ਜਲੰਧਰ (ਕਮਲੇਸ਼)— ਬੀਤੇ ਦਿਨ ਪਏ ਭਾਰੀ ਮੀਂਹ ਤੋਂ ਬਾਅਦ ਪੀ. ਏ. ਪੀ. ਚੌਕ 'ਚ ਲੰਬਾ ਜਾਮ ਲੱਗ ਗਿਆ ਰਿਹਾ। ਅਜਿਹੇ 'ਚ ਰਾਮਾਮੰਡੀ ਤੋਂ ਆ ਰਹੇ ਕੁਝ ਵਾਹਨ ਚਾਲਕਾਂ ਨੇ ਅੰਮ੍ਰਿਤਸਰ ਵੱਲ ਜਾਣ ਵਾਲੇ ਨਵੇਂ ਬਣਾਏ ਫਲਾਈਓਵਰ ਨੂੰ ਬੰਦ ਕਰਨ ਲਈ ਲਾਏ ਗਏ ਪੱਥਰਾਂ ਨੂੰ ਹਟਾ ਦਿੱਤਾ ਅਤੇ ਉਸ 'ਤੇ ਵਾਹਨਾਂ ਦੀ ਐਂਟਰੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਫਲਾਈਓਵਰ ਦੇ ਨਕਸ਼ੇ 'ਚ ਕਮੀਆਂ ਹੋਣ ਕਾਰਣ ਬੰਦ ਕੀਤਾ ਗਿਆ ਸੀ।
ਜਿਵੇਂ ਹੀ ਮਾਮਲੇ ਦੀ ਸੂਚਨਾ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੂੰ ਮਿਲੀ ਤਾਂ ਉਹ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਫਲਾਈਓਵਰ ਨੂੰ ਬੈਰੀਕੇਡ ਅਤੇ ਪੱਥਰ ਲਗਾ ਕੇ ਬੰਦ ਕਰਵਾਇਆ ਗਿਆ। ਏ. ਡੀ. ਸੀ. ਪੀ. ਦਾ ਕਹਿਣਾ ਸੀ ਕਿ ਫਲਾਈਓਵਰ 'ਤੇ ਵਾਹਨਾਂ ਦੀ ਐਂਟਰੀ ਨਾਲ ਵੱਡਾ ਹਾਦਸਾ ਹੋ ਸਕਦਾ ਸੀ।
ਛੁੱਟੀ ਵਾਲੇ ਦਿਨ ਨਿਗਮ ਨੂੰ 1.25 ਕਰੋੜ ਰੁਪਏ ਪ੍ਰਾਪਰਟੀ ਟੈਕਸ ਆਇਆ
NEXT STORY