੜਾ ਅਲ੍ਹਯਾਰਪੂਰ ਅਮਰੋਹਾ ਉੱਤਰ ਪ੍ਰਦੇਸ਼ ਅਤੇ ਮਨੋਜ ਚੌਹਾਨ ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਵਿਨੋਦ ਕੁਮਾਰ ਨੇ ਦੱਸਿਆ ਕਿ ਪਹਿਲਾ ਮੁਲਜ਼ਮ ਅਭਿਨੈ ਨੇ ਉਸ ਨੂੰ ਇਸੇ ਵਰ੍ਹੇ 16 ਫਰਵਰੀ ਨੂੰ ਇਕ ਕਲੱਬ ਵਿਚ ਸ਼ਾਮਲ ਕਰਕੇ ਮਸਾਜ ਆਦਿ ਆਈਟਮਾਂ ਮੁਫ਼ਤ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਖ਼ਾਤੇ ਵਿਚ ਵੱਖ-ਵੱਖ ਦਿਨਾਂ ਵਿਚ ਰੁਪਏ ਟਰਾਂਸਫ਼ਰ ਕਰਵਾ ਲਏ। ਜਦੋਂ ਉਸ ਨੇ ਉਸ ਨੂੰ ਪ੍ਰੋਡਕਟ ਬਾਰੇ ਜਾਣਕਾਰੀ ਨਹੀਂ ਦਿੱਤੀ ਤਾਂ ਜਦੋਂ ਸ਼ਿਕਾਇਤ ਕਰਤਾ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਮੁਲਜ਼ਮ ਵਿਨੋਦ ਕੁਮਾਰ ਦੀ ਨੌਕਰੀ ਖ਼ਤਰੇ ਵਿਚ ਪਾਉਣ ਦੀਆਂ ਧਮਕੀਆਂ ਦੇਣ ਲੱਗਾ।
ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ
ਇੰਨੇ ਨੂੰ 17 ਫਰਵਰੀ ਨੂੰ ਦੂਜੇ ਮੁਲਜ਼ਮ ਨੇ ਵਿਨੋਦ ਕੁਮਾਰ ਨੂੰ ਫੋਨ ਕਰਕੇ ਕਿਹਾ ਕਿ ਉਹ ਉਸ ਦੇ ਪੈਸੇ ਵਾਪਸ ਕਰਵਾ ਦਿੰਦਾ ਹੈ। ਇਸ ਲਈ ਫਾਈਲ ਚਾਰਜਸ ਲਗਨੇ ਹਨ। ਉਸ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਮੁਲਜ਼ਮ ਦੇ ਖ਼ਾਤੇ ਵਿਚ 74582 ਰੁਪਏ ਟਰਾਂਸਫ਼ਰ ਕਰ ਦਿੱਤੇ ਪਰ ਉਹ ਵੀ ਠੱਗ ਨਿਕਲਿਆ। ਆਪਣੇ ਨਾਲ 224482 ਰੁਪਏ ਦੀ ਠੱਗੀ ਹੋਣ ਤੇ ਉਸ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ, ਜਿਸ ਤੋਂ ਬਾਅਦ ਉਪ ਕਪਤਾਨ ਪੁਲਸ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾਂਚ ਤੋਂ ਬਾਅਦ ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਿਆਨਕ ਸੜਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, 2 ਸਕੇ ਭਰਾਵਾਂ ਸਣੇ 3 ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਜ਼ਿਲ੍ਹੇ ’ਚ ਲੰਪੀ ਸਕਿਨ ਬੀਮਾਰੀ ਦੇ 86 ਨਵੇਂ ਕੇਸ ਮਿਲੇ, 17 ਪਸ਼ੂਆਂ ਦੀ ਮੌਤ
NEXT STORY