ਨਵੀਂ ਦਿੱਲੀ (ਵਿਸ਼ੇਸ਼) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 2 ਅਪ੍ਰੈਲ ਤੋਂ ਦੁਨੀਆ ਭਰ ’ਚ ਟੈਰਿਫ ਲਗਾਉਣ ਦੀ ਚੇਤਾਵਨੀ ਤੋਂ ਪਹਿਲਾਂ ਸੋਮਵਾਰ ਨੂੰ ਦੁਨੀਆ ਭਰ ਦੇ ਬਾਜ਼ਾਰ ਡਿੱਗ ਗਏ, ਜਿਸ ਨਾਲ ਨਿਵੇਸ਼ਕਾਂ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ। ਹਾਲਾਂਕਿ ਭਾਰਤ ’ਚ ਈਦ ਦੀਆਂ ਛੁੱਟੀਆਂ ਕਾਰਨ ਬਾਜ਼ਾਰ ਬੰਦ ਸਨ, ਪਰ ਗਿਫਟ ਨਿਫਟੀ ਭਾਰਤ ’ਚ 1 ਫੀਸਦੀ ਹੇਠਾਂ ਵਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : 50 ਲੱਖ ਮੁਲਾਜ਼ਮਾਂ ਤੇ 65 ਲੱਖ ਪੈਨਸ਼ਨਰਾਂ ਨੂੰ ਵੱਡਾ ਝਟਕਾ, ਤਨਖ਼ਾਹਾਂ 'ਚ ਵਾਧੇ ਦੀ ਤਰੀਖ਼ ਹੋਈ ਮੁਲਤਵੀ...
ਦਰ-ਅਸਲ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ’ਤੇ ਪ੍ਰਤੀਕਿਰਿਆਤਮਕ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ ਜੋ ਅਮਰੀਕੀ ਨਿਰਯਾਤ ’ਤੇ ਟੈਰਿਫ ਲਾਉਂਦੇ ਹਨ, ਜਿਸ ਦਾ ਮਕਸਦ ਉਨ੍ਹਾਂ ਮੁਤਾਬਕ ਟੈਰਿਫਾਂ ਨੂੰ ਬਰਾਬਰ ਕਰਨਾ ਹੈ। ਟਰੰਪ ਨੇ ਐਤਵਾਰ ਨੂੰ ਏਅਰ-ਫੋਰਸ ਵਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪਰਸਪਰ ਟੈਰਿਫ ਸਾਰੇ ਦੇਸ਼ਾਂ ਨਾਲ ਸ਼ੁਰੂ ਹੋਣਗੇ, ਅਸਲ ਵਿਚ ਉਹ ਸਾਰੇ ਦੇਸ਼ ਜਿਨ੍ਹਾਂ ਬਾਰੇ ਅਸੀਂ ਹਮੇਸ਼ਾ ਗੱਲ ਕਰਦੇ ਰਹੇ ਹਾਂ।’’
ਇਹ ਵੀ ਪੜ੍ਹੋ : ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮਾਂ ਲਈ ਖੁਸ਼ਖ਼ਬਰੀ, 1 April ਤੋਂ ਮਿਲੇਗੀ ਵਧੀ ਹੋਈ ਤਨਖ਼ਾਹ
ਉਦਾਹਰਣ ਵਜੋਂ, ਜੇਕਰ ਕੋਈ ਦੇਸ਼ ਅਮਰੀਕੀ ਉਤਪਾਦਾਂ ’ਤੇ 10 ਫੀਸਦੀ ਆਯਾਤ ਡਿਊਟੀ ਲਗਾਉਂਦਾ ਹੈ, ਤਾਂ ਅਮਰੀਕਾ ਉਸ ਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ’ਤੇ ਵੀ 10 ਫੀਸਦੀ ਦਾ ਟੈਰਿਫ ਲਗਾਵੇਗਾ।
ਟਰੰਪ ਦੇ ਇਸ ਐਲਾਨ ਨੇ ਦੁਨੀਆ ਭਰ ਦੇ ਬਾਜ਼ਾਰਾਂ ’ਚ ਭੂਚਾਲ ਲਿਆ ਦਿੱਤਾ ਹੈ। ਅਮਰੀਕੀ ਸਟਾਕ ਮਾਰਕੀਟ ਇੰਡੈਕਸ ਡਾਓ ਜੋਨਸ 28 ਮਾਰਚ ਨੂੰ ਲੱਗ-ਭਗ 700 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੀ ਤੇ ਸੋਮਵਾਰ ਨੂੰ ਵੀ ਇਹ ਲੱਗ-ਭਗ 300 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਸੀ ਤੇ ਸਿਰਫ 2 ਦਿਨਾਂ ’ਚ ਇਸ ’ਚ ਲੱਗ-ਭਗ 1000 ਅੰਕਾਂ ਦੀ ਗਿਰਾਵਟ ਦੇਖੀ ਗਈ ਹੈ। ਖ਼ਬਰ ਲਿਖੇ ਜਾਣ ਤੱਕ, ਇਹ 116.09 ਅੰਕ ਹੇਠਾਂ 41,467.81 ’ਤੇ ਟ੍ਰੇਡ ਕਰ ਰਿਹਾ ਸੀ।
ਇਹ ਵੀ ਪੜ੍ਹੋ : ਘਰ 'ਚ ਨਹੀਂ ਰੱਖ ਸਕਦੇ ਇੰਨਾ ਸੋਨਾ, ਜਾਣੋ ਇਨਕਮ ਟੈਕਸ ਦੇ ਨਿਯਮ...
ਏਸ਼ੀਆਈ ਬਾਜ਼ਾਰਾਂ ਦਾ ਹਾਲ
ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ ’ਚ, ਤਾਈਵਾਨ ਦਾ ਇੰਡੈਕਸ ਤਾਈਵਾਨ ਵੇਟਿਡ 4.38 ਫੀਸਦੀ ਦੀ ਸਭ ਤੋਂ ਵੱਧ ਗਿਰਾਵਟ ਨਾਲ ਬੰਦ ਹੋਇਆ, ਜਦ ਕਿ ਇਸ ਦਾ ਭਾਰੀ ਪ੍ਰਭਾਵ ਜਾਪਾਨ ’ਚ ਵੀ ਦੇਖਣ ਨੂੰ ਮਿਲਿਆ ਤੇ ਜਾਪਾਨ ਦਾ ਇੰਡੈਕਸ ਨਿੱਕੇਈ 225 ਵੀ 4.22 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।
ਦੱਖਣੀ ਕੋਰੀਆ ਦੇ ਕੋਸਪੀ ਇੰਡੈਕਸ ’ਚ ਵੀ 3.10 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਹੋਰ ਏਸ਼ੀਆਈ ਬਾਜ਼ਾਰਾਂ ’ਚ ਥਾਈਲੈਂਡ ਦਾ ਇੰਡੈਕਸ ਸੇਟ ਕੰਪੋਜ਼ਿਟ 1.50 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ, ਹਾਂਗ ਕਾਂਗ ਦਾ ਇੰਡੈਕਸ ਹੈਂਗ ਸੇਂਗ 1.33 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ, ਜਦ ਕਿ ਚੀਨ ਦੇ ਇੰਡੈਕਸ ਸ਼ੰਘਾਈ ਕੰਪੋਜ਼ਿਟ ’ਚ 0.47 ਫੀਸਦੀ ਦੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ।
ਏਸ਼ੀਆਈ ਬਾਜ਼ਾਰਾਂ ’ਚ ਗਿਰਾਵਟ ਦਾ ਪ੍ਰਭਾਵ ਦੁਪਹਿਰ ਨੂੰ ਖੁੱਲ੍ਹੇ ਯੂਰੋਪੀਅਨ ਬਾਜ਼ਾਰਾਂ 'ਤੇ ਵੀ ਦਿਖਾਈ ਦਿੱਤਾ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਇਤਿਹਾਸਕ ਉਛਾਲ! ਪਹਿਲੀ ਵਾਰ ਇਸ ਪੱਧਰ 'ਤੇ ਪਹੁੰਚਿਆ, ਹੋਰ ਵਧ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Europe ਦੇ ਖ਼ੂਬਸੂਰਤ ਦੇਸ਼ luxembourg 'ਚ ਸੈਟਲ ਹੋਣ ਦਾ ਸੁਨਹਿਰੀ ਮੌਕਾ, ਛੇਤੀ ਕਰੋ ਅਪਲਾਈ
NEXT STORY