ਛੱਤੀਸਗੜ੍ਹ - ਛੱਤੀਸਗੜ੍ਹ ਪੁਲਸ ਵਿਭਾਗ ਨੇ ਸਬ-ਇੰਸਪੈਕਟਰ ਸਮੇਤ ਹੋਰ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਉਮੀਦਵਾਰਾਂ ਨੂੰ ਕੁੱਲ 975 ਖਾਲ੍ਹੀ ਅਹੁਦਿਆਂ 'ਤੇ ਭਰਤੀ ਕੀਤਾ ਜਾਵੇਗਾ। ਭਰਤੀ ਮੁਹਿੰਮ ਲਈ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 31 ਅਕਤੂਬਰ 2021 ਹੈ।
ਆਖ਼ਰੀ ਤਾਰੀਖ਼
ਆਨਲਾਈਨ ਅਰਜ਼ੀ ਪ੍ਰਕਿਰਿਆ 01 ਅਕਤੂਬਰ ਤੋਂ ਸ਼ੁਰੂ ਹੋਵੇਗੀ। ਉਮੀਦਵਾਰ 31 ਅਕਤੂਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਨਿਰਧਾਰਤ ਵਿੱਦਿਅਕ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਹੈ। ਇਸ ਲਈ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰਨ। ਸੂਬੇਦਾਰ, ਸਬ-ਇੰਸਪੈਕਟਰ ਅਤੇ ਪਲਟਨ ਕਮਾਂਡਰ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਉਮਰ
ਉਮੀਦਵਾਰ ਦੀ ਉਮਰ 21 ਤੋਂ 34 ਸਾਲ ਤੈਅ ਕੀਤੀ ਗਈ ਹੈ।
ਐਪਲੀਕੇਸ਼ਨ ਫੀਸ
- ਜਨਰਲ/ ਓ.ਬੀ.ਸੀ. ਲਈ: ਰੁਪਏ. 400/-
- ਐੱਸ.ਸੀ./ਐੱਸ.ਟੀ. ਲਈ: ਰੁਪਏ. 200/-
- ਭੁਗਤਾਨ ਮੋਡ: ਆਨਲਾਈਨ/ ਆਫ਼ਲਾਈਨ
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿਕ ਕਰੋ
ਪੰਜਾਬ ਪੁਲਸ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY