ਜਲੰਧਰ : ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ ਹੀ ਰਹਿੰਦੀਆਂ ਹਨ। ਉਨ੍ਹਾਂ ਤੋਂ ਡਰਨ ਦੀ ਬਜਾਏ ਉਨ੍ਹਾਂ ਦਾ ਹੌਂਸਲੇ ਨਾਲ ਮੁਕਾਬਲਾ ਕਰਨ ਵਾਲਾ ਵਿਅਕਤੀ ਹੀ ਅੱਗੇ ਜਾ ਕੇ ਕਾਮਯਾਬ ਹੁੰਦਾ ਹੈ। ਜਲੰਧਰ ਦੇ ਬੂਟਾ ਮੰਡੀ ਦੇ ਰਹਿਣ ਵਾਲੇ ਮਨੀਸ਼ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ। ਇਕ ਸਮਾਂ ਅਜਿਹਾ ਸੀ ਜਦੋਂ ਪਿਤਾ ਦੀ ਬਿਮਾਰੀ ਕਾਰਨ ਉਸ ਨੂੰ ਚਾਹ ਦੀ ਦੁਕਾਨ 'ਤੇ ਕੰਮ ਕਰਨਾ ਪੈਂਦਾ ਸੀ, ਤੇ ਹੁਣ ਉਸ ਨੇ ਮਿਸਟਰ ਓਲੰਪੀਆ ਤੇ ਹੁਣ ਮਿਸਟਰ ਯੂਨੀਵਰਸ ਦਾ ਖ਼ਿਤਾਬ ਜਿੱਤ ਕੇ ਪੰਜਾਬ ਤੇ ਦੇਸ਼ ਦਾ ਨਾਂ ਪੂਰੀ ਦੁਨੀਆ 'ਚ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰੀ ਅਫਸਰ ਤੋਂ ਪਰਾਲੀ ਨੂੰ ਜ਼ਬਰਨ ਅੱਗ ਲਗਾਉਣ ਦੇ ਮਾਮਲੇ ’ਚ ਮੁੱਖ ਮੰਤਰੀ ਵਲੋਂ ਵੱਡੀ ਕਾਰਵਾਈ
ਇਸ ਸਾਲ ਅਕਤੂਬਰ 'ਚ ਥਾਈਲੈਂਡ ਵਿਖੇ ਕਰਵਾਏ ਗਏ ਮਿਸਟਰ ਯੂਨੀਵਰਸ ਪ੍ਰਤੀਯੋਗਿਤਾ ਕਰਵਾਈ ਗਈ ਜਿਸ 'ਚ ਦੁਨੀਆ ਭਰ ਦੇ 200 ਤੋਂ ਵੱਧ ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਮਨੀਸ਼ ਨੇ ਹਰੇਕ ਵਿਭਾਗ 'ਚ ਵਧੀਆ ਪ੍ਰਦਰਸ਼ਨ ਕਰ ਕੇ ਮਿਸਟਰ ਯੂਨੀਵਰਸ ਦਾ ਖ਼ਿਤਾਬ ਜਿੱਤ ਲਿਆ। ਹੁਣ ਉਹ ਮਿਸਟਰ ਗੈਲੈਕਸੀ ਦਾ ਖ਼ਿਤਾਬ ਜਿੱਤਣ ਦੀ ਤਿਆਰੀ ਕਰ ਰਿਹਾ ਹੈ। ਮਨੀਸ਼ ਨੇ ਦੱਸਿਆ ਹੈ ਕਿ ਬਚਪਨ ਤੋਂ ਹੀ ਉਸ ਦਾ ਬਾਡੀ ਬਿਲਡਿੰਗ ਵੱਲ ਬਹੁਤ ਧਿਆਨ ਰਿਹਾ ਹੈ। ਜਦੋਂ ਉਹ ਮਿਸਟਰ ਯੂਨੀਵਰਸ ਦਾ ਖ਼ਿਤਾਬ ਜਿੱਤ ਕੇ ਘਰ ਪਰਤਿਆ ਤਾਂ ਉਸ ਦੇ ਮਾਂ-ਪਿਓ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ। ਉੱਥੇ ਹੀ ਉਸ ਦੀ ਪਤਨੀ ਰਸ਼ਪਾਲ ਕੌਰ ਨੇ ਕਿਹਾ ਕਿ ਉਸ ਦੀ ਪਤੀ ਦੀ ਮਿਹਨਤ ਰੰਗ ਲਿਆਈ ਹੈ ਤੇ ਉਸ ਨੂੰ ਆਪਣੇ ਪਤੀ ਦੀ ਇਸ ਉਪਲੱਬਧੀ 'ਤੇ ਮਾਣ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਪਟੀਸ਼ਨ 'ਤੇ SC ਸਖ਼ਤ, ਰਾਜਪਾਲ ਨੂੰ ਸਵਾਲ-'ਅਦਾਲਤ ਪਹੁੰਚਣ ਮਗਰੋਂ ਹੀ ਕਿਉਂ ਹੁੰਦੀ ਹੈ ਕਾਰਵਾਈ?'
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਬ ਦੀਆਂ ਬੋਤਲਾਂ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY