ਫਗਵਾੜਾ (ਜਲੋਟਾ)-ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਦੇ ਆਦੇਸ਼ਾਂ ’ਤੇ ਫਗਵਾੜਾ ਪੁਲਸ ਨੇ ਅੱਜ ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਕੁਮਾਰ ਦੀ ਨਿਗਰਾਨੀ ਹੇਠ ਛੱਜ ਕਾਲੋਨੀ, ਪਲਾਹੀ ਰੋਡ, ਓਂਕਾਰ ਨਗਰ, ਬੱਸ ਸਟੈਂਡ, ਰੇਲਵੇ ਸਟੇਸ਼ਨ ਖੇਤਰਾਂ ਵਿਖੇ ਕਾਸੋ ਆਪ੍ਰੇਸ਼ਨ ਦੇ ਤਹਿਤ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਟੀਮਾਂ ਨੇ ਸਥਾਨਕ ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ’ਤੇ ਸਖ਼ਤ ਚੈਕਿੰਗ ਕੀਤੀ ਦੱਸੀ ਜਾਂਦੀ ਹੈ। ਪੁਲਸ ਟੀਮਾਂ ਨੇ ਮੌਕੇ ’ਤੇ ਲੋਕਾਂ ਦੇ ਸਾਮਾਨ ਦੀ ਵੀ ਨੇੜਿਓਂ ਜਾਂਚ ਕੀਤੀ ਹੈ। ਨਗਰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਹੋਏ ਘਟਨਾਕ੍ਰਮ ਤੋਂ ਬਾਅਦ ਇਲਾਕੇ ’ਚ ਰਹਿਣ ਵਾਲੇ ਲੋਕ ਘਬਰਾ ਰਹੇ ਹਨ ਅਤੇ ਵੱਡੀ ਗਿਣਤੀ ’ਚ ਆਪਣੀ ਜਗ੍ਹਾ ’ਤੇ ਪਹੁੰਚੀ ਪੁਲਸ ਟੀਮਾਂ ਨੂੰ ਦੇਖ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਚਲਾਉਂਦੇ ਹੋ ਗੀਜ਼ਰ ਤਾਂ ਵਰਤੋਂ ਸਾਵਧਾਨੀ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਇਸ ਸਬੰਧੀ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਉਕਤ ਮੁਹਿੰਮ ਤਹਿਤ ਪੁਲਸ ਨੇ ਥਾਣਾ ਸਿਟੀ ਖੇਤਰ ’ਚ ਛੱਜ ਕਾਲੋਨੀ, ਪਲਾਹੀ ਰੋਡ, ਓਂਕਾਰ ਨਗਰ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ’ਚ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਤਲਾਸ਼ੀ ਜਨਤਕ ਹਿੱਤ ਵਿਚ ਜਨਤਕ ਸੁਰੱਖਿਆ ਲਈ ਸਾਵਧਾਨੀ ਵਜੋਂ ਕੀਤੀ ਗਈ ਹੈ। ਇਸੇ ਦੌਰਾਨ ਪੁਲਸ ਨੇ ਪਲਾਹੀ ਰੋਡ ਇਲਾਕੇ ’ਚ ਇਕ ਵਿਅਕਤੀ ਨੂੰ 220 ਨਸ਼ੀਲੀਆਂ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਨੀਸ਼ ਸ਼ਰਮਾ ਉਰਫ਼ ਹੈਨਰੀ ਪੁੱਤਰ ਓਂਮਕਾਰ ਸ਼ਰਮਾ ਵਾਸੀ ਮੁਹੱਲਾ ਨਿਗਾਹਾਂ, ਮੇਹਲੀ ਗੇਟ, ਫਗਵਾੜਾ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ। ਮੁਲਜ਼ਮ ਮੁਨੀਸ਼ ਸ਼ਰਮਾ ਖਿਲਾਫ ਥਾਣਾ ਸਿਟੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਐੱਸ. ਪੀ. ਭੱਟੀ ਨੇ ਦੱਸਿਆ ਕਿ ਇਸੇ ਤਰਜ਼ ’ਤੇ ਫਗਵਾੜਾ ਪੁਲਸ ਆਉਣ ਵਾਲੇ ਦਿਨਾਂ ਵਿਚ ਹੋਰ ਇਲਾਕਿਆਂ ਵਿਚ ਵੀ ਉਕਤ ਮੁਹਿੰਮ ਚਲਾਏਗੀ। ਉਨ੍ਹਾਂ ਲੋਕਾਂ ਨੂੰ ਪੁਲਸ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਜ਼ੋਰਦਾਰ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਕਿਤੇ ਵੀ ਕੁਝ ਗਲਤ ਹੁੰਦਾ ਹੈ ਤਾਂ ਇਸ ਦੀ ਸੂਚਨਾ ਸਬੰਧਤ ਥਾਣੇ, ਪੁਲਸ ਕੰਟਰੋਲ ਰੂਮ ਅਤੇ ਐੱਸ. ਪੀ. ਫਗਵਾੜਾ ਦਫ਼ਤਰ ਨੂੰ ਦਿੱਤੀ ਜਾਵੇ। ਪੁਲਸ ਤੁਰੰਤ ਕਾਰਵਾਈ ਕਰੇਗੀ। ਸੂਚਨਾ ਦੇਣ ਵਾਲੇ ਦਾ ਨਾਮ (ਜੇ ਉਹ ਚਾਹੁੰਦਾ ਹੈ ਤਾਂ) ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਘਰ 'ਚ ਦਾਖ਼ਲ ਹੋ 'ਆਪ' ਵਰਕਰ 'ਤੇ ਚਲਾ ਦਿੱਤੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਦਹਿਲਿਆ ਪੰਜਾਬ, ਘਰ 'ਚ ਦਾਖ਼ਲ ਹੋ 'ਆਪ' ਵਰਕਰ 'ਤੇ ਚਲਾ ਦਿੱਤੀਆਂ ਗੋਲ਼ੀਆਂ
NEXT STORY