ਜਲੰਧਰ (ਜ. ਬ.)–ਟਾਂਡਾ ਰੋਡ ’ਤੇ ਪੰਕਚਰ ਲੁਆਉਂਦਿਆਂ ਕਥਿਤ ਰੂਪ ਵਿਚ ਇਨੋਵਾ ਗੱਡੀ ਵਿਚੋਂ ਗਾਇਬ ਹੋਏ ਲੱਖਾਂ ਰੁਪਏ ਦੇ ਮਾਮਲੇ ਵਿਚ ਪੁਲਸ ਦੇ ਹੱਥ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਲੱਗ ਸਕਿਆ। ਪੁਲਸ ਇਸ ਮਾਮਲੇ ਵਿਚ ਕਈ ਬਿੰਦੂਆਂ ’ਤੇ ਜਾਂਚ ਕਰ ਰਹੀ ਹੈ ਪਰ ਹੁਣ ਟਾਂਡਾ ਰੋਡ ਦੇ ਵਪਾਰੀਆਂ ਵਿਚ ਚਰਚਾ ਹੈ ਕਿ ਬੈਗ ਵਿਚ 12 ਲੱਖ ਨਹੀਂ, ਸਗੋਂ 30 ਲੱਖ ਰੁਪਏ ਤੋਂ ਵੀ ਜ਼ਿਆਦਾ ਸਨ। ਹਾਲਾਂਕਿ ਵਾਰਦਾਤ ਵਾਲੀ ਸ਼ਾਮ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਾਰੋਬਾਰੀ ਨਿਸ਼ਚਲ ਗੁਪਤਾ ਦੇ ਰਿਸ਼ਤੇਦਾਰ 12 ਲੱਖ ਤੋਂ ਵੱਧ ਪੈਸੇ ਹੋਣ ਦੀ ਗੱਲ ਕਰ ਰਹੇ ਸਨ ਪਰ ਐੱਫ. ਆਈ. ਆਰ. ਵਿਚ 12 ਲੱਖ ਰੁਪਏ ਚੋਰੀ ਹੋਣ ਦੀ ਹੀ ਗੱਲ ਕਹੀ ਗਈ ਹੈ।
ਪੁਲਸ ਨੇ ਇਸ ਮਾਮਲੇ ਵਿਚ ਭਾਰਤ ਸਟੀਲ ਇੰਡਸਟਰੀ ਦੇ ਬਿਲਕੁਲ ਸਾਹਮਣੇ ਸਥਿਤ ਚਾਹ ਵਾਲੇ ਕੋਲੋਂ ਵੀ ਪੁੱਛਗਿੱਛ ਕੀਤੀ ਹੈ ਕਿਉਂਕਿ ਨਿਸ਼ਚਲ ਗੁਪਤਾ ਦੀ ਇਨੋਵਾ ਗੱਡੀ ਵਾਰਦਾਤ ਤੋਂ ਪਹਿਲਾਂ ਚਾਹ ਵਾਲੇ ਦੇ ਸਟਾਲ ਦੇ ਬਿਲਕੁਲ ਨਾਲ ਖੜ੍ਹੀ ਸੀ। ਇਸ ਤੋਂ ਇਲਾਵਾ ਪੁਲਸ ਨੂੰ ਇਹ ਵੀ ਸ਼ੱਕ ਹੈ ਕਿ ਜੇਕਰ ਇਨੋਵਾ ਗੱਡੀ ਨੂੰ ਪੰਕਚਰ ਕੀਤਾ ਗਿਆ ਹੋਵੇਗਾ ਤਾਂ ਚਾਹ ਵਾਲੇ ਨੂੰ ਇਸ ਦੀ ਜਾਣਕਾਰੀ ਹੋਵੇਗੀ ਪਰ ਪੁੱਛਗਿੱਛ ਦੌਰਾਨ ਚਾਹ ਵਾਲੇ ਕੋਲੋਂ ਵੀ ਕੋਈ ਜਾਣਕਾਰੀ ਜਾਂ ਸਬੂਤ ਨਹੀਂ ਮਿਲ ਸਕਿਆ। ਚਾਹ ਵਾਲੇ ’ਤੇ ਪੁਲਸ ਨੂੰ ਸ਼ੱਕ ਇਸ ਲਈ ਵੀ ਪਿਆ ਕਿਉਂਕਿ ਉਹ ਭਾਰਤ ਸਟੀਲ ਇੰਡਸਟਰੀ ਵਿਚ ਵੀ ਚਾਹ ਦੇਣ ਜਾਂਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਐਕਸ਼ਨ ’ਚ ਟਰਾਂਸਪੋਰਟ ਮਹਿਕਮਾ, ਬਾਦਲਾਂ ਦੀ ਬੱਸ ਸਣੇ 7 ਦੇ ਕੱਟੇ ਚਲਾਨ, 3 ਬੱਸਾਂ ਜ਼ਬਤ
ਸੂਤਰਾਂ ਦੀ ਮੰਨੀਏ ਤਾਂ ਇਸ ਦਿਨ ਇਕ ਅਣਪਛਾਤਾ ਵਿਅਕਤੀ ਉਸ ਕੋਲ ਚਾਹ ਪੀਣ ਆਇਆ ਸੀ ਪਰ ਚਾਹ ਵਾਲੇ ਨੇ ਕਿਹਾ ਕਿ ਉਸ ਨੇ ਉਕਤ ਵਿਅਕਤੀ ਨੂੰ ਗੱਡੀ ਦੇ ਨੇੜੇ ਜਾਂਦਿਆਂ ਨਹੀਂ ਦੇਖਿਆ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਸਿਰਫ 20 ਮੀਟਰ ਘੇਰੇ ਵਿਚ ਕਈ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਪਰ ਕਿਸੇ ਵੀ ਕੈਮਰੇ ਵਿਚ ਕੋਈ ਵਿਅਕਤੀ ਵਾਰਦਾਤ ਨੂੰ ਅੰਜਾਮ ਦਿੰਦਾ ਜਾਂ ਫਿਰ ਕੈਸ਼ ਨਾਲ ਭਰਿਆ ਬੈਗ ਲਿਜਾਂਦਾ ਵਿਖਾਈ ਨਹੀਂ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨੰਬਰ 8 ਦੇ ਏ. ਐੱਸ. ਆਈ. ਬਲਕਰਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਈ ਬਿੰਦੂਆਂ ’ਤੇ ਜਾਰੀ ਹੈ ਅਤੇ ਜਲਦ ਇਸ ਮਾਮਲੇ ਨੂੰ ਟਰੇਸ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਪੁੱਜਾ ਅਕਾਲੀ ਦਲ ਦਾ ਵਫ਼ਦ, ਬੀਬੀ ਬਾਦਲ ਨੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ਼ ਕੀਤਾ ਸਾਂਝਾ
ਜ਼ਿਕਰਯੋਗ ਹੈ ਕਿ 30 ਸਤੰਬਰ ਨੂੰ ਦੇਰ ਸ਼ਾਮ ਟਾਂਡਾ ਰੋਡ ’ਤੇ ਸਥਿਤ ਭਾਰਤ ਸਟੀਲ ਇੰਡਸਟਰੀ ਦੇ ਨਿਸ਼ਚਲ ਗੁਪਤਾ ਬੈਗ ਵਿਚ ਲੱਖਾਂ ਰੁਪਏ ਪਾ ਕੇ ਘਰ ਲਈ ਚੱਲੇ ਸਨ। ਜਿਉਂ ਹੀ ਉਹ ਦੁਕਾਨ ਦੇ ਸਾਹਮਣੇ ਖੜ੍ਹੀ ਇਨੋਵਾ ਗੱਡੀ ਵਿਚ ਬੈਗ ਰੱਖ ਕੇ ਉਸ ਵਿਚ ਬੈਠਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਗੱਡੀ ਦਾ ਟਾਇਰ ਪੰਕਚਰ ਸੀ। ਨਿਸ਼ਚਲ ਗੁਪਤਾ ਦਾ ਕਹਿਣਾ ਸੀ ਕਿ ਦੁਕਾਨ ਤੋਂ ਸਿਰਫ਼ 20 ਮੀਟਰ ਦੀ ਦੂਰੀ ’ਤੇ ਪੰਕਚਰਾਂ ਦੀ ਦੁਕਾਨ ਹੈ, ਜਿੱਥੇ ਉਨ੍ਹਾਂ ਗੱਡੀ ਖੜ੍ਹੀ ਕਰਕੇ ਆਪਣੇ ਵੱਡੇ ਭਰਾ ਨੂੰ ਪੈਸਿਆਂ ਵਾਲਾ ਬੈਗ ਲਿਜਾਣ ਲਈ ਫੋਨ ਕੀਤਾ। ਇਸ ਦੌਰਾਨ ਜਦੋਂ ਉਹ ਡਿੱਕੀ ਵਿਚੋਂ ਸਟਿੱਪਣੀ ਕੱਢ ਰਹੇ ਸਨ ਤਾਂ ਉਨ੍ਹਾਂ ਦਾ ਭਰਾ ਬੈਗ ਲੈਣ ਆ ਗਿਆ ਅਤੇ ਜਿਉਂ ਹੀ ਉਹ ਡਰਾਈਵਿੰਗ ਸੀਟ ਦੇ ਨਾਲ ਵਾਲੀ ਸੀਟ ਤੋਂ ਬੈਗ ਚੁੱਕਣ ਲੱਗੇ ਤਾਂ ਦੇਖਿਆ ਕਿ ਉਹ ਗਾਇਬ ਸੀ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਗੱਡੀ ਦੇ ਟਾਇਰ ਨੂੰ ਜਾਣਬੁੱਝ ਕੇ ਪੰਕਚਰ ਕੀਤਾ ਗਿਆ ਸੀ। ਜਾਂਚ ਵਿਚ ਪਾਇਆ ਗਿਆ ਕਿ ਨਿਸ਼ਚਲ ਗੁਪਤਾ ਦੁਕਾਨ ਵਿਚੋਂ ਬੈਗ ਸਮੇਤ ਬਾਹਰ ਆਉਂਦੇ ਦਿਸ ਰਹੇ ਸਨ ਪਰ ਕੋਈ ਸ਼ੱਕੀ ਬੈਗ ਲਿਜਾਂਦਾ ਦਿਖਾਈ ਨਹੀਂ ਦਿੱਤਾ। ਪੁਲਸ ਨੇ ਪੂਰੇ ਟਾਂਡਾ ਰੋਡ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਘੋਖ ਕਰ ਲਈ ਹੈ ਪਰ ਕੋਈ ਸ਼ੱਕੀ ਵਿਅਕਤੀ ਨਜ਼ਰ ਨਹੀਂ ਆਇਆ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਾਲਸਾ ਰਿਸ਼ਤਿਆਂ ’ਤੇ ਪਈ ਭਾਰੀ, ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਜਾਇਜ਼ ਅਸਲੇ ਸਮੇਤ ਟਾਂਡਾ ਪੁਲਸ ਨੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
NEXT STORY