ਜਲੰਧਰ–ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਲੱਲਾ ਦੇ ਪ੍ਰਾਣ-ਪ੍ਰਤਿਸ਼ਠਾ ਸਮਾਗਮ ਕਾਰਨ ਲੋਕਾਂ ਵਿਚ ਭਗਵਾਨ ਰਾਮ ਨਾਲ ਸਬੰਧਤ ਜਿਊਲਰੀ ਦੀ ਮੰਗ ਵਿਚ ਭਾਰੀ ਉਛਾਲ ਆਇਆ ਹੈ। ਦੀਵਾਲੀ ਦੇ ਸਮੇਂ ਜਿਸ ਤਰ੍ਹਾਂ ਸਿੱਕਿਆਂ ’ਤੇ ਭਗਵਾਨ ਗਣੇਸ਼ ਤੇ ਮਾਤਾ ਲਕਸ਼ਮੀ ਦੀ ਫੋਟੋ ਵਾਲੇ ਸਿੱਕੇ ਆਉਂਦੇ ਹਨ, ਉਸੇ ਤਰ੍ਹਾਂ ਦੇ ਸਿੱਕਿਆਂ ’ਤੇ ਹੁਣ ਰਾਮ ਦਰਬਾਰ ਵਿਖਾਈ ਦੇ ਰਿਹਾ ਹੈ।
ਲੋਕ ਵਿਆਹ ਵਿਚ ਮਹਿਮਾਨਾਂ ਨੂੰ ਦੇਣ ਲਈ ਵੀ ਰਾਮ ਦਰਬਾਰ ਦੇ ਸਿੱਕਿਆਂ ਦੀ ਬੁਕਿੰਗ ਕਰਵਾ ਰਹੇ ਹਨ। ਭਗਵਾਨ ਰਾਮ ਨਾਲ ਸਬੰਧਤ ਸੋਨੇ ਤੇ ਚਾਂਦੀ ਦੀਆਂ ਚੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਬਾਜ਼ਾਰ ਵਿਚ ਰਾਮ ਦਰਬਾਰ ਵਾਲੇ ਸੋਨੇ ਤੇ ਚਾਂਦੀ ਦੇ ਸਿੱਕੇ, ਸੋਨੇ ਦਾ ਬਣਿਆ ਰਾਮ ਮੰਦਰ ਦਾ ਮਾਡਲ ਅਤੇ ਹਨੂਮਾਨ ਜੀ ਦੀ ਛੋਟੀ ਮੂਰਤੀ ਦੀ ਕਾਫੀ ਮੰਗ ਹੈ।
ਸਾਢੇ 3 ਕਿਲੋ ਤਕ ਦਾ ਰਾਮ ਮੰਦਰ ਦਾ ਮਾਡਲ
ਇਕ ਰਿਪੋਰਟ ਵਿਚ ਆਲ ਇੰਡੀਆ ਜਿਊਲਰਜ਼ ਐਂਡ ਗੋਲਡਸਮਿਥ ਫੈਡਰਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਦੱਸਦੇ ਹਨ ਕਿ ਰਾਮ ਦਰਬਾਰ ਵਾਲੇ ਸੋਨੇ ਤੇ ਚਾਂਦੀ ਦੇ ਸਿੱਕੇ ਇਸ ਵੇਲੇ ਗਾਹਕਾਂ ’ਚ ਕਾਫੀ ਹਰਮਨ ਪਿਆਰੇ ਹਨ। ਇਸ ਤੋਂ ਇਲਾਵਾ ਹਨੂਮਾਨ ਜੀ ਦੀ ਸੋਨੇ ਦੀ ਹਲਕੀ ਮੂਰਤੀ ਵੀ ਮਿਲ ਰਹੀ ਹੈ।
ਉਹ ਦੱਸਦੇ ਹਨ ਕਿ ਹੁਣ ਗੋਲਡ ’ਚ 100 ਗ੍ਰਾਮ ਤੋਂ ਲੈ ਕੇ 250 ਗ੍ਰਾਮ ਤਕ ਦੇ ਰਾਮ ਦਰਬਾਰ ਦੇ ਸਿੱਕੇ ਮਿਲ ਰਹੇ ਹਨ। ਰਾਮ ਦਰਬਾਰ ਦੇ ਸਿੱਕੇ ਦਾ ਭਾਰ ਲਗਭਗ 10 ਤੋਂ 50 ਗ੍ਰਾਮ ਹੈ, ਜਿਨ੍ਹਾਂ ਦੀ ਕੀਮਤ 900 ਰੁਪਏ ਤੋਂ ਲੈ ਕੇ 4500 ਰੁਪਏ ਤਕ ਹੈ। ਰਾਮ ਮੰਦਰ ਦਾ ਮਾਡਲ ਵੀ ਇਸ ਵੇਲੇ ਬਜ਼ਾਰ ਵਿਚ ਆਇਆ ਹੈ, ਜੋ ਲਗਭਗ 300 ਗ੍ਰਾਮ ਤੋਂ ਸਾਢੇ 3 ਕਿਲੋਗ੍ਰਾਮ ਤਕ ਭਾਰ ਦਾ ਹੈ। ਇਸ ਦੀ ਕੀਮਤ 25 ਹਜ਼ਾਰ ਤੋਂ ਲੈ ਕੇ ਤਿੰਨ-ਸਾਢੇ ਤਿੰਨ ਲੱਖ ਰੁਪਏ ਤਕ ਹੈ।
ਆਨਲਾਈਨ ਆਰਡਰ ’ਤੇ ਘਰ ’ਚ ਡਲਿਵਰੀ
ਬ੍ਰਾਂਡਿਡ ਕੰਪਨੀਆਂ ਆਨਲਾਈਨ ਆਰਡਰ ’ਤੇ 1-2 ਸਿੱਕੇ ਤਕ ਗਾਹਕ ਨੂੰ ਡਲਿਵਰ ਕਰ ਰਹੀਆਂ ਹਨ। ਪੰਕਜ ਅਰੋੜਾ ਨੇ ਦੱਸਿਆ ਕਿ ਸਿੱਕਿਆਂ ’ਤੇ ਇਕ ਪਾਸੇ ਸ਼੍ਰੀਰਾਮ ਦਾ ਚਿਤਰਣ, ਨੀਂਹ 5 ਅਗਸਤ 2020 ਅਤੇ ਪ੍ਰਾਣ ਪ੍ਰਤਿਸ਼ਠਾ ਦੀ ਤਰੀਕ 22 ਜਨਵਰੀ 2024 ਲਿਖੀ ਹੋਈ ਹੈ ਤਾਂ ਦੂਜੇ ਪਾਸੇ ਸ਼ਾਨਦਾਰ ਰਾਮ ਮੰਦਰ ਉਕਰਿਆ ਹੋਇਆ ਹੈ।
ਚਾਂਦੀ ਦੇ ਰਾਮ ਦਰਬਾਰ 100 ਗ੍ਰਾਮ ਤੋਂ 250 ਗ੍ਰਾਮ ’ਚ ਮਿਲ ਰਹੇ ਹਨ। ਇਸੇ ਤਰ੍ਹਾਂ ਹੋਲੋਗ੍ਰਾਮ ਵਾਲੀ ਹਨੂਮਾਨ ਜੀ ਦੀ ਸੋਨੇ ਦੀ ਮੂਰਤੀ 3 ਤੋਂ 5 ਗ੍ਰਾਮ ਵਿਚ ਹੈ, ਜੋ 20 ਤੋਂ 35 ਹਜ਼ਾਰ ਰੁਪਏ ਦੀ ਰੇਂਜ ਵਿਚ ਹੈ। ਗਾਹਕ 22 ਜਨਵਰੀ ਤਕ ਭਗਵਾਨ ਸ਼੍ਰੀ ਰਾਮ ਨਾਲ ਜੁੜੇ ਸਿੱਕੇ ਤੇ ਰਾਮ ਮੰਦਰ ਦਾ ਮਾਡਲ ਖਰੀਦਣਾ ਚਾਹ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚੜ੍ਹਦੀ ਸਵੇਰ ਜਲੰਧਰ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ
NEXT STORY