ਜਲੰਧਰ (ਸੋਨੂੰ)- ਫਿਲੌਰ 'ਚ ਪਏ ਭਾਰੀ ਮੀਂਹ ਕਾਰਨ ਇਕ ਵਿਧਵਾ ਦੇ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਔਰਤ ਦੇ ਸੱਟਾਂ ਲੱਗਣ ਕਾਰਨ ਵਾਲ-ਵਾਲ ਉਸ ਦੀ ਜਾਨ ਬਚੀ। ਦੱਸ ਦਈਏ ਕਿ ਮੀਂਹ ਕਾਰਨ ਨੂਰ ਮਹਿਲ ਰੋਡ ਮੁਹੱਲਾ ਰਵਿਦਾਸ ਪੁਰਾ 'ਚ ਪੀਰੀ ਨਾਮਕ ਵਿਧਵਾ ਦਾ ਘਰ ਡਿੱਗ ਗਿਆ। ਇਸ ਬਜ਼ੁਰਗ ਔਰਤ ਦੀਆਂ ਚੀਕਾਂ ਸੁਣ ਕੇ ਪਿੰਡ ਦੇ ਲੋਕਾਂ ਨੇ ਉਸ ਨੂੰ ਘਰ ਦੇ ਮਲਬੇ ਹੇਠੋਂ ਬਾਹਰ ਕੱਢਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਰਾਮਪਿਆਰੀ ਅਨੁਸਾਰ ਉਹ ਇਸ ਘਰ 'ਚ ਇਕੱਲੀ ਰਹਿੰਦੀ ਹੈ। ਉਸ ਦੀ ਕੋਈ ਔਲਾਦ ਨਹੀਂ ਹੈ ਅਤੇ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਘਰ ਦੀ ਛੱਤ ਮੇਰੇ ਉੱਤੇ ਡਿੱਗ ਪਈ। ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਰਜਿੰਦਰ ਸੰਧੂ ਵੀ ਘਟਨਾ ਵਾਲੇ ਸਥਾਨ 'ਤੇ ਪਹੁੰਚੇ ਅਤੇ ਬਿਰਧ ਮਾਤਾ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲ ਦੇ ਤੌਰ 'ਤੇ ਉਕਤ ਬਜ਼ੁਰਗ ਔਰਤ ਲਈ ਨਵਾਂ ਘਰ ਬਣਾਉਣ ਦੀ ਅਪੀਲ ਕਰਨਗੇ। ਬੀਮਾਰੀ ਤੋਂ ਪੀੜਤ ਔਰਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੇ ਘਰ ਕੋਈ ਕਮਾਉਣ ਵਾਲਾ ਨਹੀਂ ਹੈ, ਮੈਂ ਸਰਕਾਰੀ ਪੈਨਸ਼ਨ 'ਤੇ ਹੀ ਗੁਜ਼ਾਰਾ ਕਰ ਰਹੀ ਹਾਂ। ਮੇਰੇ ਰਹਿਣ ਲਈ ਮੇਰਾ ਬਣਾਇਆ ਜਾਵੇ। ਇਸ ਮੌਕੇ ਰਜਿੰਦਰ ਸੰਧੂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਖ਼ੁਲਾਸਾ: ਪੁਲਸ ਸੁਰੱਖਿਆ ਲੈਣ ਤੇ ਅਸਲਾ ਲਾਇਸੈਂਸ ਬਣਵਾਉਣ ਲਈ ਸ਼ਖ਼ਸ ਨੇ ਖ਼ੁਦ ਕਰਵਾਏ ਸਨ ਆਪਣੀ ਕੋਠੀ ’ਤੇ ਹਮਲੇ
NEXT STORY