ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਸੁਖਵਿੰਦਰ ਸਿੰਘ ਸੀ. ਆਈ. ਏ. ਸਟਾਫ਼ ਸਾਥੀ ਮੁਲਾਜ਼ਮਾਂ ਸਮੇਤ ਪ੍ਰਭਾਤ ਚੌਕ ’ਚ ਗਸ਼ਤ ਅਤੇ ਚੈਕਿੰਗ ਦੌਰਾਨ ਨਿੱਜੀ ਵਾਹਨ ’ਚ ਮੌਜੂਦ ਸਨ| ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਨੌਜਵਾਨ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ’ਤੇ ਭੀਮ ਸਵੀਟ ਸ਼ਾਪ ਨੇੜੇ ਖੜ੍ਹੇ ਹਨ। ਜੇਕਰ ਇਨ੍ਹਾਂ ਦੀ ਜਾਂਚ ਕੀਤੀ ਜਾਵੇ ਤਾਂ ਇਨ੍ਹਾਂ ਕੋਲੋਂ ਕਾਲੇ ਮੋਮੀ ਲਿਫ਼ਾਫ਼ਿਆਂ ’ਚ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਹੋ ਸਕਦੀ ਹੈ।
ਇਹ ਵੀ ਪੜ੍ਹੋ: ਗੁਰਪ੍ਰੀਤ ਕੌਰ ਮੇਰੀਆਂ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ, ਪਤਨੀ ਦੀ ਤਾਰੀਫ਼ ਕਰਦੇ ਵੇਖੋ ਕੀ ਬੋਲੇ CM ਭਗਵੰਤ ਮਾਨ
ਸੂਚਨਾ ਦੀ ਪੁਸ਼ਟੀ ਹੋਣ ’ਤੇ ਏ. ਐੱਸ. ਆਈ. ਜਦੋਂ ਉਹ ਆਪਣੇ ਸਾਥੀ ਕਰਮਚਾਰੀਆਂ ਸਮੇਤ ਨਿਰਧਾਰਤ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਉਥੇ ਖੜ੍ਹੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦਾ ਨਾਂ-ਪਤਾ ਪੁੱਛਣ ’ਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਅਮਨ ਸ਼ਰਮਾ ਉਰਫ਼ ਅਮਨ ਪੁੱਤਰ ਸੋਮਨਾਥ ਸ਼ਰਮਾ ਵਾਸੀ ਕੀਰਤੀ ਨਗਰ ਥਾਣਾ ਥਾਣਾ ਮਾਡਲ ਟਾਊਨ ਦੱਸਿਆ। ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਂ ਗੌਰਵ ਪੁੱਤਰ ਰਵੀ ਵਾਸੀ ਮੁਹੱਲਾ ਨੰਬਰ 179/4, ਤੁਲਸੀ ਨਗਰ ਥਾਣਾ ਮਾਡਲ ਟਾਊਨ ਦੱਸਿਆ। ਤਲਾਸ਼ੀ ਦੌਰਾਨ ਮੋਮੀ ਲਿਫ਼ਾਫ਼ੇ ਵਿਚੋਂ ਇਕ ਹੋਰ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਮਿਲਿਆ। ਇਕ ਵਿਚ 2 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੂਜੇ ਕਾਲੇ ਲਿਫ਼ਾਫ਼ੇ ਵਿਚ 720 ਨੀਲੇ ਰੰਗ ਦੇ ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜੈਕਾਰਿਆਂ ਦੀ ਗੂੰਜ 'ਚ ਵਾਰਾਣਸੀ ਲਈ ਵਿਸ਼ੇਸ਼ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਅੱਜ ਹੋਵੇਗੀ ਰਵਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
2 ਦਿਨ ਬਾਅਦ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ, ਠੇਕੇਦਾਰਾਂ ਨੇ ਕੂੜੇ ਦੀ ਲਿਫ਼ਟਿੰਗ ਰੋਕੀ
NEXT STORY