ਗੁਰਾਇਆ (ਮੁਨੀਸ਼)- ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਕੋਟਲੀ ਖੱਖਿਆਂ ਵਿਖੇ ਚੋਰਾਂ ਵਲੋਂ ਇਕ ਘਰ ਨੂੰ ਸੰਨ੍ਹ ਲਾ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਜਗਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕੋਟਲੀ ਖੱਖਿਆਂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਖੇਤਾਂ ਵਿੱਚ ਬਣਾਏ ਘਰ 'ਚ ਲੰਮੇ ਸਮੇਂ ਤੋਂ ਰਹਿੰਦੇ ਹਨ।
ਇਹ ਵੀ ਪੜ੍ਹੋ- T20 CWC : ਪਾਕਿਸਤਾਨ ਨਾਲ ਹੋ ਗਿਆ 'Moye-MOye', ਮੀਂਹ ਨੇ ਕੀਤਾ 'OUT', USA ਪਹਿਲੀ ਵਾਰ ਸੁਪਰ-8 'ਚ
ਉਹ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਵਿਹੜੇ ਵਿੱਚ ਸੁੱਤੇ ਸਨ। ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਮਕਾਨ ਦੀ ਖੇਤਾਂ ਵੱਲ ਲਗਦੀ ਦੀਵਾਰ ਟੁੱਟੀ ਹੋਈ ਸੀ ਤੇ ਕਮਰੇ ਅੰਦਰ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਅਗੇ ਦੱਸਿਆ ਕਿ ਚੋਰ ਸੋਨੇ ਦੀਆਂ ਦੋ ਚੇਨੀਆਂ, ਇਕ ਲੌਕਟ, ਇਕ ਸਿੰਙੀ, ਇਕ ਸੋਨੇ ਦਾ ਕੜਾ, ਦੋ ਜੋੜੇ ਸੋਨੇ ਦੀਆਂ ਵਾਲ਼ੀਆ, ਇਕ ਮੁੰਦਰੀ, ਤਿੰਨ ਘੜੀਆਂ, 900 ਡਾਲਰ ਤੇ 100 ਪੌਂਡ ਚੋਰੀ ਕਰ ਕੇ ਲੈ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਚੌਕੀ ਦੁਸਾਂਝ ਕਲਾਂ ਦੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ ਜਿੱਤਣ ਮਗਰੋਂ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੀ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ
NEXT STORY