ਜਲੰਧਰ (ਮਨੋਜ)– ਆਏ ਦਿਨ ਲੋਕ ਬਿਜਲੀ ਕੱਟਾਂ ਕਾਰਨ ਵਿਭਾਗ ਦੇ ਖਿਲਾਫ਼ ਤਾਂ ਪ੍ਰਦਰਸ਼ਨ ਕਰਦੇ ਦੇਖੇ ਜਾਂਦੇ ਹਨ ਪਰ ਉਸ ਤੋਂ ਵੀ ਵੱਡੀ ਸਮੱਸਿਆ ਕਾਲੋਨੀਆਂ ਵਿਚ ਲੱਗੇ ਮੀਟਰ ਬਕਸੇ ਹਨ, ਜਿਹੜੇ ਬਿਨਾਂ ਕਿਸੇ ਲਾਕ ਤੇ ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਕਿਸੇ ਵੱਡੀ ਅਣਹੋਣੀ ਨੂੰ ਸੱਦਾ ਦਿੰਦੇ ਜਾਪਦੇ ਹਨ।
ਵੈਸਟ ਹਲਕੇ ਦੇ ਪਾਸ਼ ਇਲਾਕਿਆਂ ਨਾਰਾਇਣ ਨਗਰ, ਨਿਊ ਅਸ਼ੋਕ ਨਗਰ, ਅਸ਼ੋਕ ਨਗਰ, ਨਿਜਾਤਮ ਨਗਰ ਅਤੇ ਟੈਗੋਰ ਨਗਰ ਦੀਆਂ ਕਾਲੋਨੀਆਂ ਵਿਚ ਲੱਗੇ ਮੀਟਰ ਬਕਸਿਆਂ ਵਿਚੋਂ ਕਈਆਂ ਦੇ ਢੱਕਣ ਤਕ ਗਾਇਬ ਹਨ ਅਤੇ ਮਹਾਨਗਰ ਦੀਆਂ ਪਾਸ਼ ਕਾਲੋਨੀਆਂ ਵਿਚ ਬਿਜਲੀ ਦੇ ਕਰੰਟ ਵਾਲੀਆਂ ਤਾਰਾਂ ਬਿਨਾਂ ਕਿਸੇ ਸੁਰੱਖਿਆ ਉਪਕਰਨ ਜਾਂ ਟੇਪ ਕੀਤੇ ਖੰਭਿਆਂ ਨਾਲ ਲਟਕ ਰਹੀਆਂ ਹਨ। ਇਹ ਪਿਛਲੇ ਕਈ ਮਹੀਨਿਆਂ ਤੋਂ ਇਸੇ ਹਾਲਤ ਵਿਚ ਹਨ। ਕਾਲੋਨੀਆਂ ਵਿਚ ਰਹਿੰਦੇ ਬੱਚੇ ਇਥੇ ਖੇਡਦੇ ਰਹਿੰਦੇ ਹਨ। ਬਰਸਾਤਾਂ ਦੇ ਦਿਨਾਂ ਜਾਂ ਆਮ ਦਿਨਾਂ ਵਿਚ ਵੀ ਕਿਸੇ ਵੱਡੀ ਅਣਹੋਣੀ ਦਾ ਡਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''
ਹੈਰਾਨੀ ਦੀ ਗੱਲ ਹੈ ਕਿ ਵਿਭਾਗ ਦੇ ਕਰਮਚਾਰੀ ਇਸੇ ਹਾਲਤ ਵਿਚ ਪਿਛਲੇ ਕਈ ਮਹੀਨਿਆਂ ਤੋਂ ਮੀਟਰ ਰੀਡਿੰਗ ਲੈ ਰਹੇ ਹਨ। ਕਈ ਵਾਰ ਸ਼ਿਕਾਇਤ ਕਰਨ ’ਤੇ ਵੀ ਵਿਭਾਗ ਨੇ ਵਿਗੜੀ ਸਥਿਤੀ ਨੂੰ ਠੀਕ ਕਰਨ ਦਾ ਯਤਨ ਨਹੀਂ ਕੀਤਾ। ਇਸ ਤੋਂ ਪਹਿਲਾਂ ਕਿ ਕੋਈ ਅਣਹੋਣੀ ਘਟਨਾ ਵਾਪਰੇ, ਵਿਭਾਗ ਨੂੰ ਜਲਦ ਤੋਂ ਜਲਦ ਮੀਟਰ ਬਕਸਿਆਂ ਦੇ ਹਾਲਾਤ ਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਵਿਚ ਲਾਪ੍ਰਵਾਹੀ ਦਾ ਜ਼ਿੰਮੇਵਾਰ ਵਿਭਾਗ ਨੂੰ ਨਾ ਠਹਿਰਾਇਆ ਜਾਵੇ।
ਇਹ ਵੀ ਪੜ੍ਹੋ- ASI ਦੇ ਪੁੱਤ ਦਾ ਕਾਰਾ ; ਪਹਿਲਾਂ ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ, ਜਦੋਂ ਪਹੁੰਚੀ ਪੁਲਸ ਤਾਂ ਪੀ ਲਈ Harpic
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਝਾਰਖੰਡ ਤੋਂ ਅਫੀਮ ਦੀ ਖੇਪ ਲਿਆ ਕੇ ਪੰਜਾਬ ’ਚ ਸਪਲਾਈ ਕਰਨ ਵਾਲਾ ਗਿਰੋਹ ਬੇਨਕਾਬ, 2 ਮੈਂਬਰ ਕੀਤੇ ਕਾਬੂ
NEXT STORY