ਨੂਰਪੁਰਬੇਦੀ (ਸੰਜੀਵ ਭੰਡਾਰੀ)-ਅਕਸਰ ਵੇਖਣ ’ਚ ਆਇਆ ਹੈ ਕਿ ਜ਼ਿਆਦਾਤਰ ਨੌਜਵਾਨਾਂ ਨੇ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਬੁਲੇਟ ਮੋਟਰਸਾਈਕਲ ਨੂੰ ਇਕ ਸ਼ੌਂਕ ਦਾ ਜ਼ਰੀਆ ਬਣਾ ਕੇ ਰੱਖਿਆ ਹੋਇਆ ਹੈ। ਅੱਜ ਇਕ ਨੌਜਵਾਨ ਨੂੰ ਬੁਲੇਟ ਮੋਟਰਸਾਈਕਲ ’ਤੇ ਮਸਤੀ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਹਰਕਤ ’ਚ ਆਈ ਚੌਕੀ ਕਲਵਾਂ ਦੀ ਪੁਲਸ ਨੇ ਮੁਸਤੈਦੀ ਵਿਖਾਉਂਦਿਆਂ ਚਾਲਕ ਨੂੰ ਕਾਬੂ ਕਰਕੇ ਉਸ ਦੇ ਹੱਥ ’ਚ ਸਾਢੇ 26 ਹਜ਼ਾਰ ਰੁਪਏ ਦਾ ਆਨਲਾਈਨ ਚਲਾਨ ਕੱਟ ਕੇ ਫੜ੍ਹਾ ਦਿੱਤਾ।
ਚੌਂਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਇਕ ਮੋਟਰਸਾਈਕਲ ਚਾਲਕ ਨੌਜਵਾਨ ਚੌਂਕੀ ਦੇ ਅੱਗਿਓਂ ਕਈ ਵਾਰ ਪਟਾਕੇ ਚਲਾਉਂਦੇ ਹੋਇਆ ਲੰਘਿਆ। ਜਿਸ ’ਤੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਨੇ ਨੌਜਵਾਨ ਚਾਲਕ ਨੂੰ ਕਾਬੂ ਕਰਕੇ ਮੋਟਰਸਾਈਕਲ ਨੂੰ ਥਾਣੇ ਵਿਖੇ ਲਿਆਂਦਾ। ਉਨ੍ਹਾਂ ਬਾਕਾਇਦਾ ਮੋਟਰਸਾਈਕਲ ਦੇ ਪਟਾਕੇ ਵਜਾਉਂਦੇ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ। ਇਸ ਦੌਰਾਨ ਪੁਲਸ ਨੇ ਚਾਲਕ ਕੋਲ ਲਾਇਸੈਂਸ, ਬੀਮਾ ਅਤੇ ਹੋਰ ਦਸਤਾਵੇਜ਼ ਵਗੈਰਾ ਨਾ ਹੋਣ ’ਤੇ ਉਸ ਦਾ ਮੌਕੇ ’ਤੇ ਹੀ ਆਨਲਾਈਨ ਸਾਢੇ 26 ਹਜ਼ਾਰ ਰੁਪਏ ਦਾ ਚਲਾਨ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਨੂਰਪੁਰਬੇਦੀ ’ਚ ਕਿਸੇ ਦੋਪਹੀਆ ਵਾਹਨ ਚਾਲਕ ਦਾ ਹਜ਼ਾਰਾਂ ਰੁਪਏ ਦਾ ਚਲਾਨ ਕੀਤਾ ਗਿਆ ਹੋਵੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗ ਗਈ ਇਹ ਪਾਬੰਦੀ
ਉਨ੍ਹਾਂ ਆਖਿਆ ਕਿ ਬੁਲੇਟ ਮੋਟਰਸਾਈਕਲਾਂ ’ਤੇ ਮਸਤੀ ਕਰਨ ਵਾਲਿਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਅਜਿਹੇ ਚਲਾਨ ਹੋਰਨਾਂ ਨੌਵਜਾਨਾਂ ਲਈ ਸਬਕ ਹੋਵੇਗਾ। ਇਸ ਦੌਰਾਨ ਭਾਵੇਂ ਪੁਲਸ ਚਲਾਨ ਦੇ ਨਾਲ-ਨਾਲ ਜਨਤਕ ਥਾਂ ’ਤੇ ਗਲਤ ਡਰਾਇਵਿੰਗ ਕਰਨ ਦੇ ਦੋਸ਼ ਹੇਠ 279 ਆਈ. ਪੀ. ਸੀ. ਤਹਿਤ ਵੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਸਕਦੀ ਸੀ ਪਰ ਨੌਜਵਾਨ ਦੇ ਭਵਿੱਖ ਨੂੰ ਵੇਖਦਿਆਂ ਡੀ. ਐੱਸ. ਪੀ. ਅਨੰਦਪੁਰ ਸਾਹਿਬ ਅਜੇ ਸਿੰਘ ਦੇ ਕਹਿਣ ’ਤੇ ਪੁਲਸ ਨੇ ਉਕਤ ਚਲਾਨ ਕੱਟ ਕੇ ਚਾਲਕ ਨੂੰ ਭਵਿੱਖ ’ਚ ਅਜਿਹੀ ਹਰਕਤ ਨਾ ਕਰਨ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ।
ਇਹ ਵੀ ਪੜ੍ਹੋ : ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਮੁਲਾਜ਼ਮਾਂ ਨੂੰ ਵੱਡਾ ਹੁਕਮ ਤੇ ਮਹਾਕੁੰਭ ਦੀ ਸ਼ੁਰੂਆਤ, ਜਾਣੋ ਦੇਸ਼-ਵਿਦੇਸ਼ ਦੀਆਂ ਟੌਪ 10 ਖਬਰਾਂ
NEXT STORY