ਰੂਪਨਗਰ (ਸੱਜਣ ਸੈਣੀ)— ਪੁਲਸ ਨੇ ਇਕ ਬੀ-ਕੈਟਾਗਿਰੀ ਦੇ ਗੈਂਗਸਟਰ ਨੂੰ ਫੜਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਗੈਂਗਸਟਰ ਦਾ ਨਾਮ ਸਤੀਸ਼ ਕੁਮਾਰ ਉਰਫ ਕਾਕਾ ਹੈ ਜੋ ਕਿ ਰੋਪੜ ਜ਼ਿਲੇ ਦੇ ਹੀ ਪਿੰਡ ਭਲਾਣ ਦਾ ਰਹਿਣ ਵਾਲਾ ਹੈ ਅਤੇ ਉਕਤ ਗੈਂਗਸਟਰ ਪਿੰਦਰੀ ਗੈਂਗ ਅਤੇ ਜੱਗੂ ਭਗਵਾਨ ਪੁਰੀਆ ਗਰੁੱਪ ਨਾਲ ਸਬੰਧਤ ਹੈ , ਜਿਸ ਦੇ ਖਿਲਾਫ ਜ਼ਿਲਾ ਰੂਪਨਗਰ ਦੇ ਵੱਖ-ਵੱਖ ਥਾਣਿਆਂ 'ਚ ਪਹਿਲਾਂ ਵੀ ਕਤਲ, ਲੁੱਟ ਖੋਹਾਂ ਆਦਿ ਦੇ 18 ਮੁਕਦਮੇ ਦਰਜ ਹਨ ਜਿਨ੍ਹਾਂ 'ਚ ਇਹ ਫਰਾਰ ਚੱਲ ਰਿਹਾ ਸੀ।
ਇੰਚਾਰਜ ਅਮਰਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਗੈਂਗਸਟਰ ਨੇ 2 ਫਰਵਰੀ 2019 ਨੂੰ ਨੰਗਲ ਵਿਖੇ ਇਕ ਵਿਆਹ ਸਮਾਗਮ ਦੌਰਾਨ ਫਾਇਰ ਕਰਕੇ ਦੋ ਵਿਅਕਤੀਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਬਾਅਦ ਪੁਲਸ ਵਲੋਂ ਮੁਕੱਦਮਾ ਦਰਜ ਕਰਕੇ ਇਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲਸ ਵਲੋਂ ਉਕਤ ਗੈਂਗਸਟਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਅਲਰਟ: ਜਲੰਧਰ ਪੁਲਸ ਨੇ ਵਧਾਈ ਇੰਡੀਅਨ ਆਇਲ ਡੰਪ ਦੀ ਸੁਰੱਖਿਆ
NEXT STORY