ਸ਼ਾਹਕੋਟ (ਅਰੁਣ)- ਵਿਸ਼ਵ ਵਾਤਾਵਰਨ ਦਿਵਸ ਮੌਕੇ ਰੈੱਡ ਰਿਬਨ ਵੈਲਫੇਅਰ ਕਲੱਬ ਸ਼ਾਹਕੋਟ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉਤੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਦੀ ਸ਼ੁਰੂਆਤ ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ,ਸਰਪ੍ਰਸਤ ਮੇਜਰ ਸਿੰਘ ਮੰਡ, ਸਕੱਤਰ ਰਾਕੇਸ਼ ਕੁਮਾਰ ਖਹਿਰਾ, ਮੀਡੀਆ ਇੰਚਾਰਜ ਸੁਰਿੰਦਰ ਕੁਮਾਰ ਤੇਜੀ, ਵਾਈਸ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਗਊਸ਼ਾਲਾ ਨੇੜੇ ਤਲਾਬ ਵਾਲੇ ਮੰਦਰ ਵਿਖੇ ਬੂਟੇ ਲਗਾ ਕੇ ਕੀਤੀ।
ਇਹ ਵੀ ਪੜ੍ਹੋ : ਟਰੇਨ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਦੇ ਆਖਰੀ ਹਫ਼ਤੇ ਰੱਦ ਰਹਿਣਗੀਆਂ 29 ਟਰੇਨਾਂ
ਇਸ ਮੌਕੇ ਅਰੋੜਾ ਮਹਾਂ ਸਭਾ ਦੇ ਪ੍ਰਧਾਨ ਪਰਵੀਨ ਗਰੋਵਰ, ਹੈਲਪਲਾਈਨ ਗਰੁੱਪ ਦੇ ਪ੍ਰਧਾਨ ਸੀਤਾ ਰਾਮ ਠਾਕੁਰ, ਨਿਰੋਗ ਯੋਗ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਮੈਸਨ, ਸਮਾਜ ਸੇਵਕ ਸੁਸ਼ੀਲ ਰਿਹਾਨ ਨੇ ਉਚੇਚੇ ਤੌਰ ਉਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸਕੱਤਰ ਰਕੇਸ਼ ਕੁਮਾਰ ਖਹਿਰਾ ਅਤੇ ਅਰੋੜਾ ਮਹਾਂ ਸਭਾ ਦੇ ਪ੍ਰਧਾਨ ਗਰੋਵਰ ਨੇ ਦੱਸਿਆ ਕਿ ਗੰਦਲੇ ਹੋ ਚੁੱਕੇ ਵਾਤਾਵਰਨ ਨੂੰ ਬਚਾਉਣ ਲਈ ਅਤੇ ਘੱਟ ਰਹੀ ਆਕਸੀਜਨ ਦੀ ਮਾਤਰਾ ਨੂੰ ਕਾਇਮ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਇਨਸਾਨੀਅਤ ਸ਼ਰਮਸਾਰ, ਬਾਜ਼ਾਰ 'ਚ ਰੋਂਦੇ ਬੱਚੇ ਨੂੰ ਇਕੱਲੇ ਛੱਡ ਫਰਾਰ ਹੋਈ ਮਹਿਲਾ
ਸਰਪ੍ਰਸਤ ਮੇਜਰ ਸਿੰਘ ਮੰਡ ਅਤੇ ਮੀਡੀਆ ਇੰਚਾਰਜ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਡਾ ਕਲੱਬ ਭਵਿੱਖ ਵਿਚ ਵੀ ਇਸੇ ਤਰਾਂ ਸਮਾਜ ਸੇਵਾ ਦੇ ਕੰਮ ਕਰਦਾ ਰਹੇਗਾ। ਇਸ ਮੌਕੇ ਡਾਕਟਰ ਨਰੇਸ਼ ਸੱਗੂ ਸਰਪ੍ਰਸਤ, ਮਾਸਟਰ ਕੁਲਜੀਤ ਸਰਪ੍ਰਸਤ, ਚੇਅਰਮੈਨ ਧਰਮਵੀਰ ਅਰੋੜਾ, ਮਾਸਟਰ ਪਵਨ ਅਗਰਵਾਲ, ਪ੍ਰਿਤਪਾਲ ਸਿੰਘ, ਜਤਿੰਦਰ ਅਰੋੜਾ, ਸੁਰਿੰਦਰ ਕੁਮਾਰ ਤੇ ਜੀ, ਹਰਪਾਲ ਸਿੰਘ ਮੁੱਤੀ, ਰੇਸ਼ਮ ਸਿੰਘ ਬਾਜਵਾ, ਮਨਦੀਪ ਸਿੰਘ ਝੀਤਾ, ਲੰਬਰਦਾਰ ਕੁਲਜੀਤ ਸਿੰਘ, ਅਮਨਦੀਪ ਸੋਨੂੰ, ਮੁੱਖ ਸਲਾਹਕਾਰ ਤਾਰਾ ਬਹਾਦਰ, ਸੰਦੀਪ ਸਹਿਦੇਵ, ਸਰਬਜੀਤ ਸਿੰਘ , ਸੁਰਿੰਦਰਜੀਤ ਸਿੰਘ, ਦਵਿੰਦਰ ਸਿੰਘ ਪੰਧੇਰ, ਮਿਹਰ ਦੀਪ ਸਿੰਘ, ਗੌਰਵ ਧਾਲੀਵਾਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਗੂਗਲ ਤੋਂ ਬੈਂਕ ਦੇ ਕਸਟਮਰ ਕੇਅਰ ਦਾ ਨੰਬਰ ਲੈਣ ਵਾਲੇ ਹੋ ਜਾਣ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦੀ ਹੈ ਅਜਿਹੀ ਠੱਗੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਬਾਹਰੋਂ ਆਈ ਪੁਲਸ ਫੋਰਸ ਦੇ ਵਾਪਸ ਜਾਣ ਕਾਰਨ ਸੱਤ ਅੰਤਰਰਾਜੀ ਨਾਕੇ ਬੰਦ
NEXT STORY