ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)- ਪੋਂਗ ਡੈਮ ਵੱਲੋਂ ਲਗਾਤਾਰ ਬਿਆਸ ਦਰਿਆ ਵਿੱਚ ਪਾਣੀ ਛੱਡਣ ਦੇ ਕਾਰਨ ਬਿਆਸ ਦਰਿਆ ਦੇ ਪਾਣੀ ਨੇ ਓਵਰਫਲੋ ਹੋ ਕੇ ਜਿੱਥੇ ਹਜ਼ਾਰਾਂ ਏਕੜ ਫਸਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਉੱਥੇ ਹੀ ਦਰਿਆ ਦੇ ਨੇੜਲੇ ਪਿੰਡ ਅਬਦੁੱਲਾਪੁਰ, ਫਤਾ ਕੁੱਲਾ, ਮੇਵਾ ਮਿਆਣੀ, ਰੜਾ ਮੰਡ ਪਾਣੀ ਵਿੱਚ ਘਿਰ ਗਏ। ਇਹਨਾਂ ਪਿੰਡਾਂ ਵਿੱਚ ਅਬਦੁੱਲਾਪੁਰ ਅਤੇ ਫਤਿਹ ਕੁੱਲਾ ਚੋਂ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਵੱਲੋਂ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਆ ਸਥਾਨਾਂ ਤੇ ਲਿਜਾਇਆ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਪਿਛਲੇ ਦਿਨਾਂ ਤੋਂ ਬਿਆਸ ਦਰਿਆ ਦੇ ਆਸ ਪਾਸ ਤਾਇਨਾਤ ਸੀ ਅਤੇ ਅੱਜ 12 ਅਗਸਤ ਨੂੰ ਪਾਣੀ ਓਵਰਫਲੋ ਹੋਣ ਕਾਰਨ ਅਬਦੁੱਲਾਪੁਰ ਪਿੰਡ ਦੇ ਘਰਾਂ ਵਿੱਚ ਵੜ ਚੁੱਕਾ ਹੈ ਜਿਸ ਉਪਰੰਤ ਟੀਮ ਵੱਲੋਂ ਰੈਸਕਿਊ ਆਪਰੇਸ਼ਨ ਕਰਦੇ ਹੋਏ ਇਹਨਾਂ ਲੋਕਾਂ ਨੂੰ ਸਮਾਨ ਸਮੇਤ ਮਿਆਣੀ ਪਾਸੇ ਵੱਲ ਸੁਰੱਖਿਆ ਸਥਾਨਾਂ ਤੇ ਪਹੁੰਚਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜੇਕਰ ਪੋਂਗ ਡੈਮ ਵੱਲੋਂ ਦਰਿਆ ਵਿੱਚ ਹੋਰ ਪਾਣੀ ਛੱਡਿਆ ਜਾਂਦਾ ਹੈ ਤਾਂ ਹਾਲਾਤ ਇਸ ਤੋਂ ਵੀ ਮਾੜੇ ਹੋ ਸਕਦੇ ਜਿਕਰ ਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋਣ ਕਾਰਨ ਫੋਂਗ ਟਾਈਮ ਵੱਲੋਂ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਹ ਪਾਣੀ ਹੁਣ ਓਵਰ ਹੋ ਕੇ ਜਿੱਥੇ ਫਸਲਾਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ ਉੱਥੇ ਹੀ ਪਿੰਡਾਂ ਵਿੱਚ ਵੀ ਬੁਰੀ ਤਰਹਾਂ ਬੜ ਚੁੱਕਾ ਹੈ।
ਉਧਰ ਦੂਸਰੇ ਪਾਸੇ ਹੜਾਂ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਕਮਿਸ਼ਨਰੇਟ ਪੁਲਸ ਜਲੰਧਰ ਨੇ ਸ਼ਹਿਰ 'ਚ ਲਾਏ ਹਾਈ-ਟੈੱਕ ਨਾਕੇ
NEXT STORY