ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਅਧਿਆਪਕ ਦਿਹਾੜੇ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਕੂਲਾਂ ਲਈ ਐਵਾਰਡ ਦਿੱਤੇ ਜਾ ਰਹੇ ਹਨ। ਫੈੱਡਰੇਸ਼ਨ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਤੀਨਿਧੀ ਤਰਲੋਚਨ ਸਿੰਘ ਜੀ (ਚੇਅਰਮੈਨ, ਸਿਲਵਰ ਓਕ ਇੰਟਰਨੈਸ਼ਨਲ ਸੀਨੀ. ਸਕੈਂ. ਸਕੂਲ, ਸ਼ਾਹਬਾਜਪੁਰ,ਟਾਂਡਾ) ਨੇ ਦੱਸਿਆ ਕਿ ਇਸ ਐਵਾਰਡ ਫੰਕਸ਼ਨ ਨੂੰ ਲੈ ਕੇ ਸਿੱਖਿਆ ਜਗਤ ਵਿਚ ਬਹੁਤ ਉਤਸ਼ਾਹ ਹੈ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਜਲੰਧਰ: 'ਰਿੰਗ ਸੈਰੇਮਨੀ' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ
ਉਨ੍ਹਾਂ ਦੱਸਿਆ ਕਿ ਫੈੱਡਰੇਸ਼ਨ ਵੱਲੋਂ ਇਨ੍ਹਾਂ ਐਵਾਰਡਾਂ ਦੀ ਰਜਿਸਟਰੇਸ਼ਨ ਪਹਿਲਾਂ ਤੋਂ ਕਰ ਲਈ ਗਈ ਸੀ ਅਤੇ ਹੁਣ ਇਕ ਨਿਰਪੱਖ ਏਜੰਸੀ ਵੱਲੋਂ ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। 11 ਸਤੰਬਰ, 2021 ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਹੋ ਰਹੇ ਇਸ ਵਿਸ਼ਾਲ ਸਮਾਰੋਹ ਵਿਚ ਦੇਸ਼ ਭਰ ਤੋਂ ਉੱਘੀਆਂ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿਚੋਂ ਮੁੱਖ ਮਹਿਮਾਨ ਦੇ ਤੌਰ 'ਤੇ ਮਾਨਯੋਗ ਜਸਟਿਸ ਸਵਤੰਤਰ ਕੁਮਾਰ ਸਾਬਕਾ ਜੱਜ ਸੁਪਰੀਮ ਕੋਰਟ ਆਫ ਇੰਡੀਆ, ਕਿਰਨ ਬੇਦੀ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਫ਼ਸਰ ਪਹੁੰਚ ਰਹੇ ਹਨ ਅਤੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਡਾ. ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਅੰਮ੍ਰਿਤਸਰ, ਕੁਲਵੰਤ ਸਿੰਘ ਗਲੋਬਲ ਅਬੈਂਸਡਰ ਆਫ਼ ਵਰਡਲ ਕੈਂਸਰ ਕੇਅਰ, ਸੰਤ ਬਲਬੀਰ ਸਿੰਘ ਸੀਂਚੇਵਾਲ ਸ਼ੋਸ਼ਲ ਵਰਕਰ ਅਤੇ ਐਨਵਾਇਰਨਮੈਂਟਲਿਸਟ, ਡਾ. ਯੋਗ ਰਾਜ ਚੇਅਰਮੈਨ ਪੀ. ਐੱਸ. ਈ. ਬੀ. ਮੋਹਾਲੀ, ਸ਼ਿਆਮ ਕਪੂਰ ਰਿਜ਼ਨਲ ਅਫ਼ਸਰ ਸੀ. ਬੀ. ਐੱਸ. ਈ. ਮੁਹਾਲੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਇਸ ਮੌਕੇ ਸਕੂਲ ਮੈਨੇਜਮੈਂਟਸ ਅਤੇ ਪ੍ਰਿੰਸੀਪਲਾਂ ਲਈ ਸੈਮੀਨਾਰ ਵੀ ਰੱਖਿਆ ਗਿਆ ਹੈ, ਜਿਸ ਵਿਚ ਸਪੀਕਰ ਦੇ ਤੌਰ 'ਤੇ ਉੱਘੀ ਮੋਟੀਵੇਸ਼ਨਲ ਸਪੀਕਰ ਅਤੇ ਲੇਖਕ ਪ੍ਰਿਆ ਕੁਮਾਰ ਪਹੁੰਚ ਰਹੇ ਹਨ। ਇਸ ਮੌਕੇ ਸੂਫ਼ੀ ਗਾਇਕ ਕੰਵਲ ਗਰੇਵਾਲ ਵੱਲੋਂ ਵੀ ਪ੍ਰੋਗਰਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੇ ਐਵਾਰਡ ਲਈ ਰਜਿਸਟਰੇਸ਼ਨ ਚੱਲ ਰਹੀ ਹੈ, ਜੋ ਕਿ 11 ਸਤੰਬਰ ਤੱਕ ਖੁੱਲ੍ਹੀ ਹੈ। ਅਧਿਆਪਕਾਂ ਦੇ ਐਵਾਰਡ ਦਾ ਫੰਕਸ਼ਨ ਵੱਖਰੇ ਤੌਰ 'ਤੇ ਹੋਵੇਗਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਕਰਮਜੀਤ ਚੌਧਰੀ ਦਾ ਵਿਰੋਧ ਕਰਦੀ ਔਰਤ ਨਾਲ ਰੋਕਣ ਆਈ ਪੁਲਸ ਵਿਚਕਾਰ ਧੱਕਾ-ਮੁੱਕੀ
NEXT STORY