ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਇੰਜੀਨੀਅਰਿੰਗ ਕੈਡਰ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਸ ਸੰਬੰਧੀ ’ਚ ਨੋਟੀਫਿਕੇਸ਼ਨ ਅਧਿਕਾਰਤ ਵੈੱਬਸਾਈਟ https://crpf.gov.in/ ’ਤੇ ਜਾਰੀ ਕੀਤਾ ਗਿਆ ਹੈ।
ਅਹੁਦਿਆਂ ਦੀ ਗਿਣਤੀ
- ਕਮਾਂਡੈਂਟ ਅਤੇ ਡਿਪਟੀ ਕਮਾਡੈਂਟ ਦੇ ਕੁੱਲ 13 ਅਹੁਦੇ ’ਤੇ ਭਰਤੀਆਂ ਨਿਕਲੀਆਂ ਹਨ।
- ਕਮਾਂਡੈਂਟ- 2 ਅਹੁਦੇ
- ਡਿਪਟੀ ਕਮਾਂਡੈਂਟ- 11 ਅਹੁਦੇ
ਉਮਰ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 52 ਸਾਲ ਤੈਅ ਹੈ।
ਆਖ਼ਰੀ ਤਾਰੀਖ਼
ਉਮੀਦਵਾਰ ਸਾਰੀਆਂ ਜਾਣਕਾਰੀਆਂ ਨੋਟੀਫਿਕੇਸ਼ਨ ’ਚ ਦੇਖ ਕੇ 24 ਸਤੰਬਰ ਤੱਕ ਆਪਣੀ ਐਪਲੀਕੇਸ਼ਨ ਦਰਜ ਕਰਵਾ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਐਪਲੀਕੇਸ਼ਨ ਆਫ਼ਲਾਈਨ ਮਾਧਿਅਮ ਨਾਲ ਸਵੀਕਾਰ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਜ਼ਰੂਰੀ ਪ੍ਰਮਾਣ ਪੱਤਰ ਨਾਲ ਭਰੀ ਹੋਈ ਐਪਲੀਕੇਸ਼ਨ ਨੂੰ ਡਿਪਟੀ ਇੰਸਪੈਕਟਰ ਜਨਰਲ, ਡਾਇਰੈਕਟੋਰੇਟ ਜਨਰਲ, ਸੀ.ਆਰ.ਪੀ.ਐੱਫ., ਸੀ.ਜੀ.ਓ. ਕੰਪਲੈਕਸ, ਬਲਾਕ ਨੰਬਰ-1, ਲੋਧੀ ਰੋਡ, ਨਵੀਂ ਦਿੱਲੀ- 110003 ਨੂੰ ਭੇਜਣਾ ਹੋਵੇਗਾ। ਉਮੀਦਵਾਰਾਂ ਦੀ ਨਿਯੁਕਤੀ 3 ਸਾਲ ਦੀ ਮਿਆਦ ਲਈ ਹੋਵੇਗੀ, ਜਿਸ ਨੂੰ ਨਿਯਮ ਅਨੁਸਾਰ ਵਧਾਇਆ ਜਾ ਸਕਦਾ ਹੈ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।
BSF ’ਚ ਨੌਕਰੀ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਅੱਜ ਹੀ ਕਰਨ ਅਪਲਾਈ
NEXT STORY