ਜਲੰਧਰ (ਕਮਲੇਸ਼)— ਲੁੱਟ ਦੇ ਇਰਾਦੇ ਨਾਲ ਕੁਝ ਵਿਅਕਤੀਆਂ ਨੇ ਏ. ਐੱਮ. ਪੀ. ਐੱਮ. ਰੈਸਟੋਰੈਂਟ 'ਤੇ ਹਮਲਾ ਕਰ ਦਿੱਤਾ, ਜਿਸ 'ਚ ਰੈਸਟੋਰੈਂਟ ਦੇ 3 ਵਰਕਰ ਗੰਭੀਰ ਜ਼ਖਮੀ ਹੋ ਗਏ। ਰੈਸਟੋਰੈਂਟ ਦੇ ਮਾਲਕ ਹਰੀਸ਼ ਜੈਨ ਨੇ ਦੱਸਿਆ ਕਿ ਐਤਵਾਰ ਅਚਾਨਕ ਕੁਝ ਲੋਕਾਂ ਨੇ ਲੁੱਟ ਦੀ ਨੀਅਤ ਨਾਲ ਰੈਸਟੋਰੈਂਟ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ, ਜਿਸ ਕਾਰਨ ਉਨ੍ਹਾਂ ਨੇ ਰੈਸਟੋਰੈਂਟ ਦੇ ਵਰਕਰ ਵਿਜੇ ਰਾਏ, ਸਾਰਥਕ ਸੂਦ, ਰਾਹੁਲ ਤ੍ਰਿਪਾਠੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।
ਜ਼ਖਮੀ ਵਿਜੇ ਨੇ ਦੱਸਿਆ ਕਿ ਅਚਾਨਕ ਹੀ ਰੈਸਟੋਰੈਂਟ 'ਚ ਕੁਝ ਲੋਕਾਂ ਨੇ ਦਾਖਲ ਹੁੰਦੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਕਈ ਜਗ੍ਹਾ ਡੂੰਘੀਆਂ ਸੱਟਾਂ ਲਗੀਆਂ। ਤਿੰਨਾਂ ਜ਼ਖਮੀਆਂ ਨੇ ਸਿਵਲ ਹਸਪਤਾਲ 'ਚ ਐੱਮ. ਐੱਲ. ਆਰ. ਕਟਵਾ ਦਿੱਤੀ ਹੈ ਅਤੇ ਮਾਮਲੇ ਦੀ ਸ਼ਿਕਾਇਤ ਥਾਣਾ ਨੰ. 6 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ 'ਚ ਲੱਗੀ ਹੋਈ ਹੈ।
ਬਿਜਲੀ ਕੁਨੈਕਸ਼ਨ ਕੱਟਣ ਕਾਰਨ 3 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ
NEXT STORY