ਜਲੰਧਰ (ਖੁਰਾਣਾ)-ਇਨ੍ਹੀਂ ਦਿਨੀਂ 66 ਫੁੱਟੀ ਰੋਡ ਦੇ ਆਲੇ-ਦੁਆਲੇ ਨਵਾਂ ਜਲੰਧਰ ਡਿਵੈੱਲਪ ਹੋਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਦਾਅਵਿਆਂ ਵਿਚ ਕਿੰਨੀ ਸੱਚਾਈ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹੀਂ ਦਿਨੀਂ ਅਲੀਪੁਰ ਅਤੇ ਮਿੱਠਾਪੁਰ ਆਦਿ ਇਲਾਕਿਆਂ ਵਿਚ ਨਾਜਾਇਜ਼ ਉਸਾਰੀਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਬਿਨਾਂ ਪਲਾਨਿੰਗ ਦੇ ਹੋ ਰਹੀਆਂ ਅਜਿਹੀਆਂ ੳੁਸਾਰੀਆਂ ਕਾਰਨ ਪੂਰੇ ਇਲਾਕੇ ਦੀ ਸ਼ਕਲ ਵਿਗੜ ਰਹੀ ਹੈ ਅਤੇ ਨਾਗਰਿਕ ਸਹੂਲਤਾਂ ਵਿਚ ਕਮੀ ਆਉਣ ਦੀ ਸੰਭਾਵਨਾ ਹੈ ਪਰ ਸਰਕਾਰੀ ਤੰਤਰ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਹੈ। ‘ਆਪ’ ਸਰਕਾਰ ਇਸ ਮਾਮਲੇ ਵਿਚ ਸਖ਼ਤੀ ਨਾਲ ਪੇਸ਼ ਨਹੀਂ ਆ ਰਹੀ।
ਇਨ੍ਹੀਂ ਦਿਨੀਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ 66 ਫੁੱਟੀ ਰੋਡ ’ਤੇ ਨਾਜਾਇਜ਼ ਉਸਾਰੀਆਂ ਨੂੰ ਰੋਕਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਪਰ ਇਸ ਮਾਮਲੇ ਵਿਚ ਨਿਗਮ ’ਤੇ ਵੀ ਨਾਜਾਇਜ਼ ਦਬਾਅ ਪਾਇਆ ਜਾ ਰਿਹਾ ਹੈ। ਅੱਜ ਛੁੱਟੀ ਹੋਣ ਦੇ ਬਾਵਜੂਦ ਨਿਗਮ ਦੀ ਟੀਮ ਨੇ ਮਿੱਠਾਪੁਰ, ਅਲੀਪੁਰ ਇਲਾਕੇ ਵਿਚ ਜਾ ਕੇ ਚੱਲ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਠੱਲ੍ਹ ਪਾਈ। ਜ਼ਿਕਰਯੋਗ ਹੈ ਕਿ ਇਨ੍ਹਾਂ ਨਾਜਾਇਜ਼ ਉਸਾਰੀਆਂ ਕਾਰਨ ਸਰਕਾਰੀ ਮਾਲੀਏ ਨੂੰ ਵੀ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਫਿਰ ਵੀ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ: ਬਰਨਾਲਾ-ਬਠਿੰਡਾ ਕੌਮੀ ਮਾਰਗ 'ਤੇ ਵਾਪਰਿਆ ਭਿਆਨਕ ਹਾਦਸਾ, ਡੋਲੀ ਵਾਲੀ ਕਾਰ ਹੋਈ ਚਕਨਾਚੂਰ
ਮਿੱਠਾਪੁਰ ’ਚ ਨਵੇਂ ਬਣੇ ਹਸਪਤਾਲ ਨੇੜੇ ਹੋ ਰਹੀਆਂ ਕਈ ਨਾਜਾਇਜ਼ ਉਸਾਰੀਆਂ
66 ਫੁੱਟੀ ਰੋਡ ਇਲਾਕੇ ਨੇੜੇ ਗੁਰੂ ਨਾਨਕ ਮਿਸ਼ਨ ਸੰਸਥਾ ਵੱਲੋਂ ਨਵਾਂ ਹਸਪਤਾਲ ਬਣਾਇਆ ਗਿਆ ਹੈ, ਜਿਸ ਦੇ ਪਿੱਛੇ ਵੱਡੇ ਇਲਾਕੇ ਵਿਚ ਨਾਜਾਇਜ਼ ਉਸਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਥੇ ਅਚਾਨਕ ਕਈ ਅਜਿਹੇ ਡੀਲਰ ਸਰਗਰਮ ਹੋ ਗਏ ਹਨ, ਜਿਨ੍ਹਾਂ ਨੇ ਸਸਤੇ ਭਾਅ ’ਤੇ ਪਲਾਟ ਲੈ ਕੇ ਨਾਜਾਇਜ਼ ਉਸਾਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਬਹੁਤ ਮਹਿੰਗੇ ਭਾਅ ’ਤੇ ਵੇਚਿਆ ਜਾ ਰਿਹਾ ਹੈ। ਨਗਰ ਨਿਗਮ ਦੀ ਟੀਮ ਨੇ ਅੱਜ ਸੁਖਦੇਵ ਵਸ਼ਿਸ਼ਟ, ਨਰਿੰਦਰ ਇੰਸਪੈਕਟਰ, ਕਮਲ ਭਾਨ, ਹਨੀ ਥਾਪਰ ਅਤੇ ਵਿਕਾਸ ਆਦਿ ਦੀ ਅਗਵਾਈ ਵਿਚ ਉਥੇ ਜਾ ਕੇ ਕਾਰਵਾੲੀ ਕੀਤੀ ਤੇ ਲਗਭਗ ਅੱਧੀ ਦਰਜਨ ਨਾਜਾਇਜ਼ ਉਸਾਰੀਆਂ ਦਾ ਕੰਮ ਰੋਕਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਉਸਾਰੀਆਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ ਪਰ ਫਿਰ ਵੀ ਕੋਠੀਆਂ ਆਦਿ ਬਣਾ ਰਹੇ ਡੀਲਰਾਂ ਨੇ ਉਨ੍ਹਾਂ ਨੋਟਿਸਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ, ਜਿਸ ਤੋਂ ਸਪੱਸ਼ਟ ਹੈ ਕਿ ਲੋਕਾਂ ਦੇ ਮਨਾਂ ਵਿਚੋਂ ਨਿਗਮ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
ਪੁਰਾਣੇ ਭੱਟੀ ਕੋਲਡ ਸਟੋਰ ਦੇ ਅੰਦਰ ਵੀ ਚੱਲ ਰਹੀ ਸੀ ਪਲਾਟਿੰਗ
66 ਫੁੱਟੀ ਰੋਡ ਨੇੜੇ ਅਲੀਪੁਰ ਵਿਚ ਕਦੀ ਭੱਟੀ ਕੋਲਡ ਸਟੋਰ ਹੁੰਦਾ ਸੀ ਜੋ ਕਿ ਏਕੜ ਵਿਚ ਫੈਲਿਆ ਹੋਇਆ ਸੀ। ਹੁਣ ਉਸ ਕੋਲਡ ਸਟੋਰ ਨੂੰ ਢਾਹ ਕੇ ਉਥੇ ਕਾਲੋਨੀ ਕੱਟਣ ਦੀ ਤਿਆਰੀ ਹੈ। ਪਤਾ ਲੱਗਾ ਹੈ ਕਿ ਨਿਗਮ ਤੋਂ ਸੀ. ਐੱਲ. ਯੂ. ਤਾਂ ਪਾਸ ਕਰਵਾ ਲਿਆ ਗਿਆ ਹੈ ਪਰ ਅਜੇ ਤੱਕ ਕਾਲੋਨੀ ਦਾ ਲਾਇਸੈਂਸ ਆਦਿ ਜਾਰੀ ਨਹੀਂ ਹੋਇਆ ਹੈ ਅਤੇ ਨਾ ਹੀ ਪੂਰੀਆਂ ਫੀਸਾਂ ਅਦਾ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ਉਥੇ ਸੜਕਾਂ ਬਣਾਉਣ ਅਤੇ ਪਲਾਟਿੰਗ ਦਾ ਕੰਮ ਚੱਲ ਰਿਹਾ ਸੀ, ਜਿਸ ਨੂੰ ਅੱਜ ਨਿਗਮ ਦੀ ਟੀਮ ਨੇ ਜਾ ਕੇ ਰੋਕ ਦਿੱਤਾ। ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਲਾਇਸੈਂਸ ਦੇ ਇਥੇ ਕਾਲੋਨੀ ਨਹੀਂ ਕੱਟਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਜੀਪੁਰ ਵਿਖੇ ਪਾਵਰ ਹਾਊਸ ਦੇ ਗੇਟਾਂ ’ਚੋਂ ਵਿਅਕਤੀ ਦੀ ਲਾਸ਼ ਬਰਾਮਦ
NEXT STORY