ਜਲੰਧਰ (ਚੋਪੜਾ)–ਟਰਾਂਸਪੋਰਟ ਵਿਭਾਗ ਪੰਜਾਬ ਦੇ ਸੈਕਟਰੀ ਦਿਲਰਾਜ ਸਿੰਘ (ਆਈ. ਏ. ਐੱਸ.) ਨੇ ਬੀਤੇ ਦਿਨੀਂ ਜਾਰੀ ਕੀਤੇ ਗਲਤ ਹੁਕਮ ਨੂੰ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਛਾਪਣ ਤੋਂ ਬਾਅਦ ਪੁਰਾਣੇ ਹੁਕਮ ਨੂੰ ਦਰੁੱਸਤ ਕਰਦਿਆਂ ਨਵੇਂ ਹੁਕਮ ਜਾਰੀ ਕਰਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਿਜਨਲ ਟਰਾਂਸਪੋਰਟ ਅਧਿਕਾਰੀ ਰਵਿੰਦਰ ਸਿੰਘ ਗਿੱਲ ਨੂੰ ਆਰ. ਟੀ. ਓ. ਜਲੰਧਰ ਦਾ ਐਡੀਸ਼ਨਲ ਚਾਰਜ ਸੌਂਪਿਆ ਹੈ।
ਨਵੇਂ ਹੁਕਮ ਤੋਂ ਬਾਅਦ ਰਵਿੰਦਰ ਸਿੰਘ ਗਿੱਲ ਨੇ ਬੀਤੇ ਦਿਨ ਆਰ. ਟੀ. ਓ. ਜਲੰਧਰ ਦਾ ਐਡੀਸ਼ਨਲ ਚਾਰਜ ਸੰਭਾਲ ਲਿਆ ਹੈ, ਜਿਸ ਉਪਰੰਤ ਪਿਛਲੇ ਮਹੀਨੇ ਤੋਂ ਰੁਕੇ ਹਜ਼ਾਰਾਂ ਲਾਇਸੈਂਸ-ਆਰ. ਸੀ. ਅਤੇ ਹੋਰ ਅਰਜ਼ੀਆਂ ਨੂੰ ਅਪਰੂਵਲ ਮਿਲਣ ਦੀ ਆਸ ਬੱਝ ਗਈ ਹੈ। ਰਵਿੰਦਰ ਸਿੰਘ ਗਿੱਲ ਨੇ ਆਰ. ਟੀ. ਓ. ਦਾ ਕਾਰਜਭਾਰ ਸੰਭਾਲਣ ਉਪਰੰਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨਾਲ ਰਸਮੀ ਤੌਰ ’ਤੇ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਗੁੜ ਵਾਲੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ
ਇਸ ਦੌਰਾਨ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਹੁਣ ਉਹ ਹੁਸ਼ਿਆਰਪੁਰ ਅਤੇ ਜਲੰਧਰ ਦੋਵਾਂ ਜ਼ਿਲ੍ਹਿਆਂ ਦੇ ਆਰ. ਟੀ. ਓ. ਦਾ ਕੰਮ ਵੇਖਣਗੇ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਲਾਇਸੈਂਸ-ਆਰ. ਸੀ. ਦੀ ਪੈਂਡੈਂਸੀ ਨੂੰ ਖਤਮ ਕਰ ਕੇ ਲੋਕਾਂ ਨੂੰ ਰਾਹਤ ਦੇਣ ਦੀ ਹੋਵੇਗੀ। ਉਹ ਹਫਤੇ ਵਿਚ 2 ਦਿਨ ਜਲੰਧਰ ਬੈਠਿਆ ਕਰਨਗੇ। ਇਸ ਤੋਂ ਇਲਾਵਾ ਉਹ ਆਪਣੀ ਆਈ. ਡੀ. ਤੋਂ ਅਰਜ਼ੀਆਂ ਨੂੰ ਅਪਰੂਵਲ ਦੇਣ ਦਾ ਕੰਮ ਲਗਾਤਾਰ ਜਾਰੀ ਰੱਖਣਗੇ। ਉਹ ਹੁਸ਼ਿਆਰਪੁਰ ਵਿਚ ਵੀ ਸਮਾਂ ਕੱਢ ਕੇ ਜਲੰਧਰ ਜ਼ਿਲ੍ਹੇ ਦਾ ਕੰਮ ਨਿਪਟਾਉਣ ਨੂੰ ਤਵੱਜੋ ਦਿਆ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਕੁਝ ਦਿਨਾਂ ਦਾ ਸਮਾਂ ਦੇਣ ਤਾਂ ਕਿ ਉਹ ਆਰ. ਟੀ. ਓ. ਦਾ ਕੰਮਕਾਜ ਪਟੜੀ ’ਤੇ ਲਿਆ ਸਕਣ।
ਆਰ. ਟੀ. ਓ. ਨੇ ਕਿਹਾ ਕਿ ਵਿਭਾਗ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਉਹ ਠੋਸ ਕਦਮ ਚੁੱਕਣਗੇ ਅਤੇ ਪ੍ਰਾਈਵੇਟ ਏਜੰਟਾਂ ਦੀ ਨਕੇਲ ਕੱਸਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਿਵਅਕਤੀ ਆਰ. ਟੀ. ਓ. ਨਾਲ ਸਬੰਧਤ ਕੰਮ ਲਈ ਨਿਰਧਾਰਿਤ ਕੀਤੇ 2 ਦਿਨਾਂ ਵਿਚ ਜਲੰਧਰ ਦਫਤਰ ਵਿਚ ਉਨ੍ਹਾਂ ਨੂੰ ਮਿਲ ਸਕਦਾ ਹੈ। ਉਹ ਵਿਭਾਗੀ ਕਲਰਕਾਂ ਅਤੇ ਹੋਰਨਾਂ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨਗੇ ਕਿ ਉਹ ਏਜੰਟਾਂ ਤੋਂ ਆਪਣੀ ਦੂਰੀ ਬਣਾਉਣ, ਨਹੀਂ ਤਾਂ ਜਿਸ ਕਿਸੇ ਕਰਮਚਾਰੀ ਦੀ ਮਿਲੀਭੁਗਤ ਦੀ ਸ਼ਿਕਾਇਤ ਪ੍ਰਾਪਤ ਹੋਈ ਤਾਂ ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ, 2 ਮਾਸੂਮਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਨਿਸ਼ਾਨਾ
ਲਾਇਸੈਂਸ-ਆਰ. ਸੀ. ਦੀ ਅਪਰੂਵਲ ਦਾ ਕੰਮ ਵੰਡਿਆ, ਏ. ਆਰ. ਟੀ. ਓ. ਲਾਇਸੈਂਸ ਦੀ ਅਪਰੂਵਲ ਦਾ ਕੰਮ ਵੇਖਣਗੇ
‘ਜਗ ਬਾਣੀ’ ਵੱਲੋਂ ਨਵੇਂ ਏ. ਆਰ. ਟੀ. ਓ. ਕੋਲ ਅਪਰੂਵਲ ਦੀ ਪਾਵਰ ਨਾ ਹੋਣ ਅਤੇ ਪੈਂਡੈਂਸੀ ਦੇ ਗ੍ਰਾਫ ਦੇ ਹਜ਼ਾਰਾਂ ਤਕ ਪਹੁੰਚਣ ਸਬੰਧੀ ਛਾਪੀ ਖਬਰ ਦਾ ਨੋਟਿਸ ਲੈਂਦਿਆਂ ਨਵੇਂ ਆਰ. ਟੀ. ਓ. ਰਵਿੰਦਰ ਸਿੰਘ ਗਿੱਲ ਨੇ ਲਾਇਸੈਂਸ-ਆਰ. ਸੀ. ਦੀ ਅਪਰੂਵਲ ਦਾ ਕੰਮ ਵੰਡ ਦਿੱਤਾ ਹੈ, ਜਿਸ ਤਹਿਤ ਹੁਣ ਨਵੇਂ ਲਰਨਿੰਗ ਲਾਇਸੈਂਸ, ਡਰਾਈਵਿੰਗ ਲਾਇਸੈਂਸ, ਇੰਟਰਨੈਸ਼ਨਲ ਲਾਇਸੈਂਸ ਸਮੇਤ ਲਾਇਸੈਂਸ ਸਬੰਧੀ ਹੋਰਨਾਂ ਕੰਮਾਂ ਦੀ ਅਪਰੂਵਲ ਏ. ਆਰ. ਟੀ. ਓ. ਵਿਜੇ ਗੋਇਲ ਵੇਖਿਆ ਕਰਨਗੇ, ਜਦੋਂ ਕਿ ਵਾਹਨਾਂ ਦੀ ਆਰ. ਸੀ. ਅਤੇ ਹੋਰ ਕੰਮਾਂ ਦੀ ਅਪਰੂਵਲ ਦੇਣ ਦਾ ਕੰਮ ਉਹ ਖੁਦ ਕਰਿਆ ਕਰਨਗੇ।
ਰਵਿੰਦਰ ਗਿੱਲ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਅਪਰੂਵਲ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਸਕੇਗੀ। ਮਾਰਚ ਮਹੀਨੇ ਵਿਚ ਹੀ ਪੈਂਡੈਂਸੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਵਿਚ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਆਰ. ਟੀ. ਓ. ਦੀ ਉਨ੍ਹਾਂ ਦੀ ਆਈ. ਡੀ. ਪਹਿਲਾਂ ਤੋਂ ਚੱਲ ਰਹੀ ਹੈ, ਜਿਸ ਵਿਚ ਜਲੰਧਰ ਆਰ. ਟੀ. ਓ. ਦੀ ਸਿਰਫ਼ ਐਡੀਸ਼ਨ ਕਰਨੀ ਹੋਵੇਗੀ ਅਤੇ ਉਸ ਦੇ ਲਈ ਚੰਡੀਗੜ੍ਹ ਦਫ਼ਤਰ ਤੋਂ ਅੱਜ ਹੀ ਅਪਰੂਵਲ ਮਿਲ ਜਾਵੇਗੀ, ਜਿਸ ਦੇ ਤੁਰੰਤ ਬਾਅਦ ਅਪਰੂਵਲ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਉਮੀਦ ਹੈ ਕਿ ਏ. ਆਰ. ਟੀ. ਓ. ਦੀ ਵਿਭਾਗੀ ਆਈ. ਡੀ. ਵੀ ਜੈਨਰੇਟ ਹੋ ਜਾਵੇਗੀ।
ਇਹ ਵੀ ਪੜ੍ਹੋ: ਹਾਦਸੇ ਨੇ ਉਜਾੜੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਪਰਤ ਰਹੇ ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਗੁੜ ਵਾਲੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ
NEXT STORY