ਜਲੰਧਰ (ਵਰੁਣ) : ਇਕ ਠੱਗ ਟਰੈਵਲ ਏਜੰਟ ਨੇ ਆਪਣੇ ਘਰ ’ਚ ਲੱਗੇ ਮਿਸਤਰੀ ਦੀ ਧੀ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 78 ਹਜ਼ਾਰ ਰੁਪਏ ਠੱਗ ਲਏ। ਪੀੜਤ ਮਿਸਤਰੀ ਨੇ ਆਪਣੇ ਪਿੰਡ ’ਚ ਹੀ ਸਥਿਤ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਤੋਂ ਕਰਜ਼ਾ ਲੈ ਕੇ ਏਜੰਟ ਨੂੰ ਪੈਸੇ ਦਿੱਤੇ ਸਨ ਪਰ ਠੱਗ ਏਜੰਟ ਨੇ ਉਸ ਨੂੰ ਨਕਲੀ ਵੀਜ਼ਾ ਅਤੇ ਹਵਾਈ ਟਿਕਟ ਦੇ ਦਿੱਤੇ। ਥਾਣਾ ਨੰਬਰ-1 ਪੁਲਸ ਨੇ ਏਜੰਟ ਮਨਦੀਪ ਸਿੰਘ ਉਰਫ ਬਰਾੜ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਨਿਊ ਗੁਰੂ ਨਾਨਕ ਨਗਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਰਿੰਦਰ ਪਾਲ ਪੁੱਤਰ ਹਰਭਜਨ ਸਿੰਘ ਵਾਸੀ ਮੰਡ ਨੇ ਦੱਸਿਆ ਕਿ ਉਹ ਏਜੰਟ ਮਨਦੀਪ ਸਿੰਘ ਉਰਫ਼ ਬਰਾੜ ਦੇ ਘਰ ਮਿਸਤਰੀ ਦਾ ਕੰਮ ਕਰਦਾ ਸੀ। ਗੱਲਬਾਤ ਦੌਰਾਨ ਮਨਦੀਪ ਉਸ ਨੂੰ ਦੱਸਣ ਲੱਗਾ ਕਿ ਉਸ ਨੇ ਕਈ ਲੋਕਾਂ ਨੂੰ ਵਿਦੇਸ਼ ਭੇਜ ਕੇ ਸੈਟਲ ਕੀਤਾ ਹੈ। ਉਹ ਵੀ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਨੇ ਆਪਣੀ ਧੀ ਲਕਸ਼ਮੀ ਨੂੰ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦੀ ਮੰਗ ਕੀਤੀ। ਮਨਦੀਪ ਕਹਿਣ ਲੱਗਾ ਕਿ ਦੁਬਈ ’ਚ ਕੁਝ ਨੌਕਰੀਆਂ ਨਿਕਲੀਆਂ ਹਨ ਪਰ ਉਸ ਦੇ ਲਈ 78 ਹਜ਼ਾਰ ਰੁਪਏ ਦਾ ਖਰਚਾ ਆਉਣਾ ਹੈ। ਨਰਿੰਦਰ ਪਾਲ ਉਸ ਦੇ ਚੁੰਗਲ ’ਚ ਫਸ ਗਿਆ। ਉਸ ਨੇ ਪਿੰਡ ਦੀ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਤੋਂ ਕਰਜ਼ਾ ਲੈ ਕੇ ਏਜੰਟ ਨੂੰ ਕੈਸ਼ 78 ਹਜ਼ਾਰ ਰੁਪਏ ਦੇ ਦਿੱਤੇ।
ਇਹ ਵੀ ਪੜ੍ਹੋ : ਰੰਗਲੇ ਪੰਜਾਬ ਦੇ ਹਰ ਰੰਗ ਨਾਲ ਸੈਲਾਨੀਆਂ ਨੂੰ ਕਰਵਾਵਾਂਗੇ ਰੂ-ਬ-ਰੂ : ਅਨਮੋਲ ਗਗਨ
ਨਰਿੰਦਰ ਨੇ ਕਿਹਾ ਕਿ ਮੁਲਜ਼ਮ ਏਜੰਟ ਨੇ ਉਸ ਨੂੰ ਵੀਜ਼ਾ ਅਤੇ ਹਵਾਈ ਟਿਕਟ ਦੇ ਦਿੱਤੀ। ਟਿਕਟ 11 ਨਵੰਬਰ 2022 ਦੀ ਸੀ ਪਰ ਉਸ ਤੋਂ ਪਹਿਲਾਂ ਏਜੰਟ ਨੇ ਫੋਨ ਕਰ ਕੇ ਕਿਹਾ ਕਿ ਉਸ ਦੀ ਫਲਾਈਟ ਕੈਂਸਲ ਹੋ ਗਈ ਹੈ। ਉਸ ਤੋਂ ਬਾਅਦ ਏਜੰਟ ਨੇ ਉਸ ਨੂੰ 1 ਦਸੰਬਰ 2022 ਦੀ ਟਿਕਟ ਕਰਵਾਉਣ ਦਾ ਭਰੋਸਾ ਦਿੱਤਾ ਪਰ ਉਸ ਤੋਂ ਬਾਅਦ ਫਰਾਡ ਏਜੰਟ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਜਦੋਂ ਉਹ ਉਸ ਦੇ ਘਰ ਗਏ ਤਾਂ ਉਨ੍ਹਾਂ ਨੂੰ ਧਮਕਾ ਕੇ ਵਾਪਸ ਭੇਜ ਦਿੱਤਾ। ਉਸ ਨੇ ਇਸ ਸਬੰਧੀ ਉੱਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਮਨਦੀਪ ਸਿੰਘ ਬਰਾੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾੜ ਕਾਫੀ ਸਮੇਂ ਤੋਂ ਲੋਕਾਂ ਨਾਲ ਇਸੇ ਤਰ੍ਹਾਂ ਠੱਗੀਆਂ ਮਾਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿਮਾਗੀ ਤੌਰ ’ਤੇ ਕਮਜ਼ੋਰ ਮਰੀਜ਼ ਦਾ ਕੀਤਾ ਸਫ਼ਲ ਆਪਰੇਸ਼ਨ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਾਂਸ਼ਹਿਰ ਵਿਖੇ 34 ਯੂਨਿਟ ਖ਼ੂਨਦਾਨ ਕਰ ਦਿੱਤੀ ਲਾਲਾ ਜੀ ਨੂੰ ਸ਼ਰਧਾਂਜਲੀ
NEXT STORY